ਮੁੱਖ ਖਬਰਾਂ

ਦੇਸ਼ ਭਰ 'ਚ ਕੋਰੋਨਾ ਦੇ 24 ਘੰਟਿਆਂ 'ਚ 3,23,144 ਨਵੇਂ ਕੇਸ, 2771 ਦੀ ਗਈ ਜਾਨ

By Jagroop Kaur -- April 27, 2021 2:23 pm -- Updated:April 27, 2021 2:24 pm

ਦੇਸ਼ ਦੇ ਕਈ ਰਾਜਾਂ 'ਚ ਤਾਲਾਬੰਦੀ ਤੇ ਨਾਈਟ ਕਰਫਿਊ ਦੇ ਬਾਵਜੂਦ ਕੋਰੋਨਾ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ ਤਿੰਨ ਲੱਖ 23 ਹਜ਼ਾਰ 144 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 2771 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ 'ਚ ਹੁਣ ਐਕਟਿਵ ਮਾਮਲੇ 28 ਲੱਖ 82 ਹਜ਼ਾਰ 204 ਹੋ ਗਏ ਹਨ। ਹਾਲਾਂਕਿ ਕੱਲ੍ਹ ਦੋ ਲੱਖ 51 ਹਜ਼ਾਰ 827 ਵਿਅਕਤੀ ਠੀਕ ਵੀ ਹੋਏ ਹਨ।

Also Read | Mass cremations starts as Delhi faces deluge of deaths due to COVID-19

ਕੁੱਲ ਕੇਸ- ਇਕ ਕਰੋੜ 76 ਲੱਖ 36 ਹਜ਼ਾਰ 307

- ਕੁੱਲ ਮੌਤਾਂ- ਇਕ ਲੱਖ 97 ਹਜ਼ਾਰ 894

- ਕੁੱਲ ਡਿਸਚਾਰਜ- ਇਕ ਕਰੋੜ 45 ਲੱਖ 56 ਹਜ਼ਾਰ 209

- ਕੁੱਲ ਟੀਕੇ- 14 ਕਰੋੜ ਪੰਜਾਹ ਲੱਖ 85 ਹਜ਼ਾਰ 911

- ਕੱਲ੍ਹ ਹੋਏ ਟੈਸਟ- 16 ਲੱਖ 58 ਹਜ਼ਾਰ 700

 

Also Read |  Zydus gets DCGI approval for emergency use of Virafin in treating moderate COVID-19 cases

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਦੱਸਿਆ ਹੈ ਕਿ ਕੱਲ ਤੱਕ ਭਾਰਤ 'ਚ ਕੋਰੋਨਾਵਾਇਰਸ ਲਈ ਕੁੱਲ 28 ਕਰੋੜ 9 ਲੱਖ 79 ਹਜ਼ਾਰ 877 ਸੈਂਪਲ ਟੈਸਟ ਕੀਤੇ ਗਏ ਹਨ, ਜਿਨ੍ਹਾਂ 'ਚੋਂ ਕੱਲ੍ਹ 16 ਲੱਖ 58 ਹਜ਼ਾਰ 700 ਸੈਂਪਲ ਦੀ ਜਾਂਚ ਕੀਤੀ ਗਈ। ਕੋਰੋਨਾਵਾਇਰਸ ਵੈਕਸੀਨ ਦੀਆਂ 14.5 ਕਰੋੜ ਤੋਂ ਵੱਧ ਖੁਰਾਕਾਂ ਦੇਸ਼ ਭਰ 'ਚ ਲਗਾਈਆਂ ਜਾ ਚੁਕੀਆਂ ਹਨ, ਜਿਨ੍ਹਾਂ 'ਚੋਂ ਸੋਮਵਾਰ ਨੂੰ 31 ਲੱਖ ਤੋਂ ਵੱਧ ਡੋਜ਼ ਦਿੱਤੀਆਂ ਗਈਆਂ।


ਮੰਤਰਾਲੇ ਅਨੁਸਾਰ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧਕੇ 1,45,56,209 ਹੋ ਗਈ ਹੈ, ਜਦੋਂ ਕਿ ਮੌਤ ਦਰ ਡਿੱਗ ਕੇ 1.12 ਫੀਸਦੀ ਹੋ ਗਈ ਹੈ। ਭਾਰਤ 'ਚ 7 ਅਗਸਤ ਨੂੰ ਕੋਵਿਡ-19 ਰੋਗੀਆਂ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਸੀ।coronavirus_india_1 ਇਸ ਤੋਂ ਬਾਅਦ 23 ਅਗਸਤ ਨੂੰ ਪੀੜਤਾਂ ਦੀ ਗਿਣਤੀ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਅਤੇ 19 ਦਸੰਬਰ ਨੂੰ ਇਕ ਕਰੋੜ ਤੋਂ ਵੱਧ ਹੋ ਗਈ ਸੀ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ 26 ਅਪ੍ਰੈਲ ਤੱਕ 28,09,79,877 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ, ਜਿਨ੍ਹਾਂ 'ਚੋਂ 16,58,700 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ।

  • Share