Fri, Apr 26, 2024
Whatsapp

Coronavirus: ਭਾਰਤ ਪਹੁੰਚਿਆ ਕੋਰੋਨਾ ਵਾਇਰਸ, ਦਿੱਲੀ 'ਚ ਮਚਾਈ ਦਹਿਸ਼ਤ 

Written by  Shanker Badra -- March 02nd 2020 04:19 PM -- Updated: March 02nd 2020 05:26 PM
Coronavirus: ਭਾਰਤ ਪਹੁੰਚਿਆ ਕੋਰੋਨਾ ਵਾਇਰਸ, ਦਿੱਲੀ 'ਚ ਮਚਾਈ ਦਹਿਸ਼ਤ 

Coronavirus: ਭਾਰਤ ਪਹੁੰਚਿਆ ਕੋਰੋਨਾ ਵਾਇਰਸ, ਦਿੱਲੀ 'ਚ ਮਚਾਈ ਦਹਿਸ਼ਤ 

Coronavirus:ਭਾਰਤ ਪਹੁੰਚਿਆ ਕੋਰੋਨਾ ਵਾਇਰਸ,ਦਿੱਲੀ 'ਚ ਮਚਾਈ ਦਹਿਸ਼ਤ:ਨਵੀਂ ਦਿੱਲੀ : ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਕ ਕੇਸ ਨਵੀਂ ਦਿੱਲੀ ਵਿਚ ਪਾਇਆ ਗਿਆ, ਜਦਕਿ ਦੂਜਾ ਕੇਸ ਤੇਲੰਗਾਨਾ ਵਿਚ ਪਾਇਆ ਗਿਆ ਹੈ। ਇਸ ਵੇਲੇ ਦੋਵੇਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੋਵਾਂ ਦੀ ਹਾਲਤ ਸਥਿਰ ਹੈ। ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 2800 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 79 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਕੋਰੋਨਾ ਨਾਲ ਪੀੜਤ ਹਨ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੇ ਪੈਰ ਫੈਲਾ ਰਿਹਾ ਹੈ। ਹੁਣ ਭਾਰਤ ਵਿੱਚ ਕੋਰੋਨਾ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦਾ ਇੱਕ ਕੇਸ ਨਵੀਂ ਦਿੱਲੀ ਵਿੱਚ ਸਾਹਮਣੇ ਆਇਆ ਹੈ ਜਦੋਂ ਕਿ ਦੂਜਾ ਕੇਸ ਤੇਲੰਗਾਨਾ ਵਿੱਚ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਜਿਹੜਾ ਵਿਅਕਤੀ ਕੋਰੋਨਾ ਵਾਇਰਸ ਦਾ ਸ਼ੱਕੀ ਪਾਇਆ ਗਿਆ ਹੈ ,ਉਹ ਹਾਲ ਹੀ ਵਿਚ ਇਟਲੀ ਦਾ ਦੌਰਾ ਕਰਕੇ ਆਇਆ ਹੈ। ਜਦੋਂਕਿ ਤੇਲੰਗਾਨਾ ਵਿਚ ਕੋਰੋਨਾ ਵਾਇਰਸ ਸ਼ੱਕੀ ਵਿਅਕਤੀ ਦੁਬਈ ਦਾ ਦੌਰਾ ਕਰਕੇ ਆਇਆ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਪੀੜਤਾਂ ਦੀ ਮੌਤ ਹੋਣ ਲੱਗੀ ਹੈ। ਚੀਨ ਤੋਂ ਬਾਹਰਇਰਾਨ ਅਤੇ ਇਟਲੀ ਵਿਚ ਕੋਰੋਨਾ ਦਾਵਾਇਰਸਤੇਜ਼ੀ ਨਾਲ ਫ਼ੈਲ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। -PTCNews


Top News view more...

Latest News view more...