ਮੁੱਖ ਖਬਰਾਂ

ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ , ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹਥਿਆਰਾਂ ਦੀ ਖੇਪ ਬਰਾਮਦ

By Shanker Badra -- October 20, 2021 12:08 pm

ਤਰਨਤਾਰਨ : ਤਿਉਹਾਰਾਂ ਦੇ ਦਿਨਾਂ ਦੌਰਾਨ ਪੰਜਾਬ ਨੂੰ ਦਹਿਲਾਉਣ ਲਈ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੇ ਗਈ ਹਥਿਆਰਾਂ ਦੀ ਵੱਡੀ ਖੇਪ ਕਾਊਂਟਰ ਇੰਟੈਲੀਜੈਂਸ ਅਤੇ ਬਰਾਮਦ ਕੀਤੀ ਹੈ। ਇਸ ਵਿੱਚ 22 ਵਿਦੇਸ਼ੀ ਪਿਸਤੌਲ, 44 ਮੈਗਜ਼ੀਨ, 100 ਕਾਰਤੂਸ (9 ਮਿਲੀਮੀਟਰ) ਇੱਕ ਕਿਲੋ ਹੈਰੋਇਨ, 72 ਗ੍ਰਾਮ ਅਫੀਮ ਸ਼ਾਮਲ ਹਨ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਤਾ ਲੱਗਾ ਕਿ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਡਰੋਨ ਰਾਹੀਂ ਭਾਰਤ ਭੇਜੀ ਗਈ ਹੈ।

ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ , ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹਥਿਆਰਾਂ ਦੀ ਖੇਪ ਬਰਾਮਦ

ਰਾਤ ਨੂੰ ਸੈਕਟਰ ਖੇਮਕਰਨ ਦੇ ਬੀਓਪੀ ਤਿੱਬੜ ਦੇ ਕੋਲ ਇੱਕ ਪਲਾਸਟਿਕ ਦਾ ਬੈਗ ਬਰਾਮਦ ਹੋਇਆ। ਜਿਸਦੀ ਖੋਜ ਬੀਐਫਐਫ ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਕੀਤੀ ਸੀ। ਬੈਗ ਵਿੱਚੋਂ 9 ਐਮਐਮ ਨਿਸ਼ਾਨ ਦੇ 22 ਵਿਦੇਸ਼ੀ ਪਿਸਤੌਲ, 44 ਮੈਗਜ਼ੀਨ, 100 ਕਾਰਤੂਸ, ਇੱਕ ਕਿਲੋ ਹੈਰੋਇਨ, 72 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤਲਾਸ਼ੀ ਅਭਿਆਨ ਦੀ ਸ਼ੁਰੂਆਤ ਕੀਤੀ ਹੈ।

ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ , ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹਥਿਆਰਾਂ ਦੀ ਖੇਪ ਬਰਾਮਦ

ਕਾਊਂਟਰ ਇੰਟੈਲੀਜੈਂਸ ਅਧਿਕਾਰੀਆਂ ਨੂੰ ਕੁਝ ਫ਼ੋਨ ਨੰਬਰ ਮਿਲੇ ਸਨ, ਜਿਨ੍ਹਾਂ ਦੀ ਟਰੈਸ ਕੀਤੀ ਗਈ। ਕੁਝ ਨਾਮ ਸਾਹਮਣੇ ਆਏ ,ਜਿਨ੍ਹਾਂ ਨੇ ਪਹਿਲਾਂ ਹੀ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਮੰਗਵਾਏ ਸਨ। ਇਸ ਨਾਲ ਇਹ ਪਾਇਆ ਗਿਆ ਕਿ ਰਾਤ ਨੂੰ ਡਰੋਨ ਰਾਹੀਂ ਹੋਰ ਖੇਪ ਆਈ ਹੈ। ਇਹ ਖੇਪ ਬੀਐਸਐਫ ਦੀ 101 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਅਸ਼ੀਸ਼ ਕਪੂਰ, ਕਾਊਂਟਰ ਇੰਟੈਲੀਜੈਂਸ ਦੇ 4 ਇੰਸਪੈਕਟਰ ਇੰਦਰਦੀਪ ਸਿੰਘ ਦੀ ਸਾਂਝੀ ਟੀਮ ਨੇ ਬਰਾਮਦ ਕੀਤੀ ਹੈ।

ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ , ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹਥਿਆਰਾਂ ਦੀ ਖੇਪ ਬਰਾਮਦ

ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਬੀਓਪੀ ਰਾਜਤਾਲ ਦੇ ਨੇੜੇ ਮੰਗਲਵਾਰ ਦੇਰ ਰਾਤ ਇੱਕ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਬੀਐਸਐਫ ਨੇ ਡਰੋਨ ਨੂੰ ਤੁਰੰਤ ਜ਼ਮੀਨ 'ਤੇ ਉਤਾਰਨ ਤੋਂ ਬਾਅਦ ਦੋ ਰਾਊਡ ਫਾਇਰ ਕੀਤੇ ਪਰ ਉਹ ਪਾਕਿਸਤਾਨੀ ਇਲਾਕੇ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਦੇਹਟੀ ਪੁਲਿਸ ਨੇ ਮਿਲ ਕੇ ਰਾਜਤਾਲ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਫੋਰਸ ਵੱਲੋਂ ਸਵੇਰੇ 9.30 ਵਜੇ ਇੱਕ ਲਿਫਾਫਾ ਬਰਾਮਦ ਕੀਤਾ ਗਿਆ। ਜਿਸ ਵਿੱਚ ਕੁਝ ਹੈਰੋਇਨ ਰੱਖੀ ਹੋਈ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਲਾਸ਼ ਜਾਰੀ ਹੈ।
-PTCNews

  • Share