Fri, Apr 26, 2024
Whatsapp

ਅੰਮ੍ਰਿਤਸਰ: ਕੋਵਿਡ-19 ਤੋਂ ਮਾਨਵ ਜਾਤੀ ਦੀ ਸੁਰੱਖਿਆ ਲਈ ਉਪਰਾਲਾ, ਸ਼ੁੱਕਰਵਾਰ ਤੱਕ ਦੁਕਾਨਾਂ ਬੰਦ

Written by  Jashan A -- March 21st 2020 07:44 PM -- Updated: March 21st 2020 07:55 PM
ਅੰਮ੍ਰਿਤਸਰ: ਕੋਵਿਡ-19 ਤੋਂ ਮਾਨਵ ਜਾਤੀ ਦੀ ਸੁਰੱਖਿਆ ਲਈ ਉਪਰਾਲਾ, ਸ਼ੁੱਕਰਵਾਰ ਤੱਕ ਦੁਕਾਨਾਂ ਬੰਦ

ਅੰਮ੍ਰਿਤਸਰ: ਕੋਵਿਡ-19 ਤੋਂ ਮਾਨਵ ਜਾਤੀ ਦੀ ਸੁਰੱਖਿਆ ਲਈ ਉਪਰਾਲਾ, ਸ਼ੁੱਕਰਵਾਰ ਤੱਕ ਦੁਕਾਨਾਂ ਬੰਦ

ਅੰਮ੍ਰਿਤਸਰ: ਅੱਜ ਮਿਤੀ 21/3/2020 ਨੂੰ ਵਸੀਕਾ ਨਵੀਸ ਯੂਨਿਅਨ ਅੰਮ੍ਰਿਤਸਰ ਵੱਲੋਂ ਸਮੂਹ wasika ਨਵੀਸਾਂ ਨਾਲ ਵਿਚਾਰਾਂ ਕੀਤੀਆਂ ਗਈਆਂ।ਪੂਰੀ ਦੁਨੀਆਂ ਵਿਚ ਵੱਡੀ ਪੱਧਰ ਤੇ ਤੇਜੀ ਨਾਲ ਫੈਲ ਰਹੇ coronavirus (covid-19) ਨਾਲ ਹੋ ਰਹੇ ਜਾਨੀ ਨੁਕਸਾਨ ਤੇ ਡੂੰਘਾ ਦੁਖ ਪ੍ਰਗਟ ਕੀਤਾ ਗਿਆ। ਮੌਕੇ ਦੀਆਂ ਸਰਕਾਰਾਂ ਵੱਲੋਂ ਇਸ ਭਿਆਨਕ ਜਾਨ ਲੇਵਾ virus ਦੀ ਰੋਕਥਾਮ ਵਾਸਤੇ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਮਾਨਵ ਜਾਤੀ ਇਸ ਵਕਤ ਭਿਆਨਕ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਪਰਮਾਤਮਾ ਮਾਨਵ ਜਾਤੀ ਨੂੰ ਬੱਚਾਉਣ ਵਾਸਤੇ ਸਹਾਈ ਹੋਣਗੇ। ਹੋਰ ਪੜ੍ਹੋ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਲੱਗਾ ਸਦਮਾ,ਸਵੇਰੇ ਮਾਤਾ ਦਾ ਦਿਹਾਂਤ ਪਰ ਸਰਕਾਰਾਂ ਦੇ ਨਾਲ ਨਾਲ ਸਾਡਾ ਸਭ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਭਿਆਨਕ virus ਦੀ ਰੋਕਥਾਮ ਵਾਸਤੇ social Distance ਦੇ ਸਿਧਾਂਤ ਨੂੰ ਸਮੂਹਿਕ ਤੋਰ ਤੇ ਅਪਣਾਈਏ, ਕਿਉਂਕਿ ਮਾਹਿਰਾਂ ਦੇ ਦੱਸਣ ਅਨੁਸਾਰ ਇਹ virous ਭੀੜ ਵਿਚ ਜਾਂ ਜਿਆਦਾ ਲੋਗਾਂ ਦੇ ਇੱਕਠ ਵਿਚ ਤੇਜ਼ੀ ਨਾਲ ਪੈਰ ਪਸਾਰਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਵਿੱਚਾਰਨ ਤੋਂ ਬਾਅਦ ਸਰਵਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕੇ ਮਿਤੀ 23/3/2020 ਸੋਮਵਾਰ ਤੋਂ ਲੈ ਕੇ ਮਿਤੀ 27/3/2020 ਸ਼ੁਕਰ ਵਾਰ ਤਕ ਸਮੂਹ ਵਸੀਕਾ ਨਵੀਸ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਕੋਈ ਕੰਮ ਨਹੀਂ ਕਰਨਗੇ। ਭੀੜ ਤੋਂ ਦੂਰ ਆਪਣੇ ਪਰਿਵਾਰਾਂ ਦੇ ਨਾਲ ਘਰਾਂ ਦੇ ਵਿਚ ਸੁਰੱਖਿਅਤ ਰਹਿਣਗੇ। ਅਤੇ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਪੂਰਾ ਫਰਜ਼ ਪੂਰੀ ਜਿੰਮੇਵਾਰੀ ਨਾਲ ਨਿਭਾਉਣਗੇ। ਲੋੜ ਪੈਣ ਤੇ ਕਿਸੇ ਵੀ ਸੂਰਤ ਵਿਚ ਇਸ ਜਾਨ ਲੇਵਾ coronavirus ਦੀ ਰੋਕਥਾਮ ਵਾਸਤੇ ਹਰ ਵਕਤ ਹਾਜ਼ਰ ਰਹਿਣਗੇ।ਅਤੇ ਪ੍ਰਸ਼ਾਸਨ ਦਾ ਪੂਰਾ ਪੂਰਾ ਸਹਿਯੋਗ ਕਰਨਗੇ। -PTC News


  • Tags

Top News view more...

Latest News view more...