Fri, Apr 26, 2024
Whatsapp

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

Written by  Shanker Badra -- July 30th 2020 02:43 PM
10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ:ਮਾਸਕੋ : ਕੋਵਿਡ-19 ਖਿਲਾਫ਼ ਵੈਕਸੀਨ ਵਿਕਸਿਤ ਕਰਨ 'ਚ ਦੁਨੀਆਂ ਭਰ ਦੇ ਕਈ ਵਿਗਿਆਨੀ ਜੁੱਟੇ ਹੋਏ ਹਨ ਅਤੇ ਕਈ ਦੇਸ਼ ਟ੍ਰਾਇਲ ਵੀ ਕਰ ਰਹੇ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪਹਿਲੀ ਕੋਰੋਨਾ ਵੈਕਸੀਨ ਆਉਣ 'ਤੇ ਟਿਕੀਆਂ ਹਨ। ਅਜਿਹੇ 'ਚ ਕੋਰੋਨਾ ਵੈਕਸੀਨ ਬਾਰੇ ਰੂਸ ਤੋਂ ਚੰਗੀ ਖ਼ਬਰ ਆਈ ਹੈ। [caption id="attachment_421429" align="aligncenter" width="300"] 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ[/caption] ਰੂਸ ਦੇ ਵਿਗਿਆਨੀਆਂ ਦਾ ਦਾਅਵਾ ਕੀਤਾ ਹੈ ਕਿ ਉਹ ਅਗਸਤ ਦੇ ਦੂਜੇ ਹਫ਼ਤੇ ਤੱਕ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦੋ ਹਫ਼ਤਿਆਂ ਵਿਚ ਰੂਸ ਕੋਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਆ ਜਾਵੇ। [caption id="attachment_421428" align="aligncenter" width="300"] 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ[/caption] ਰੂਸੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਇੱਕ ਚੈਨਲ ਨੂੰ ਦੱਸਿਆ ਹੈ ਕਿ 10 ਅਗਸਤ ਜਾਂ ਉਸ ਤੋਂ ਪਹਿਲਾਂ ਵੀ ਵੈਕਸੀਨ ਨੂੰ ਮਨਜ਼ੂਰੀ ਦਿਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਦੀ ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲਿਆ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ। [caption id="attachment_421427" align="aligncenter" width="259"] 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ[/caption] ਮਾਸਕੋ ਦੇ ਗਾਮਾਲਿਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਲੋਕਾਂ ਦੇ ਵਰਤੋਂ ਲਈ 10 ਅਗਸਤ ਤਕ ਮਨਜ਼ੂਰੀ ਦਿਵਾ ਦੇਣਗੇ ਪਰ ਇਹ ਸਭ ਤੋਂ ਪਹਿਲਾ ਫ਼ਰੰਟ ਲਾਈਨ ਹੈਲਥ ਵਰਕਸ ਨੂੰ ਦਿਤੀ ਜਾਵੇਗੀ। [caption id="attachment_421428" align="aligncenter" width="300"] 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ[/caption] ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਨਾਲ ਲੜਨ ਵਿਚ ਸਮਰਥਾਵਾਨ ਹੈ। ਰੂਸ ਦੇ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਹਿਊਮਨ ਟਰਾਈਲ ਭਾਵ ਇਨਸਾਨੀ ਪ੍ਰੀਖਿਆ ਵਿਚ ਵਲੰਟੀਅਰਸ ਦੇ ਰੂਪ ਵਿਚ ਕੰਮ ਕੀਤਾ ਹੈ। [caption id="attachment_421429" align="aligncenter" width="300"] 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ[/caption] ਦੱਸ ਦੇਈਏ ਕਿ ਰੂਸ ਨੇ ਹੁਣ ਤੱਕ ਵੈਕਸੀਨ ਦੇ ਟਰਾਈਲ ਦਾ ਕੋਈ ਡੇਟਾ ਜਾਰੀ ਨਹੀਂ ਕੀਤਾ ਹੈ। ਵਿਸ਼ਵ ਵਿਚ ਦਰਜਨਾਂ ਵੈਕਸੀਨ ਦਾ ਟਰਾਈਲ ਚੱਲ ਰਿਹਾ ਹੈ। ਕੁੱਝ ਦੇਸ਼ਾਂ ਵਿਚ ਵੈਕਸੀਨ ਦਾ ਟਰਾਈਲ ਤੀਸਰੇ ਪੜਾਅ ਵਿਚ ਹਨ। ਰੂਸੀ ਵੈਕਸੀਨ ਨੂੰ ਅਪਣਾ ਦੂਜਾ ਪੜਾਅ ਪੂਰਾ ਕਰਨਾ ਬਾਕੀ ਹੈ। ਵੈਕਸੀਨ ਦੇ ਡਿਵੈਲਪਰ ਨੇ 3 ਅਗਸਤ ਤਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ। -PTCNews


Top News view more...

Latest News view more...