Tue, Apr 30, 2024
Whatsapp

ਪੱਛਮੀ ਬੰਗਾਲ 'ਚ 'ਬੁਲਬੁਲ' ਤੂਫਾਨ ਦਾ ਕਹਿਰ, ਕੋਲਕਾਤਾ ਏਅਰਪੋਰਟ 12 ਘੰਟੇ ਲਈ ਰਿਹਾ ਬੰਦ

Written by  Jashan A -- November 10th 2019 10:41 AM
ਪੱਛਮੀ ਬੰਗਾਲ 'ਚ 'ਬੁਲਬੁਲ' ਤੂਫਾਨ ਦਾ ਕਹਿਰ, ਕੋਲਕਾਤਾ ਏਅਰਪੋਰਟ 12 ਘੰਟੇ ਲਈ ਰਿਹਾ ਬੰਦ

ਪੱਛਮੀ ਬੰਗਾਲ 'ਚ 'ਬੁਲਬੁਲ' ਤੂਫਾਨ ਦਾ ਕਹਿਰ, ਕੋਲਕਾਤਾ ਏਅਰਪੋਰਟ 12 ਘੰਟੇ ਲਈ ਰਿਹਾ ਬੰਦ

ਪੱਛਮੀ ਬੰਗਾਲ 'ਚ 'ਬੁਲਬੁਲ' ਤੂਫਾਨ ਦਾ ਕਹਿਰ, ਕੋਲਕਾਤਾ ਏਅਰਪੋਰਟ 12 ਘੰਟੇ ਲਈ ਰਿਹਾ ਬੰਦ,ਕੋਲਕਾਤਾ: ਕੋਲਕਾਤਾ 'ਚ ਬੁਲਬੁਲ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਦੌਰਾਨ ਆਮ ਜਨਜੀਵਨ 'ਤੇ ਕਾਫੀ ਅਸਰ ਪੈ ਰਿਹਾ ਹੈ। ਇਸ ਦੌਰਾਨ ਕੋਲਕਾਤਾ ਏਅਰਪੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਹ ਏਅਰਪੋਰਟ ਕਰੀਬ 12 ਘੰਟਿਆਂ ਤਕ ਬੰਦ ਕੀਤਾ ਗਿਆ, ਜਿਸ ਕਾਰਨ ਕਈ ਉਡਾਣਾਂ 'ਤੇ ਵਧੇਰੇ ਅਸਰ ਦੇਖਣ ਨੂੰ ਮਿਲਿਆ। Cyclone Bulbulਬੁਲਬੁਲ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲਣ ਕਾਰਨ ਵਿਸਤਾਰਾ ਏਅਰਲਾਇੰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਲਕਾਤਾ ਲਈ ਚਲਾਈ ਜਾ ਰਹੀ ਫਲਾਈਟਸ ਨੂੰ 9 ਨਵੰਬਰ ਤੋਂ ਹੀ ਕੈਂਸਲ ਕਰ ਦਿੱਤਾ ਹੈ। ਹੋਰ ਪੜ੍ਹੋ: Indian Air Force ਨੇ ਲਾਂਚ ਕੀਤੀ ਮੋਬਾਇਲ ਗੇਮ, ਜਾਣੋ, ਖ਼ਾਸੀਅਤ ਇਸ ਤੂਫ਼ਾਨ ਨੂੰ ਮੁੱਖ ਰੱਖਦਿਆਂ ਸਪਾਈਸ ਜੈੱਟ ਨੇ ਆਪਣੇ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਜੇਕਰ ਕੋਈ ਯਾਤਰੀ ਆਪਣੀ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਉਸ ਤੋਂ ਕੈਂਸਿਲੇਸ਼ਨ ਚਾਰਜ ਨਹੀਂ ਲਿਆ ਜਾਵੇਗਾ। Cyclone Bulbulਜ਼ਿਕਰਯੋਗ ਹੈ ਕਿ ਬੁਲਬੁਲ ਤੂਫ਼ਾਨ ਬੰਗਾਲ ਦੀ ਖਾੜੀ ਤੋਂ ਉੱਠਿਆ ਹੈ, ਉੜੀਸਾ ਤੋਂ ਪੱਛਮੀ ਬੰਗਾਲ ਵੱਲ ਚਲਿਆ ਗਿਆ ਹੈ। ਇਸ ਤੂਫਾਨ ਨੇ ਪੱਛਮੀ ਬੰਗਾਲ ਵਿੱਚ ਡਾਇਮੰਡ ਹਾਰਬਰ ਨਾਲ ਟਕਰਾਅ ਗਿਆ ਹੈ। ਇਸ ਕਾਰਨ ਤੇਜ਼ ਹਵਾ ਦੇ ਨਾਲ ਬਾਰਸ਼ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। -PTC News


Top News view more...

Latest News view more...