ਡੀ. ਸੀ ਦਫ਼ਤਰ ਇੰਪਲਾਈਜ਼ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ
ਜਲੰਧਰ: ਪੰਜਾਬ ਡੀ. ਸੀ ਦਫਤਰ ਇੰਪਲਾਈਜ਼ ਯੂਨੀਅਨ ਵੱਲੋਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਪੈਂਡਿੰਗ ਪਈਆਂ ਮੰਗਾਂ 'ਤੇ ਗੌਰ ਨਹੀਂ ਕਰਦੀ 'ਤੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਕੰਮਕਾਜ ਠੱਪ ਕਰ ਦੇਣਗੇ। ਉਨ੍ਹਾਂ ਦੀਆਂ ਮੰਗਾ ਹਨ ਕਿ ਸੁਪਰਡੈਂਟ ਮਾਲ ਦੀਆਂ ਪ੍ਰਮੋਸ਼ਨਾਂ 'ਤੇ ਲੱਗੀ ਰੋਕ ਹਟਾਈ ਜਾਵੇ। ਇਸ ਦੇ ਨਾਲ ਹੀ ਸੀਨੀਅਰ ਸਹਾਇਕ ਦੀਆਂ ਪੋਸਟਾਂ ਤੇ ਸਿੱਧੀ ਭਰਤੀ ਅਤੇ ਪ੍ਰਮੋਸ਼ਨਾਂ ਕੀਤੀਆਂ ਜਾਣ।
ਇਸ ਤੋਂ ਇਲਾਵਾ ਪੁਨਰਗਠਨ ਦੇ ਨਾਂ ਤੇ ਡੀ ਸੀ ਦਫ਼ਤਰ ਦੀਆਂ ਖਤਮ ਕੀਤੀਆਂ ਬ੍ਰਾਂਚਾਂ ਨੂੰ ਮੁੜ ਬਹਾਲ ਕੀਤਾ ਜਾਵੇ। ਸਟਾਫ ਦੀ ਨਵੀਂ ਭਰਤੀ ਕਰਕੇ ਡੀ ਸੀ ਦਫਤਰਾਂ ਦੇ ਸਟਾਫ ਨੂੰ ਦੂਜੀਆਂ ਬ੍ਰਾਂਚਾਂ ਦੇ ਵਾਧੂ ਕੰਮ ਤੋਂ ਨਿਜਾਤ ਦਿਵਾਈ ਜਾਵੇ। ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਈ ਤਾਂ ਡੀਸੀ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸੜਕ ਕਿਨਾਰੇ ਚੱਲ ਰਹੇ ਇਸ ਸਕੂਲ ਵੱਲ ਕਿਤੇ ਪੈ ਜਾਵੇ ਭਗਵੰਤ ਮਾਨ ਸਰਕਾਰ ਦਾ ਧਿਆਨ ਤਾਂ ਗਰੀਬ ਬੱਚਿਆਂ ਦੇ ਹੋ ਜਾਣ ਵਾਰੇ-ਨਿਆਰੇ
-PTC News