ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ

Dalit Counselor Given threat Amrinder Singh Raja Warring audio viral on social media
ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ  

ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ:ਚੰਡੀਗੜ੍ਹ :ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਹੀ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਵਿਧਾਇਕ ਰਾਜਾ ਵੜਿੰਗ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਜਿਸ ਨੂੰ ਲੈ ਕੇ ਰਾਜਾ ਵੜਿੰਗ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਸ ਵਾਰ ਰਾਜਾ ਵੜਿੰਗ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ , ਜਿਸ ਕਰਕੇ ਉਹ ਇੱਕ ਦਲਿਤ ਕੌਂਸਲਰ ਨੂੰ 307 ਦਾ ਝੂਠਾ ਪਰਚਾ ਪਾਉਣ ਦੀ ਧਮਕੀ ਦੇ ਰਹੇ ਹਨ।

Dalit Counselor Given threat Amrinder Singh Raja Warring audio viral on social media
ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ

ਦਰਅਸਲ ‘ਚ ਰਾਜਾ ਵੜਿੰਗ ਬੀਤੇ ਦਿਨੀਂ ਗਿੱਦੜਬਾਹਾ ਵਿਖੇ ਕਾਂਗਰਸੀ ਵਰਕਰਾਂ ਦੇ ਸੱਦੇ ‘ਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ ‘ਚ ਸ਼ਾਮਿਲ ਹੋਏ ਸਨ। ਇਸ ਦੌਰਾਨ ਜਦੋਂ ਉੱਥੇ ਲੋਕ ਉਨ੍ਹਾਂ ਨੂੰ ਆਪਣੇ ਗਲੀ ਮੁਹੱਲੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਣ ਲੱਗੇ ਤਾਂ ਇਸ ਦੌਰਾਨ ਹੀ ਇੱਕ ਦਲਿਤ ਕੌਂਸਲਰ ਦੇ ਪਤੀ ਸੰਦੀਪ ਕੁਮਾਰ ਬਿੱਟੂ ਨੇ ਵੀ ਆਪਣੀ ਗਲੀ ਦੀ ਮਾੜੀ ਹਾਲਤ ਬਾਰੇ ਦੱਸਿਆ।

Dalit Counselor Given threat Amrinder Singh Raja Warring audio viral on social media
ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ

ਇਸ ਨੂੰ ਸੁਣ ਕੇ ਵਿਧਾਇਕ ਰਾਜਾ ਵੜਿੰਗ ਖਫ਼ਾ ਹੋ ਗਏ ,ਕਿਉਂਕਿ ਕਾਂਗਰਸ ਦੇ ਇਸ ਵਿਧਾਇਕਰਾਜਾ ਵੜਿੰਗ ਨੂੰ ਸਵਾਲ ਸੁਣਨੇ ਪਸੰਦ ਨਹੀਂ। ਰਾਜਾ ਵੜਿੰਗ ਨੇ ਸਵਾਲ ਪੁੱਛਣ ਵਾਲੇ ਦਲਿਤ ਕੌਂਸਲਰ ਨੂੰ 307 ਦਾ ਝੂਠਾ ਪਰਚਾ ਪਾ ਕੇ ਥਾਣੇ ਸੁੱਟਣ ਲਈ ਐਸ.ਐੱਚ.ਓ ਨੂੰ ਕਿਹਾ। ਜਿਸ ਤੋਂ ਬਾਅਦ ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨੇ ਸ਼ੋਭਾ ਯਾਤਰਾ ਦੀ ਸਮਾਪਤੀ ਤੋਂ ਬਾਅਦ ਬਿੱਟੂ ਫੁੱਲਾਂ ਵਾਲਾ ਨੂੰ ਥਾਣੇ ਬੰਦ ਕਰ ਦਿੱਤਾ। ਉਸ ਦਾ ਕਸੂਰ ਸਿਰਫ਼ ਐਨਾ ਹੀ ਸੀ ਕਿ ਉਸ ਨੇ ਸੜਕ ਨਾ ਬਣਨ ਦਾ ਕਾਰਨ ਪੁੱਛ ਲਿਆ। ਜਿਸ ਦੀ ਇੱਕ ਆਡੀਓ ਵੀ ਵਾਇਰਲ ਹੋਈ ਹੈ।

Dalit Counselor Given threat Amrinder Singh Raja Warring audio viral on social media
ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ

ਇਸ ਆਡੀਓ ਵਿੱਚ ਇੱਕ ਕਾਂਗਰਸੀ ਵਰਕਰ ਪ੍ਰੇਮ ਕੁਮਾਰ ਵਿਧਾਇਕ ਰਾਜਾ ਵੜਿੰਗਨੂੰ ਫੋਨ ਕਰ ਕੇ ਬਿੱਟੂ ਨੂੰ ਛੁਡਵਾਉਣ ਲਈ ਮਿਨਤਾਂ ਤਰਲੇ ਕਰਦਾ ਹੈ ਤੇ ਉਸ ਦੀ ਗਲਤੀ ਲਈ ਆਪ ਮਾਫ਼ੀ ਮੰਗਦਾ ਹੈ। ਜਿਸ ਤੋਂ ਬਾਅਦ ਕਿਸੇ ਨੇ ਕਾਂਗਰਸੀ ਵਰਕਰ ਤੇ ਵਿਧਾਇਕ ਰਾਜਾ ਵੜਿੰਗ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ,ਜਿਸ ‘ਚ ਰਾਜਾ ਵੜਿੰਗ ਧਮਕੀਆਂ ਦੇ ਰਹੇ ਹਨ ਕਿ ਉਹ ਬਿੱਟੂ ਫੁੱਲਾਂ ਵਾਲਾ ‘ਤੇ 307 ਦਾ ਮਾਮਲਾ ਦਰਜ ਕਰਵਾਉਣਗੇ।

Dalit Counselor Given threat Amrinder Singh Raja Warring audio viral on social media
ਜਦੋਂ ਦਲਿਤ ਕੌਂਸਲਰ ਨੇ ਰਾਜਾ ਵੜਿੰਗ ਨੂੰ ਪੁੱਛਿਆ ਸਵਾਲ ਤਾਂ SHO ਨੇ ਸੁੱਟਿਆ ਥਾਣੇ ,ਵਿਧਾਇਕ ਨੇ ਦਿੱਤੀ ਵੱਡੀ ਧਮਕੀ

ਕਾਂਗਰਸੀ ਵਰਕਰ ਦੇ ਵਾਰ-ਵਾਰ ਮਿੰਨਤਾਂ ਕਰਨ ‘ਤੇ ਰਾਜਾ ਵੜਿੰਗ ਬਿੱਟੂ ਨੂੰ ਥਾਣੇ ‘ਚੋ ਛੁਡਵਾਉਣ ਲਈ ਇਸ ਸ਼ਰਤ ‘ਤੇ ਮੰਨੇ ਕਿ ਉਹ ਕੱਲ੍ਹ ਸਵੇਰੇ ਬਿੱਟੂ ਨੂੰ ਸ੍ਰੀ ਮੁਕਤਸਰ ਸਾਹਿਬ ਵਾਲੀ ਕੋਠੀ ਲਿਆ ਕਿ ਮਾਫ਼ੀ ਮੰਗਵਾਉਣਗੇ। ਇਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਦਾ ਇਹ ਵਿਧਾਇਕ ਦਲਿਤ ਭਾਈਚਾਰੇ ਲਈ ਆਪਣੇ ਮਨ ‘ਚ ਕਿੰਨੀ ਨਫ਼ਰਤ ਪਾਲੀ ਬੈਠਾ ਹੈ। ਰਾਜਾ ਵੜਿੰਗ ਦੀ ਇਹ ਆਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
-PTCNews