ਭੇਤਭਰੇ ਹਲਾਤਾਂ 'ਚ ਬਿਜਲੀ ਘਰ 'ਚ ਲਟਕਦੀ ਮਿਲੀ ਲਾਸ਼

By Jagroop Kaur - October 30, 2020 3:10 pm

ਮੋਗਾ : ਸ਼ਹਿਰ ਦੇ ਕਸਬਾ ਅਜੀਤਵਾਲ ਵਿਖੇ ਇਕ ਵਿਅਕਤੀ ਵੱਲੋਂ ਦਰੱਖਤ ਨਾਲ ਫਾਹਾ ਲਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਆਤਮਹੱਤਿਆ ਦੀ ਇਹ ਸਨਸਨੀਖੇਜ ਘਟਨਾ ਮੋਗਾ ਦੇ ਬਿਜਲੀ ਘਰ ਅੰਦਰ ਵਾਪਰੀ ਜਿਥੇ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਨੇ ਰੁੱਖ ਦੇ ਉੱਪਰ ਚੜ੍ਹ ਕੇ ਕਰੀਬ 25 ਫੁੱਟ ਦੀ ਉਚਾਈ 'ਤੇ ਫਾਹਾ ਲਿਆ।dead body found in power househttp://ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

dead body found in power house : ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਵਾਸੀਆਂ 'ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਮਾਮਲੇ ਦੀ ਸੂਚਨਾ ਸਥਾਨਕ ਵਾਸੀਆਂ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਸੁਖਵਿੰਦਰ ਸਿੰਘ ਡੀ.ਐੱਸ. ਪੀ. ਤੇ ਅਜੀਤਵਾਲ ਥਾਣੇ ਦੇ ਮੁਖੀ ਕਰਮਜੀਤ ਸਿੰਘ ਗਰੇਵਾਲ ਪੁਲਸ ਪਾਰਟੀ ਸਮੇਤ ਪੁੱਜੇ। ਜਿੰਨਾ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। dead body found in power house: ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ 'ਚੋਂ ਬਹੁਤ ਜ਼ਿਆਦਾ ਬਦਬੂ ਆ ਰਹ ਸੀ, ਜਿਸ ਨੂੰ ਦੇਖਣ ਤੋਂ ਲੱਗਦਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਜਿਸ ਲਈ ਪੁਲਿਸ ਵੱਲੋਂ ਪੁਛ ਪੜਤਾਲ ਜਾਰੀ ਹੈ।Life is worth living, and suicide is preventable - Daily Leader | Daily Leaderਜ਼ਿਕਰਯੋਗ ਹੈ ਕਿ ਸੂਬੇ 'ਚ ਆਤਮਹੱਤਿਆ ਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨਾਂ ਦੀ ਵਜ੍ਹਾ ਜੋ ਵੀ ਹੋਵੇ ਪਰ ਇਸ 'ਤੇ ਲੋਕਾਂ ਦੀ ਮਾਨਸਿਕਤਾ ਦੀ ਕਮਜ਼ੋਰੀ ਸਾਫ ਜ਼ਾਹਿਰ ਹੁੰਦੀ ਹੈ।

adv-img
adv-img