ਇਤਿਹਾਸਕਾਰ, ਸਾਹਿਤਕਾਰ, ਗ਼ਜ਼ਲਗੋ ਤੇ ਉਚ ਕੋਟੀ ਦੇ ਬੁਲਾਰੇ ਦੇਵ ਦਰਦ ਦਾ ਦੇਹਾਂਤ
ਅੰਮ੍ਰਿਤਸਰ : ਸ਼ਾਇਰ ਦੇਵ ਦਰਦ ਦਾ ਅਚਾਨਕ ਦੇਹਾਂਤ ਹੋਣ ਕਾਰਨ ਸਾਹਿਤਕ ਖੇਤਰ ਵਿੱਚ ਸੋਗ ਦੀ ਲਹਿਰ ਹੈ। ਸ਼ਾਇਰ ਦੇਵ ਦਰਦ ਦੇ ਨਿੱਘੇ ਦੋਸਤ ਕਹਾਣੀਕਾਰ ਦੀਪ ਦਵਿੰਦਰ ਨੇ ਇਹ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਬੀਤੀ ਰਾਤ 9 ਵਜੇ ਜਦੋਂ ਉਹ ਆਪਣੇ ਘਰੋਂ ਕਿਤੇ ਜਾਣ ਦੀ ਤਿਆਰੀ ਵਿੱਚ ਸਨ ਤਾਂ ਅਚਾਨਕ ਠੁੱਡਾ ਲੱਗਣ ਨਾਲ ਉਨ੍ਹਾਂ ਦਾ ਸਿਰ ਥੱਲ਼ੇ ਟਕਰਾਉਣ ਨਾਲ ਦੇਹਾਂਤ ਹੋ ਗਿਆ।
ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਵਾਲੇ ਮਰਹੂਮ ਸ਼ਾਇਰ ਦੇਵ ਦਰਦ ਆਪਣੀ ਸ਼ਾਇਰੀ ਕਰ ਕੇ ਜਿਥੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਰੋਤਿਆਂ ਵਿੱਚ ਬੇਹੱਦ ਮਕਬੂਲ ਸਨ, ਉਥੇ ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਵੀ ਪੰਜਾਬੀ ਪਾਠਕ ਰੀਝ ਨਾਲ ਪੜ੍ਹਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸ਼ਾਇਰੀ ਵੀ ਬਕਮਾਲ ਦੀ ਸੀ।
ਅੱਜ-ਕੱਲ੍ਹ ਉਹ ਕਵਿਤਾਵਾਂ ਦੀ ਨਵੀਂ ਪੁਸਤਕ ਦੀ ਤਿਆਰੀ ਵਿੱਚ ਸਨ ਪਰ ਅਚਨਚੇਤ ਵਿਛੋੜਾ ਦੇ ਗਏ ਹਨ।
ਮਰਹੂਮ ਸ਼ਾਇਰ ਦੇਵ ਦਰਦ ਦੇ ਇਸ ਦੇਹਾਂਤ ਉਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ ਤੇ ਹੋਰ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਹੋਰ ਕਈ ਲੇਖਕਾਂ ਨੇ ਉਨ੍ਹਾਂ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਰਦ ਦਾ ਸਸਕਾਰ ਅੱਜ ਸ਼ਾਮ ਦੁਰਗਿਆਣਾ ਮੰਦਰ ਵਿੱਚ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਸਕੱਤਰੇਤ 'ਚ ਨਿੱਘਾ ਸਵਾਗਤ, ਕੱਲ੍ਹ ਤੋਂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਇਜਲਾਸ