ਮਹਾਰਾਸ਼ਟਰ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 35

By Shanker Badra - September 23, 2020 12:09 pm

ਮਹਾਰਾਸ਼ਟਰ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 35:ਮੁੰਬਈ : ਮਹਾਂਰਾਸ਼ਟਰ 'ਚ ਠਾਣੇ ਜ਼ਿਲ੍ਹੇ ਦੇ ਭਿਵੰਡੀ 'ਚ ਬੀਤੇ ਦਿਨੀਂ 3 ਮੰਜ਼ਿਲਾਂ ਇਮਾਰਤ ਦੇ ਡਿੱਗਣ ਨਾਲ ਵਾਪਰੇ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਐਨਡੀਆਰਐਫ ਤੇ ਸਥਾਨਕ ਲੋਕ ਰਾਹਤ ਤੇ ਬਚਾਅ ਕਾਰਜ ਲਈ ਲੱਗੇ ਹੋਏ ਹਨ।

ਮਹਾਰਾਸ਼ਟਰ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 35

ਅਧਿਕਾਰੀਆਂ ਦੇ ਅਨੁਸਾਰ ਮ੍ਰਿਤਕਾਂ ਵਿੱਚ 2 ਸਾਲਾਂ ਤੋਂ 11 ਸਾਲਾਂ ਦੀ ਉਮਰ ਦੇ ਬੱਚੇ ,ਇੱਕ 75 ਸਾਲਾ ਬਜ਼ੁਰਗ ਅਤੇ ਹੋਰ ਵਿਅਕਤੀ ਸ਼ਾਮਲ ਹਨ। ਠਾਣੇ ਜ਼ਿਲ੍ਹੇ 'ਚ ਮੰਗਲਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰਾਹਤ ਤੇ ਬਚਾਅ ਕਾਰਜਾਂ 'ਚ ਮੁਸ਼ਕਲ ਆ ਰਹੀ ਹੈ।

ਮਹਾਰਾਸ਼ਟਰ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 35

ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 25 ਲੋਕਾਂ ਨੂੰ ਮਲਬੇ 'ਚੋਂ ਜਿਊਂਦੇ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਭਿਵੰਡੀ ਅਤੇ ਠਾਣੇ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਲਬੇ 'ਚੋਂ ਨਿਕਲੀਆਂ ਲਾਸ਼ਾਂ ਦੀ ਹਾਲਤ ਬੇਹੱਦ ਖਰਾਬ ਸੀ।

ਮਹਾਰਾਸ਼ਟਰ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 35

ਦੱਸ ਦੇਈਏ ਕਿ ਇਹ ਹਾਦਸਾ ਭਿਵੰਡੀ ਦੇ ਪਟੇਲ ਕੰਪਾਉਂਡ ਵਿਖੇ ਤੜਕੇ 3.20 ਵਜੇ ਵਾਪਰਿਆ ਸੀ। ਉਸ ਸਮੇਂ ਦੌਰਾਨ ਇਮਾਰਤ ਦੇ ਲੋਕ ਸੁੱਤੇ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ 43 ਸਾਲ ਪੁਰਾਣੀ 'ਜਿਲਾਨੀ ਬਿਲਡਿੰਗ' ਸੋਮਵਾਰ ਤੜਕੇ ਢਹਿ ਗਈ ਸੀ। ਇਮਾਰਤ 'ਚ 40 ਫਲੈਟ ਸਨ ਅਤੇ ਕਰੀਬ 150 ਲੋਕ ਇੱਥੇ ਰਹਿੰਦੇ ਸਨ।
-PTCNews

adv-img
adv-img