Fri, Apr 26, 2024
Whatsapp

ਦੈਬਨਹੈਮਜ਼: 320 ਸਟੋਰਾਂ ਦੇ ਮੈਨੇਜਮੈਂਟ ਖੇਤਰ ਦੀਆਂ ਨੌਕਰੀਆਂ 'ਚ ਕਟੌਤੀ ਕਰਨ ਦਾ ਫੈਸਲਾ

Written by  Joshi -- February 08th 2018 06:21 PM
ਦੈਬਨਹੈਮਜ਼: 320 ਸਟੋਰਾਂ ਦੇ ਮੈਨੇਜਮੈਂਟ ਖੇਤਰ ਦੀਆਂ ਨੌਕਰੀਆਂ 'ਚ ਕਟੌਤੀ ਕਰਨ ਦਾ ਫੈਸਲਾ

ਦੈਬਨਹੈਮਜ਼: 320 ਸਟੋਰਾਂ ਦੇ ਮੈਨੇਜਮੈਂਟ ਖੇਤਰ ਦੀਆਂ ਨੌਕਰੀਆਂ 'ਚ ਕਟੌਤੀ ਕਰਨ ਦਾ ਫੈਸਲਾ

Debenhams to cut 320 store management jobs: ਦੈਬਨਹੈਮਜ਼: 320 ਸਟੋਰਾਂ ਦੇ ਮੈਨੇਜਮੈਂਟ ਖੇਤਰ ਦੀਆਂ ਨੌਕਰੀਆਂ 'ਚ ਕਟੌਤੀ ਕਰਨ ਦਾ ਫੈਸਲਾ: ਦੈਬਿਨਹੈਮਜ਼ ਦਾ ਡਿਪਾਰਟਮੈਂਟ ਸਟੋਰ ਗਰੁੱਪ ਲਾਗਤ ਨੂੰ ਘਟਾਉਣ ਲਈ 320 ਸਟੋਰਾਂ ਦੀ ਮੈਨੇਜਮੈਂਟ ਨੌਕਰੀਆਂ ਵਿੱਚ ਕਟੌਤੀ ਕਰਨ ਦੀ ਸੋਚ ਰਿਹਾ ਹੈ। ਰੀਟੇਲਰ ਨੇ ਕਿਹਾ ਕਿ ਕ੍ਰਿਸਮਸ 'ਤੇ ਨਿਰਾਸ਼ਾਜਨਕ ਵਪਾਰ ਹੋਣ ਕਾਰਨ ਅਸੀਂ ਪਿਛਲੇ ਮਹੀਨੇ ਲਾਗਤ ਨੂੰ ਘੱਟ ਕਰਨ ਦੀ ਯੋਜਨਾ ਬਣਾਈ।ਦੈਬਨਹੈਮਜ਼ ਨੇ ਕਿਹਾ ਕਿ ਸਟੋਰ ਦੀ ਲਾਗਤ ਨੂੰ ਬਚਾਉਣ ਲਈ ਕੀਤੀ ਗਈ ਸਮੀਖਿਆ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਪ੍ਰਬੰਧਨ ਦੀ ਭੂਮਿਕਾ ਨੂੰ ਘਟਾ ਕੇ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ। ਉਕਤ ਫੈਸਲਾ ਸਟੋਰ ਦੀ ਇੱਕ ਚੌਥਾਈ ਨੌਕਰੀਆਂ ਨੂੰ ਪ੍ਰਭਾਵਿਤ ਕਰੇਗਾ। ਦੈਬਨਹੈਮਜ਼ ਨੇ ਕਿਹਾ ਕਿ ਇਸ ਫੈਸਲੇ ਤੋਂ ਪ੍ਰਭਾਵਿਤ ਹਰ ਬੰਦੇ ਨਾਲ ਅਸੀ ਗੱਲ ਕਰ ਰਹੇ ਹਾਂ ਅਤੇ ਕੋਸ਼ਿਸ਼ ਕਰਾਂਗੇ ਕਿ ਜਿੱਥੇ ਸੰਭਵ ਹੋ ਸਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਦੀ ਤਲਾਸ਼ ਕਰ ਕੇ ਦੇਵਾਂਗੇ। "ਮਾਰਚ ਦੇ ਆਖੀਰ ਤੱਕ ਅਸੀਂ ਕੰਮ ਨੂੰ ਫਿਰ ਤੋਂ ਲੀਹ 'ਤੇ ਲੈ ਕੇ ਆਵਾਂਗੇ"। ਇਹ ਕੰਪਨੀ ਬ੍ਰਿਟੇਨ ਦੀ ਸਭ ਤੋਂ ਵੱਡੀ ਸੁਪਰ ਮਾਰਕਿਟ ਚੇਨਸ ਤੋਂ ਬਾਅਦ ਆਉਂਦੀ ਹੈ , ਇਸ ਤੋਂ ਪਹਿਲਾਂ ਟੈਸਕੋ, ਸੈਨਸਬਰੀ ਅਤੇ ਮੋਰੀਟਸਨ ਨੇ ਆਪਣੀ ਲਾਗਤ ਘਟਾਉਣ ਲਈ ਆਪਣੀਆਂ ਮੱਧ ਪ੍ਰਬੰਧਨ ਦੀਆਂ ਨੌਕਰੀਆਂ ਵਿੱਚ ਕਟੌਤੀ ਕੀਤੀ। —PTC News


Top News view more...

Latest News view more...