ਦੀਪਿਕਾ ਪਾਦੁਕੋਣ ਦਾ ਅੱਜ ਹੈ ਜਨਮਦਿਨ, ਏਅਰਪੋਰਟ ’ਤੇ ਮਿਲਿਆ ਖਾਸ ਸਰਪ੍ਰਾਈਜ਼, ਦੇਖੋ ਵੀਡੀਓ

Deepika Birthday

ਦੀਪਿਕਾ ਪਾਦੁਕੋਣ ਦਾ ਅੱਜ ਹੈ ਜਨਮਦਿਨ, ਏਅਰਪੋਰਟ ’ਤੇ ਮਿਲਿਆ ਖਾਸ ਸਰਪ੍ਰਾਈਜ਼, ਦੇਖੋ ਵੀਡੀਓ,ਨਵੀਂ ਦਿੱਲੀ: ਬਾਲੀਵੁੱਡ ਇੰਡਸਟਰੀ ਦੀ ਅਭਿਨੇਤਰੀ ਦੀਪਿਕਾ ਪਾਦੁਕੋਣ ਅੱਜ 34ਵਾਂ ਜਨਮਦਿਨ ਮਨਾਉਣ ਜਾ ਰਹੀ ਹੈ। ਦੀਪਿਕਾ ਨੇ ‘ਓਮ ਸ਼ਾਂਤੀ ਓਮ ‘ਫ਼ਿਲਮ ਨਾਲ਼ ਇੰਡਸਟਰੀ ‘ਚ ਸ਼ੁਰੂਆਤ ਕੀਤੀ ਸੀ।

ਉਸ ਤੋਂ ਬਾਅਦ ਦੀਪਿਕਾ ਨੇ ਕਈ ਸੁਪਰਹਿੱਟ ਤੇ ਫਲੋਪ ਫ਼ਿਲਮਾਂ ਵੀ ਦਿੱਤੀਆਂ। ਪਰ ਆਪਣੀ ਦ੍ਰਿੜ੍ਹਤਾ ਤੇ ਅਣਥੱਕ ਮਿਹਨਤ ਸਦਕਾ ਦੀਪਿਕਾ ਨੇ ਦਰਸ਼ਕਾਂ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾਈ।

ਹੋਰ ਪੜ੍ਹੋ: ਕੈਨੇਡਾ ਤੋਂ ਵਾਪਸ ਪਰਤੀ ਮਾਂ ਨੂੰ ਏਅਰਪੋਰਟ ਤੋਂ ਘਰ ਲਿਜਾ ਰਹੇ ਪੁੱਤ ਨਾਲ ਵਾਪਰਿਆ ਸੜਕ ਹਾਦਸਾ, ਦੋਵਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

ਹਾਲ ਹੀ ਵਿਚ ਏਅਰਪੋਰਟ ’ਤੇ ਦੋਵਾਂ ਨੂੰ ਇਕੱਠੇ ਲਖਨਊ ਲਈ ਰਵਾਨਾ ਹੁੰਦੇ ਦੇਖਿਆ ਗਿਆ। ਇਸ ਦੌਰਾਨ ਦੀਪਿਕਾ ਦਾ ਇਕ ਫੈਨ ਏਅਰਪੋਰਟ ’ਤੇ ਕੇਕ ਲੈ ਕੇ ਪਹੁੰਚ ਗਿਆ। ਫੈਨ ਨੇ ਦੀਪਿਕਾ ਕੋਲੋਂ ਕੇਕ ਕਟਵਾਇਆ ਅਤੇ ਉੱਥੇ ਮੌਜੂਦ ਫਟਾਗ੍ਰਾਫਰਸ ਨੇ ਇਸ ਮੁਮੈਂਟ ਨੂੰ ਕੈਮਰੇ ਵਿਚ ਕੈਦ ਕੀਤਾ। ਇਸ ਦੌਰਾਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।

 

View this post on Instagram

 

And DP Cuts Cake With Photographer And Hubby #RanveerSingh at the airport today as she departs for #lucknow

A post shared by Manav Manglani (@manav.manglani) on

ਤੁਹਾਨੂੰ ਦੱਸ ਦਈਏ ਕਿ ਦੀਪਿਕਾ ਜਲਦ ਹੀ ਆਪਣੀ ਨਵੀਂ ਫਿਮਲ ‘ਛਪਾਕ’ ’ਚ ਨਜ਼ਰ ਆਵੇਗੀ। ‘ਛਪਾਕ’ ਵਿਚ ਦੀਪਿਕਾ ਇਕ ਐਸਿਡ ਅਟੈਕ ਸਰਵਾਈਵਰ ਲਕਸ਼‍ਮੀ ਅੱਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਅਦਾਕਾਰੀ ਤੋਂ ਇਲਾਵਾ ਦੀਪਿਕਾ ਨੇ ਸ਼ੋਸ਼ਲ ਕਾਰਜਾਂ ‘ਚ ਵੀ ਖ਼ਾਸ ਭੂਮਿਕਾ ਨਿਭਾਈ ਹੈ।ਬਾਲੀਵੁੱਡ ਇੰਡਸਟਰੀ ਦੇ ਅਭਿਨੇਤਾ ਰਣਵੀਰ ਸਿੰਘ ਨਾਲ ਉਹਨਾਂ ਦਾ ਵਿਆਹ ਖੂਬ ਚਰਚਾ ‘ਚ ਰਿਹਾ ਤੇ ਲੋਕਾਂ ਨੇ ਉਹਨਾਂ ਨੂੰ ਖੂਬ ਦੁਆਵਾਂ ਦਿੱਤੀਆਂ।

-PTC News