Fri, Apr 26, 2024
Whatsapp

ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ: ਲੁਧਿਆਣਾ ਅਦਾਲਤ ਵੱਲੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ

Written by  Riya Bawa -- September 06th 2021 09:45 PM -- Updated: September 06th 2021 09:58 PM
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ: ਲੁਧਿਆਣਾ ਅਦਾਲਤ ਵੱਲੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ

ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ: ਲੁਧਿਆਣਾ ਅਦਾਲਤ ਵੱਲੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ

ਲੁਧਿਆਣਾ: ਜ਼ਿਲ੍ਹਾ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ 'ਚ ਆਮ ਆਦਮੀ ਪਾਰਟੀ  ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ 'ਚ ਸੰਜੇ ਸਿੰਘ ਦੇ ਪੇਸ਼ ਨਾ ਹੋਣ' ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਹੁਣ ਉਸਨੂੰ ਖੁਦ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਜਾਂ ਪੁਲਿਸ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ। 'ਆਪ' ਸੰਸਦ ਮੈਂਬਰ ਵਿਰੁੱਧ ਕੇਸ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਹਰਸਿਮਰਨ ਸਿੰਘ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਉਹ ਲੰਮੇ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਸੀ। ਦੱਸ ਦੇਈਏ ਕਿ ਸੰਜੇ ਸਿੰਘ ਦੇ ਖਿਲਾਫ ਮਾਣਹਾਨੀ ਦਾ ਕੇਸ 2016 ਵਿੱਚ ਬਿਕਰਮ ਸਿੰਘ ਮਜੀਠੀਆ ਨੇ ਦਾਇਰ ਕੀਤਾ ਸੀ। ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮਹੇਸ਼ਇੰਦਰ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋ ਇਸ ਕੇਸ ਦੇ ਗਵਾਹ ਹਨ। ਇਸ ਮਾਮਲੇ ਵਿੱਚ ਹੁਣ ਤੱਕ ਅਦਾਲਤ ਵਿੱਚ 71 ਤਰੀਕਾਂ ਪੈ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸੰਜੇ ਸਿੰਘ ਸਿਰਫ ਚਾਰ ਵਾਰ ਅਦਾਲਤ ਵਿੱਚ ਪੇਸ਼ ਹੋਏ ਹਨ। ਅੱਜ ਵੀ ਜਦੋਂ ਉਸ ਦਾ ਵਕੀਲ ਅਦਾਲਤ ਵਿੱਚ ਆਏ ਤਾਂ ਜੱਜ ਨੇ ਸੰਜੇ ਸਿੰਘ ਦੀ ਮੌਜੂਦਗੀ ਬਾਰੇ ਪੁੱਛਿਆ। ਉਸ ਦੇ ਨਹੀਂ ਹੋਣ 'ਤੇ ਜੱਜ ਨੇ ਆਦੇਸ਼ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੂੰ 17 ਸਤੰਬਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ਵਿੱਚ ਮੋਗਾ ਵਿੱਚ ਹੋਈ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸ਼ਾ ਤਸਕਰ ਦੱਸਿਆ ਸੀ। ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ। 2016 ਵਿੱਚ ਹੀ ਸੰਜੇ ਸਿੰਘ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਸਨ। -PTC News


Top News view more...

Latest News view more...