ਮੁੱਖ ਖਬਰਾਂ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨਾਂ ਦੌਰੇ ਲਈ ਪਹੁੰਚੇ ਲੱਦਾਖ, ਭਾਰਤੀ ਫੌਜੀਆਂ ਨਾਲ ਕੀਤੀ ਗੱਲਬਾਤ

By Shanker Badra -- July 17, 2020 11:07 am -- Updated:Feb 15, 2021

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨਾਂ ਦੌਰੇ ਲਈ ਪਹੁੰਚੇ ਲੱਦਾਖ, ਭਾਰਤੀ ਫੌਜੀਆਂ ਨਾਲ ਕੀਤੀ ਗੱਲਬਾਤ:ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨਾਂ ਦੌਰੇ ਲਈ ਲੱਦਾਖ ਪਹੁੰਚੇ ਹਨ। ਇਸ ਦੌਰਾਨ ਉਹ ਲੱਦਾਖ ਤੇ ਜੰਮੂ ਕਸ਼ਮੀਰ ਦੀ ਯਾਤਰਾ ਕਰਨਗੇ। ਉਨ੍ਹਾਂ ਦੇ ਨਾਲ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਤੇ ਸੈਨਾ ਪ੍ਰਮੁੱਖ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੇਹ ਵਿੱਚ ਸਟੈਂਕਾ ਫਾਰਵਰਡ ਲੋਕੇਸ਼ਨ 'ਤੇ ਫੌਜੀਆਂ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਰਾਜਨਾਥ ਨੇ ਹਥਿਆਰਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੇ ਹੱਥ ਵਿੱਚ ਪੀਕ ਮਸ਼ੀਨ ਗਨ ਵੇਖੀ ਗਈ ਹੈ।ਇਸ ਦੌਰਾਨ ਪੈਰਾ ਕਮਾਂਡੋ ਨੇ ਰਾਜਨਾਥ ਸਿੰਘ ਦੇ ਸਾਹਮਣੇ ਅਭਿਆਸ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਿਖਾਇਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨਾਂ ਦੌਰੇ ਲਈ ਪਹੁੰਚੇ ਲੱਦਾਖ, ਭਾਰਤੀ ਫੌਜੀਆਂ ਨਾਲ ਕੀਤੀਆਂ ਗੱਲਬਾਤ

ਰਾਜਨਾਥ ਸਿੰਘ ਆਪਣੇ ਦੌਰੇ ਦੌਰਾਨ ਸੈਨਿਕ ਅਧਿਕਾਰੀਆਂ ਨਾਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਹਾਲਾਤਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਇਸ ਤੋਂ ਇਲਾਵਾ ਉਹ ਹਸਪਤਾਲ ਵਿਚ ਭਰਤੀ ਸੈਨਿਕਾਂ ਨੂੰ ਵੀ ਮਿਲ ਸਕਦੇ ਹਨ ,ਜੋ ਗਲਵਾਨ ਘਾਟੀ ਵਿਚ ਹੋਏ ਝੜਪ ਵਿਚ ਜ਼ਖਮੀ ਹੋਏ ਸਨ। ਰਾਜਨਾਥ ਸਿੰਘ ਇਥੇ ਸੁਰੱਖਿਆ ਏਜੰਸੀਆਂ ਅਤੇ ਸੈਨਿਕ ਅਧਿਕਾਰੀਆਂ ਨਾਲ ਬੈਠਕ ਵਿਚ ਵੀ ਹਿੱਸਾ ਲੈਣਗੇ।

ਰਾਜਨਾਥ ਗਲਵਾਨ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ ਲੱਦਾਖ ਦੇ ਦੌਰੇ 'ਤੇ ਹਨ। ਰਾਜਨਾਥ ਸਿੰਘ 11.30 ਵਜੇ ਸ਼੍ਰੀਨਗਰ ਲਈ ਰਵਾਨਾ ਹੋ ਜਾਣਗੇ। ਸੂਤਰਾਂ ਅਨੁਸਾਰ ਰਾਜਨਾਥ ਸਿੰਘ ਐੱਲ.ਏ.ਸੀ. 'ਤੇ ਸੁਰੱਖਿਆ ਦਾ ਜਾਇਦਾ ਲੈਣਗੇ ਅਤੇ ਇਸ ਦੌਰਾਨ ਜਵਾਨਾਂ ਨਾਲ ਗੱਲ ਕਰਨਗੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨਾਂ ਦੌਰੇ ਲਈ ਪਹੁੰਚੇ ਲੱਦਾਖ, ਭਾਰਤੀ ਫੌਜੀਆਂ ਨਾਲ ਕੀਤੀਆਂ ਗੱਲਬਾਤ

ਦੱਸਣਯੋਗ ਹੈ ਕਿ ਰੱਖਿਆ ਮੰਤਰੀ ਨੇ ਪਹਿਲਾਂ 3 ਜੁਲਾਈ ਨੂੰ ਲੇਹ-ਲੱਦਾਖ ਦਾ ਦੌਰਾ ਕਰਨਾ ਸੀ ਪਰ ਉਨ੍ਹਾਂ ਦਾ ਦੌਰਾ ਮੌਕੇ ‘ਤੇ ਹੀ ਰੱਦ ਹੋ ਗਿਆ ਸੀ। ਉਨ੍ਹਾਂ ਦੀ ਜਗ੍ਹਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ 3 ਜੁਲਾਈ ਨੂੰ ਲੇਹ-ਲੱਦਾਖ ਪਹੁੰਚੇ ਸਨ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੇਹ ਜ਼ਿਲ੍ਹੇ ਦੇ ਨੀਮੂ ਇਲਾਕੇ ਪਹੁੰਚੇ ਸਨ।

ਦੱਸ ਦੇਈਏ ਕਿ ਹਾਲ ਹੀ 'ਚ ਭਾਰਤ-ਚੀਨ ਦਰਮਿਆਨ ਤਣਾਅ ਕੁੱਝ ਹੱਦ ਤੱਕ ਘੱਟ ਹੋਇਆ ਹੈ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਕਰੀਬ 2-2 ਕਿਲੋਮੀਟਰ ਪਿੱਛੇ ਹੱਟ ਚੁੱਕੀ ਹੈ। ਭਾਵੇਂ ਹੀ ਚੀਨੀ ਫੌਜ ਪਿੱਛੇ ਹਟ ਚੁਕੀ ਹੈ ਪਰ ਫਿਰ ਵੀ ਭਾਰਤ ਅਲਰਟ ਹੈ ਅਤੇ ਗੁਆਂਢੀ ਦੇਸ਼ ਦੀ ਹਰ ਹਰਕਤ 'ਤੇ ਪੂਰੀ ਨਜ਼ਰ ਬਣਾਏ ਹੋਏ ਹੈ। ਇਸ ਮੁੱਦੇ 'ਤੇ ਭਾਰਤ ਅਤੇ ਚੀਨ ਦਰਮਿਆਨ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਸਾਢੇ 14 ਘੰਟੇ ਚੱਲੀ ਹੈ।
-PTCNews