Sun, Apr 28, 2024
Whatsapp

ਫੈਸਲੇ ਨੇ ਸਾਬਿਤ ਕੀਤਾ ਕਿ ਕੇਂਦਰ 'ਚ ਸਰਕਾਰ ਦੀ ਤਬਦੀਲੀ ਸਿੱਖਾਂ ਨੂੰ ਇਨਸਾਫ ਦਿਵਾ ਸਕਦੀ ਹੈ: ਬਾਦਲ

Written by  Jashan A -- November 20th 2018 08:41 PM -- Updated: November 20th 2018 08:43 PM
ਫੈਸਲੇ ਨੇ ਸਾਬਿਤ ਕੀਤਾ ਕਿ ਕੇਂਦਰ 'ਚ ਸਰਕਾਰ ਦੀ ਤਬਦੀਲੀ ਸਿੱਖਾਂ ਨੂੰ ਇਨਸਾਫ ਦਿਵਾ ਸਕਦੀ ਹੈ: ਬਾਦਲ

ਫੈਸਲੇ ਨੇ ਸਾਬਿਤ ਕੀਤਾ ਕਿ ਕੇਂਦਰ 'ਚ ਸਰਕਾਰ ਦੀ ਤਬਦੀਲੀ ਸਿੱਖਾਂ ਨੂੰ ਇਨਸਾਫ ਦਿਵਾ ਸਕਦੀ ਹੈ: ਬਾਦਲ

ਫੈਸਲੇ ਨੇ ਸਾਬਿਤ ਕੀਤਾ ਕਿ ਕੇਂਦਰ 'ਚ ਸਰਕਾਰ ਦੀ ਤਬਦੀਲੀ ਸਿੱਖਾਂ ਨੂੰ ਇਨਸਾਫ ਦਿਵਾ ਸਕਦੀ ਹੈ: ਬਾਦਲ,ਚੰਡੀਗੜ :ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਵੱਲੋਂ ਨਵੰਬਰ 1984 'ਚ ਹੋਏ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਇੱਕ ਕੇਸ ਵਿਚ ਇੱਕ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਬਾਰੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੋਵੇਂ ਬਾਦਲਾਂ ਨੇ ਕਿਹਾ ਕਿ ਇਹ ਇਨਸਾਫ ਦੀ ਹਵਾ ਦਾ ਪਹਿਲਾ ਬੁੱਲ੍ਹਾ ਹੈ। ਇਹ ਫੈਸਲਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਵਿਚ ਹੋਈ ਸਰਕਾਰ ਦੀ ਤਬਦੀਲੀ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਇਨਸਾਫ ਦਿਵਾ ਸਕਦੀ ਹੈ, ਕਿਉਂਕਿ ਇਹ ਕੇਸ ਕੇਂਦਰ 'ਚ ਮੌਜੂਦ ਪਿਛਲੀ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਜਾ ਚੁੱਕੇ ਸਨ ਅਤੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਕਮ ਦੇ ਕੇ ਦੁਬਾਰਾ ਖੁਲਵਾਇਆ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਮੌਜੂਦਾ ਕੇਸ ਉਹਨਾਂ ਹਜ਼ਾਰਾਂ ਕੇਸਾਂ ਵਿਚੋਂ ਹਨ, ਜਿਹਨਾਂ ਨੂੰ ਕਾਂਗਰਸੀ ਹਕੂਮਤ ਅਧੀਨ ਬੰਦ ਕਰ ਦਿੱਤਾ ਗਿਆ ਸੀ। ਜਦੋਂ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ 2015 ਵਿਚ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਤਾਂ ਇਹਨਾਂ ਨੂੰ ਦੁਬਾਰਾ ਖੋਲਿਆ ਗਿਆ ਸੀ। ਦੋਵੇਂ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਇਹਨਾਂ ਕੇਸਾਂ ਨੂੰ ਮੁੜ ਖੋਲਣ ਅਤੇ ਦੁਬਾਰਾ ਜਾਂਚੇ ਜਾਣ ਦੀ ਅਪੀਲ ਕੀਤੀ ਸੀ। ਨਤੀਜੇ ਵਜੋਂ ਐਨਡੀਏ ਸਰਕਾਰ ਨੇ ਇੱਕ ਸਿੱਟ ਬਣਾਉਣ ਦਾ ਹੁਕਮ ਦਿੱਤਾ ਸੀ, ਜਿਸ ਨੇ ਸਾਰੀਆਂ ਘਟਨਾਵਾਂ ਦੀ ਮੁੜ ਤੋਂ ਜਾਂਚ ਕਰਕੇ ਅੱਜ ਦੀ ਸਜ਼ਾ ਵਾਸਤੇ ਰਾਹ ਤਿਆਰ ਕੀਤਾ। ਸਰਦਾਰ ਬਾਦਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਫੈਸਲਾ ਇੱਕ ਨੀਂਹ-ਪੱਥਰ ਹੈ, ਜਿਹੜਾ ਬਾਕੀ ਹਜ਼ਾਰਾਂ ਨਿਰਦੋਸ਼ ਪੀੜਤਾਂ ਨੂੰ ਵੀ ਇਨਸਾਫ ਦਿਵਾਏਗਾ। ਪਹਿਲੀ ਵਾਰ ਮੈਨੂੰ ਇੱਕ ਉਮੀਦ ਨਜ਼ਰ ਆਈ ਹੈ ਕਿ ਕਾਨੂੰਨ ਦੇ ਲੰਬੇ ਅਤੇ ਮਜ਼ਬੂਤ ਹੱਥ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਤਾਕਤਵਾਰ ਲੋਕਾਂ ਤਕ ਪਹੁੰਚ ਜਾਣਗੇ।ਸਰਦਾਰ ਬਾਦਲ ਨੇ ਪਿਛਲੀਆਂ ਕਾਂਗਰਸ ਸਰਕਾਰਾਂ ਦੁਆਰਾ ਬੰਦ ਕੀਤੇ ਇਹਨਾਂ ਕੇਸਾਂ ਨੂੰ ਖੁਲਵਾਉਣ ਲਈ ਅਕਾਲੀ ਦਲ ਵੱਲੋਂ ਕੀਤੀ ਗੁਜ਼ਾਰਿਸ਼ ਨੂੰ ਸਵੀਕਾਰ ਕਰਨ ਵਾਸਤੇ ਕੇਂਦਰ ਵੀ ਮੌਜੂਦ ਐਨਡੀਏ ਸਰਕਾਰ, ਖਾਸ ਕਰਕੇ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ, ਜਿਸ ਕਾਰਣ ਅੱਜ ਦੋਸ਼ੀਆਂ ਨੂੰ ਸਜ਼ਾ ਹੋ ਪਾਈ ਹੈ। ਸੁਖਬੀਰ ਨੇ ਫੈਸਲੇ ਨੂੰ 34 ਸਾਲਾਂ ਵਿਚ ਵਾਪਰੀ ਪਹਿਲੀ ਚੰਗੀ ਘਟਨਾ ਕਿਹਾਆਪਣਾ ਪਹਿਲਾ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਫੈਸਲੇ ਨੂੰ 'ਪਿਛਲੇ 34 ਸਾਲਾਂ ਦੌਰਾਨ ਵਾਪਰੀ ਪਹਿਲੀ ਚੰਗੀ ਘਟਨਾ' ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਇਹ ਭਰੋਸਾ ਅਤੇ ਰਾਹਤ ਮਿਲੇਗੀ ਕਿ ਉਹਨਾਂ ਨੂੰ ਇਸ ਦੇਸ਼ ਵਿਚ ਇਨਸਾਫ ਮਿਲ ਸਕਦਾ ਹੈ। ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਕੇਸ ਉਹਨਾਂ ਕੇਸਾਂ ਲਈ ਇੱਕ ਮਿਸਾਲ ਬਣਨਾ ਚਾਹੀਦਾ ਹੈ, ਜਿਹਨਾਂ ਨੂੰ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਅਤੇ ਐਨਡੀਏ ਸਰਕਾਰ ਦੇ ਹੁਕਮ ਉੱਤੇ ਉਹਨਾਂ ਨੂੰ ਦੁਬਾਰਾ ਖੋਲ ਕੇ ਅਦਾਲਤਾਂ ਵਿਚ ਪਰਖਿਆ ਰਿਹਾ ਹੈ।ਉਹਨਾਂ ਕਿਹਾ ਕਿ ਸਿੱਖ ਹੁਣ ਕੁੱਝ ਉਮੀਦ ਰੱਖ ਸਕਦੇ ਹਨ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਸਜ਼ਾ ਤੋਂ ਨਹੀਂ ਬਚਣਗੇ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਫੈਸਲਾ ਉਹਨਾਂ ਹਜ਼ਾਰਾਂ ਪੀੜਤਾਂ ਲਈ ਵੀ ਇਨਸਾਫ ਦੇ ਬੂਹੇ ਖੋਲ ਦੇਵੇਗਾ, ਜਿਹਨਾਂ ਨੂੰ ਕੇਂਦਰ ਵਿਚ ਮੌਜੂਦ ਪਿਛਲੀਆਂ ਕਾਂਗਰਸੀ ਸਰਕਾਰਾਂ ਵੱਲੋ ਪਾਏ ਅੜਿੱਕਿਆਂ ਕਰਕੇ ਇਨਸਾਫ ਨਹੀਂ ਦਿੱਤਾ ਗਿਆ ਹੈ। —PTC News


Top News view more...

Latest News view more...