Fri, Apr 26, 2024
Whatsapp

ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ

Written by  Jashan A -- December 20th 2018 05:11 PM -- Updated: December 20th 2018 05:27 PM
ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ

ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ

ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ,ਨਵੀਂ ਦਿੱਲੀ: ਭਾਰਤ 'ਚ ਡੀਜ਼ਲ ਕਾਰਾਂ ਦੀ ਵਿਕਰੀ ਬੰਦ ਹੋ ਸਕਦੀ ਹੈ, ਕਿਉਂਕਿ 2020 ਵਿੱਚ ਬੀ.ਐੱਸ.-6 ਨਿਯਮ ਦੌਰਾਨ ਡੀਜ਼ਲ ਕਾਰਾਂ ਨੂੰ ਬਣਾਉਣ ਵਿੱਚ ਜ਼ਿਆਦਾ ਲਾਗਤ ਨੂੰ ਦੇਖਦੇ ਹੋਏ ਕਾਰ ਕੰਪਨੀ ਡੀਜ਼ਲ ਕਾਰਾਂ ਨੂੰ ਬਣਾਉਣਾ ਬੰਦ ਕਰ ਸਕਦੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਸੰਕੇਤ ਦਿੱਤੇ ਹਨ ਕਿ ਬੀ.ਐੱਸ.-6 ਨਿਯਮ ਦੌਰਾਨ ਡੀਜ਼ਲ ਕਾਰਾਂ ਨੂੰ ਬਣਾਉਣ 'ਚ ਬਹੁਤ ਜ਼ਿਆਦਾ ਲਾਗਤ ਆਵੇਗੀ। [caption id="attachment_230633" align="aligncenter" width="300"]diesel ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ[/caption] ਜਿਸ ਨੂੰ ਦੇਖਦੇ ਹੋਏ ਮਾਰੂਤੀ ਸੁਜ਼ੂਕੀ ਕਾਰ ਕੰਪਨੀ ਡੀਜ਼ਲ ਵਾਲੀਆਂ ਕਾਰਾਂ ਬਣਾਉਣੀਆਂ ਬੰਦ ਕਰ ਸਕਦੀ ਹੈ। ਦੱਸ ਦੇਈਏ ਕਿ ਦੇਸ਼ ਦੇ ਮੌਜੂਦਾ ਸਮੇਂ ਵਿੱਚ ਬੀ.ਐੱਸ.-4 ਕਾਰਾਂ ਦੀ ਵਿਕਰੀ ਹੋ ਰਹੀ ਹੈ 'ਤੇ ਅਪ੍ਰੈਲ 2020 ਤੋਂ ਵਿਕਣ ਵਾਲੀ ਹਰ ਨਵੀਂ ਕਾਰ ਵਿੱਚ ਬੀ.ਐੱਸ.-6 ਦਾ ਇੰਜਣ ਹੋਵੇਗਾ।ਇਸ ਲਈ ਕਾਰ ਕੰਪਨੀ ਦਾ ਕਹਿਣਾ ਹੈ ਕਿ ਇਹਨਾਂ ਨਿਯਮਾਂ ਨੂੰ ਦੇਖਦੇ ਹੋਏ ਡੀਜ਼ਲ ਕਾਰਾਂ ਨੂੰ ਬਣਾਉਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਬੀ.ਐੱਸ.-6 ਨਿਯਮਾਂ ਦੌਰਾਨ ਡੀਜ਼ਲ ਕਾਰਾਂ ਨੂੰ ਬਣਾਉਣ 'ਚ ਬਹੁਤ ਜ਼ਿਆਦਾ ਲਾਗਤ ਆਵੇਗੀ ਇਸ ਲਈ ਉਹ 10 ਲੱਖ ਦੀ ਕੀਮਤ ਵਾਲੀ ਡੀਜ਼ਲ ਕਾਰਾਂ ਨੂੰ ਬਣਾਉਣ ਤੋਂ ਪਰਹੇਜ ਕਰਨਗੀਆਂ। [caption id="attachment_230634" align="aligncenter" width="300"]diesel ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ[/caption] ਮਾਰੂਤੀ ਸੁਜ਼ੂਕੀ ਕੰਪਨੀ ਦੇ ਚੇਅਰਮੈਨ ਆਰ.ਸੀ.ਭਾਰਗਵ ਨੇ ਬੀ.ਐੱਸ.-6 ਨਿਯਮ ਤੇ ਗੱਲਬਾਤ ਕਰਦੇ ਦੱਸਿਆ ਕਿ ਬੀ.ਐੱਸ.-6 ਨਿਯਮ ਲਾਗੂ ਹੋਣ ਤੋਂ ਬਾਅਦ ਹਾਈਬ੍ਰਿਡ ਕਾਰਾਂ ਬਣਾਉਣ ਵਿੱਚ ਹੀ ਸਮਝਦਾਰੀ ਹੋਵੇਗੀ ਕਿਉਂਕਿ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਡੀਜ਼ਲ ਕਾਰਾਂ ਦੀ ਕੀਮਤ ਵਿੱਚ 2.50 ਲੱਖ ਤੱਕ ਵਾਧਾ ਹੋ ਸਕਦਾ ਹੈ ਜਿਸ ਨਾਲ ਪੈਟਰੋਲ ਤੇ ਡੀਜ਼ਲ ਕਾਰਾਂ ਦੀ ਕੀਮਤ ਵਿੱਚ ਜੋ ਫਰਕ ਹੈ ਉਹ ਹੋਰ ਵੀ ਵੱਧ ਜਾਵੇਗਾ। [caption id="attachment_230635" align="aligncenter" width="300"]diesel ਡੀਜ਼ਲ ਕਾਰਾਂ ਦੀ ਵਿਕਰੀ 'ਤੇ ਲੱਗ ਸਕਦੀ ਹੈ ਬ੍ਰੇਕ, ਲਾਗੂ ਹੋਣ ਜਾ ਰਿਹੈ ਇਹ ਨਵਾਂ ਨਿਯਮ[/caption] ਉਹਨਾਂ ਨੇ ਦੱਸਿਆ ਕਿ ਮਰੂਤੀ ਸੁਜ਼ੂਕੀ ਕੰਪਨੀ ਹੁਣ ਨਵੀਂ ਤਕਨੀਕ 'ਤੇ ਕੰਮ ਕਰ ਰਹੀ ਹੈ ਜਿਸ ਦੀ ਮਦਦ ਨਾਲ ਪੈਟਰੋਲ ਕਾਰਾਂ ਦੀ ਮਾਈਲੇਜ 30 ਫੀਸਦੀ ਵਧਾਈ ਜਾ ਸਕੇਗੀ। ਇਸ ਨਾਲ ਉਹਨਾਂ ਗਾਹਕਾਂ ਨੂੰ ਕਵਰ ਕੀਤਾ ਜਾਵੇਗਾ ਜੋ ਮਾਈਲੇਜ ਲਈ ਡੀਜ਼ਲ ਕਾਰਾਂ ਖਰੀਦਦੇ ਹਨ। ਉਨ੍ਹਾਂ ਨੇ ਕਿਹਾ ਕਿ ਡੀਜ਼ਲ 'ਤੇ ਪੈਟਰੋਲ 'ਤੇ ਚੱਲਣ ਵਾਲੀਆਂ ਕਾਰਾਂ 'ਤੇ ਵਾਧੂ ਸਰਚਾਰਜ ਲਗਾਕੇ ਬਿਜਲੀ ਕਾਰਾਂ ਨੂੰ ਪ੍ਰਮੋਟ ਕਰਨ ਦੇ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਤੇ ਜੇਕਰ ਸਰਕਾਰ ਅਜਿਹਾ ਕਰ ਰਹੀ ਹੈ ਤਾਂ ਇਹ ਗਲਤ ਹੋਵੇਗਾ ਕਿਉਂਕਿ ਸਰਕਾਰ ਬਿਜਲੀ 'ਤੇ ਚੱਲਣ ਵਾਲੀਆਂ ਕਾਰਾਂ ਨੂੰ ਪ੍ਰਮੋਟ ਕਰਨ ਲਈ ਡੀਜ਼ਲ ਤੇ ਪੈਟਰੋਲ 'ਤੇ ਚੱਲਣ ਵਾਲੀਆਂ ਕਾਰਾਂ 'ਤੇ 12 ਤੋਂ 25 ਹਜ਼ਾਰ ਦਾ ਵਾਧੂ ਸਰਚਾਰਜ ਲਗਾਉਣ ਦਾ ਪ੍ਰਸਤਾਵ ਜ਼ਾਹਿਰ ਕੀਤਾ ਹੈ। -PTC News


Top News view more...

Latest News view more...