Fri, Apr 26, 2024
Whatsapp

ਦਿੱਲੀ ਕਮੇਟੀ ਨੇ ਤੀਹ ਹਜ਼ਾਰੀ ਕੋਰਟ ’ਚ ਕੀਤੀ ਸਮੀਖਿਆ (ਰਿਵਿਊ) ਪਟੀਸ਼ਨ ਦਾਖਲ : ਸਿਰਸਾ

Written by  Jashan A -- January 21st 2019 07:03 PM
ਦਿੱਲੀ ਕਮੇਟੀ ਨੇ ਤੀਹ ਹਜ਼ਾਰੀ ਕੋਰਟ ’ਚ ਕੀਤੀ ਸਮੀਖਿਆ (ਰਿਵਿਊ) ਪਟੀਸ਼ਨ ਦਾਖਲ : ਸਿਰਸਾ

ਦਿੱਲੀ ਕਮੇਟੀ ਨੇ ਤੀਹ ਹਜ਼ਾਰੀ ਕੋਰਟ ’ਚ ਕੀਤੀ ਸਮੀਖਿਆ (ਰਿਵਿਊ) ਪਟੀਸ਼ਨ ਦਾਖਲ : ਸਿਰਸਾ

ਦਿੱਲੀ ਕਮੇਟੀ ਨੇ ਤੀਹ ਹਜ਼ਾਰੀ ਕੋਰਟ ’ਚ ਕੀਤੀ ਸਮੀਖਿਆ (ਰਿਵਿਊ) ਪਟੀਸ਼ਨ ਦਾਖਲ : ਸਿਰਸਾ,ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਚੋਣਾਂ ਲਈ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਤੀਸ ਹਜ਼ਾਰੀ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਕਮੇਟੀ ਸਮੇਂ ਤੋਂ ਪਹਿਲਾਂ ਕਾਰਜਕਾਰੀ ਚੋਣਾਂ ਜੋ 19 ਫਰਵਰੀ ਨੂੰ ਹੋਣੀਆਂ ਹਨ, ਬਾਰੇ ਅਦਾਲਤ ਵੱਲੋਂ ਦਿੱਲੀ ਕਮੇਟੀ ਤੇ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। [caption id="attachment_243593" align="aligncenter" width="300"]sirsa ਦਿੱਲੀ ਕਮੇਟੀ ਨੇ ਤੀਹ ਹਜ਼ਾਰੀ ਕੋਰਟ ’ਚ ਕੀਤੀ ਸਮੀਖਿਆ (ਰਿਵਿਊ) ਪਟੀਸ਼ਨ ਦਾਖਲ : ਸਿਰਸਾ[/caption] ਜਿਸ ਨੂੰ ਅਤਿਰਿਕਤ ਜ਼ਿਲ੍ਹਾ ਸ਼ੈਸ਼ਨ ਜੱਜ਼ ਸੰਜੀਵ ਕੁਮਾਰ ਦੀ ਅਦਾਲਤ ਨੇ 21 ਫਰਵਰੀ ਤੱਕ ਮੁਲਤਵੀਂ ਕਰ ਦਿੱਤਾ ਹੈ। ਇਸ ਮਾਮਲੇ ਪ੍ਰਤੀ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸ੍ਰ: ਕੁਲਵੰਤ ਸਿੰਘ ਬਾਠ ਸਣੇ 30 ਮੈਂਬਰਾਂ ਸਹਿਤ ਸੰਜੀਵ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੁੰਦੇ ਹੋਇਆ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ 19 ਜਨਵਰੀ ਨੂੰ ਦਿੱਲੀ ਕਮੇਟੀ ਦੇ ਜਨਰਲ ਹਾਊਸ ਦੀ ਇੱਕਤ੍ਰਤਾ ਵਿੱਚ ਸਮੂਹ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਮੈਂਬਰਾਂ ਦੇ ਅਸਤੀਫੇ ਪ੍ਰਵਾਨ ਹੋ ਚੁੱਕੇ ਹਨ। ਉਹਨਾਂ ਨੇ ਸਮੀਖਿਆ (ਰੀਵਿਊ) ਪਟੀਸ਼ਨ ਦਾਖਲ ਕਰਦਿਆਂ ਕਿਹਾ ਕਿ ਕਮੇਟੀ ਦੇ ਸਕੂਲ ਅਤੇ ਕਾਲਜਾਂ ’ਚ ਐਡਮੀਸ਼ਨ ਚਲ ਰਿਹਾ ਹੈ ਜਿਸ ਕਰਕੇ ਕਮੇਟੀ ਦਾ ਬੜਾ ਨੁਕਸਾਨ ਅਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਚੋਣ ਜਰੂਰੀ ਹੈ ਅਤੇ ਜਿਹੜੀ ਰੋਕ ਲਗਾਈ ਗਈ ਹੈ ਉਸਨੂੰ ਹਟਾ ਕੇ ਚੋਣ ਕਰਾਉਣ ਦਾ ਰਾਹ ਸਾਫ ਕੀਤਾ ਜਾਵੇ। [caption id="attachment_243592" align="aligncenter" width="300"]sirsa ਦਿੱਲੀ ਕਮੇਟੀ ਨੇ ਤੀਹ ਹਜ਼ਾਰੀ ਕੋਰਟ ’ਚ ਕੀਤੀ ਸਮੀਖਿਆ (ਰਿਵਿਊ) ਪਟੀਸ਼ਨ ਦਾਖਲ : ਸਿਰਸਾ[/caption] ਸਿਰਸਾ ਨੇ ਦੱਸਿਆ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜੱਜ ਸਾਹਿਬਾਨ ਨੇ ਇਸ ਮਾਮਲੇ ’ਤੇ ਗੌਰ ਕੀਤਾ ’ਤੇ ਅੱਗਲੀ ਸੁਣਵਾਈ 23 ਜਨਵਰੀ 2019 ਦਿੰਦੇ ਹੋਏ ਬਾਈ ਹੈਂਡ ਨੋਟਿਸ ਸਰਵ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਨੂੰ ਅਪੀਲ ਕੀਤੀ ਕਿ ਜੇਕਰ ਉਹ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਗੱਲ ਕਰਦੇ ਹਨ ਤਾਂ ਕੋਰਟ ਕੱਚਹਿਰੀ ਵਿੱਚ ਨਾ ਉਲਝਾ ਕੇ ਦਿੱਲੀ ਕਮੇਟੀ ਦੇ ਨਵੇਂ ਅੰਤ੍ਰਿੰਗ ਬੋਰਡ ਦੀ ਚੋਣ ਲਈ ਸਾਨੂੰ ਸਾਥ ਦੇਣ। ਇਸ ਨਾਲ ਜਿਥੇ ਗੁਰੂ ਦੀ ਗੋਲਕ ਦਾ ਮਾਇਕ ਤੌਰ ’ਤੇ ਨੁਕਸਾਨ ਹੁੰਦਾ ਹੈ ਉਥੇ ਗੁਰਦੁਆਰਾ ਪ੍ਰਬੰਧ ਦੀ ਦੇਖਰੇਖ ਦੇ ਕਾਰਜਾਂ ਵਿੱਚ ਵੀ ਵਿਘਨ ਪੈਂਦਾ ਹੈ। ਉਹਨਾਂ ਨੇ ਉਮੀਦ ਜਤਾਈ ਕਿ ਅਗਲੀ ਸੁਣਵਾਈ ਦੌਰਾਨ ਅਦਾਲਤੀ ਰੋਕ ਹਟਾ ਦਿੱਤੀ ਜਾਏਗੀ ਤੇ ਗੁਰਦੁਆਰਾ ਡਾਈਰੈਕਟਰ, ਪੱਖ ਤੇ ਵਿਪੱਖੀ ਸਾਰੇ ਸ਼ਾਮਲ ਹੋ ਕੇ ਇਸਦਾ ਹੱਲ ਕੱਢ ਲੈਣਗੇ। -PTC News


Top News view more...

Latest News view more...