Fri, Apr 26, 2024
Whatsapp

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਘਰ 'ਚੋਂ ਬਰਾਮਦ ਹੋਈਆਂ 5 ਲਾਸ਼ਾਂ, ਇੱਕ ਹਫ਼ਤਾ ਪੁਰਾਣੀਆਂ ਹਨ ਲਾਸ਼ਾਂ

Written by  Shanker Badra -- February 12th 2020 04:15 PM -- Updated: February 12th 2020 04:34 PM
ਦਿੱਲੀ ਦੇ ਭਜਨਪੁਰਾ ਵਿੱਚ ਇੱਕ ਘਰ 'ਚੋਂ ਬਰਾਮਦ ਹੋਈਆਂ 5 ਲਾਸ਼ਾਂ, ਇੱਕ ਹਫ਼ਤਾ ਪੁਰਾਣੀਆਂ ਹਨ ਲਾਸ਼ਾਂ

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਘਰ 'ਚੋਂ ਬਰਾਮਦ ਹੋਈਆਂ 5 ਲਾਸ਼ਾਂ, ਇੱਕ ਹਫ਼ਤਾ ਪੁਰਾਣੀਆਂ ਹਨ ਲਾਸ਼ਾਂ

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਘਰ 'ਚੋਂ ਬਰਾਮਦ ਹੋਈਆਂ 5 ਲਾਸ਼ਾਂ, ਇੱਕ ਹਫ਼ਤਾ ਪੁਰਾਣੀਆਂ ਹਨ ਲਾਸ਼ਾਂ:ਨਵੀਂ ਦਿੱਲੀ : ਦਿੱਲੀ ਦੇ ਭਜਨਪੁਰਾ ਇਲਾਕੇ ਦੇ ਸੀ ਬਲਾਕ 'ਚ ਇੱਕ ਘਰ ਦੇ ਅੰਦਰੋਂ ਇਕੋ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ ਰਾਤ ਕਰੀਬ 11.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਘਰ ਦੇ ਅੰਦਰੋਂ ਬਦਬੂ ਆ ਰਹੀ ਹੈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਘਰ ਦਾ ਮੁੱਖ ਗੇਟ ਬਾਹਰੋਂ ਬੰਦ ਸੀ ਅਤੇ ਪਿਛਲੇ ਦਰਵਾਜ਼ੇ ਨੂੰ ਅੰਦਰੋਂ ਤਾਲਾ ਲੱਗਿਆ ਹੋਇਆ ਸੀ। [caption id="attachment_388657" align="aligncenter" width="300"]Delhi: Five people found deadBody at a house in Bhajanpura ਦਿੱਲੀ ਦੇ ਭਜਨਪੁਰਾ ਵਿੱਚ ਇੱਕ ਘਰ 'ਚੋਂ ਬਰਾਮਦ ਹੋਈਆਂ5 ਲਾਸ਼ਾਂ, ਇੱਕ ਹਫ਼ਤਾ ਪੁਰਾਣੀਆਂ ਹਨ ਲਾਸ਼ਾਂ[/caption] ਜਦੋਂ ਪੁਲਿਸ ਘਰ ਦੇ ਅੰਦਰ ਪਹੁੰਚੀ ਤਾਂ ਉਥੇ ਪੰਜ ਲੋਕਾਂ ਦੀਆਂ ਗਲੀਆਂ -ਸੜੀਆਂ ਹੋਈਆਂ ਲਾਸ਼ਾਂ ਪਈਆਂ ਸਨ। ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ,ਉਨ੍ਹਾਂ ਵਿਚ 43 ਸਾਲਾ ਸ਼ੰਭੂਨਾਥ, ਉਸ ਦੀ 38 ਸਾਲਾ ਪਤਨੀ ਸੁਨੀਤਾ, 16 ਸਾਲ ਦੀ ਧੀ ਕੋਮਲ ਅਤੇ 14 ਸਾਲ ਦਾ ਬੇਟਾ ਸਚਿਨ ਅਤੇ 12 ਸਾਲ ਦਾ ਬੇਟਾ ਸ਼ਿਵਮ ਸ਼ਾਮਲ ਹਨ। ਪੁਲਿਸ ਦੇ ਅਨੁਸਾਰ ਲਾਸ਼ਾਂ ਦੀ ਹਾਲਤ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ 4-5 ਦਿਨ ਪਹਿਲਾਂ ਹੋਈ ਸੀ। [caption id="attachment_388656" align="aligncenter" width="300"]Delhi: Five people found deadBody at a house in Bhajanpura ਦਿੱਲੀ ਦੇ ਭਜਨਪੁਰਾ ਵਿੱਚ ਇੱਕ ਘਰ 'ਚੋਂ ਬਰਾਮਦ ਹੋਈਆਂ5 ਲਾਸ਼ਾਂ, ਇੱਕ ਹਫ਼ਤਾ ਪੁਰਾਣੀਆਂ ਹਨ ਲਾਸ਼ਾਂ[/caption] ਜਾਣਕਾਰੀ ਅਨੁਸਾਰ ਲਾਸ਼ਾਂ ਨੂੰ ਖ਼ਰਾਬ ਹਾਲਤ ਵਿਚ ਬਰਾਮਦ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਸ ਪਾਸ ਦੇ ਇਲਾਕੇ ਵਿਚ ਹਲਚਲ ਮਚ ਗਈ ਹੈ। ਪੁਲਿਸ ਦੇ ਅਨੁਸਾਰ ਸ਼ੁਰੂਆਤੀ ਜਾਂਚਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ।ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਅਨੁਸਾਰ ਘਰ ਵਿੱਚ ਲੁੱਟ ਖੋਹ ਵਰਗਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਸ਼ੰਭੂਨਾਥ ਇਸ ਘਰ ਵਿੱਚ 6 ਮਹੀਨੇ ਪਹਿਲਾਂ ਕਿਰਾਏ 'ਤੇ ਆਇਆ ਸੀ ਅਤੇ ਈ-ਰਿਕਸ਼ਾ ਚਲਾਉਂਦਾ ਸੀ। -PTCNews


Top News view more...

Latest News view more...