ਜੰਤਰ-ਮੰਤਰ ‘ਤੇ ਕੱਲ 200 ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਦਿੱਲੀ ਸਰਕਾਰ ਨੇ ਦਿੱਤੀ ਇਜ਼ਾਜ਼ਤ

delhi govt grants permission farmers protest at jantar mantar tomorrow

ਨਵੀਂ ਦਿੱਲੀ: ਖੇਤੀ ਕਾਨੂੰਨਾਂ (Farmer Law) ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਹੁਣ ਜੰਤਰ-ਮੰਤਰ ਵੱਲ ਕੂਚ ਕਰਨਗੇ। ਜਾਣਕਾਰੀ ਮੁਤਾਬਕ ਭਲਕੇ ਯਾਨੀ ਕਿ 22 ਜੁਲਾਈ ਤੋਂ 200 ਪ੍ਰਦਰਸ਼ਨਕਾਰੀ ਕਿਸਾਨ ਜੰਤਰ-ਮੰਤਰ (jantar mantar) ’ਤੇ ‘ਕਿਸਾਨ ਪੰਚਾਇਤ’ ਲਾਉਣਗੇ। ਜਿਸ ਦੌਰਾਨ ਦਿੱਲੀ ਸਰਕਾਰ () ਨੇ ਵੀ ਕਿਸਾਨਾਂ (farmers) ਨੂੰ ਜੰਤਰ ਮੰਤਰ (jantar mantar) ‘ਤੇ ਪ੍ਰਦਰਸ਼ਨ ਦੀ ਮੰਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਕੋਵਿਡ 19 ਦੇ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਪੈਸ਼ਲ ਸੀਪੀ (ਕ੍ਰਾਈਮ) ਸਤੀਸ਼ ਗੋਲਚਾ ਅਤੇ ਜੁਆਇੰਟ ਸੀ ਪੀ ਜਸਪਾਲ ਸਿੰਘ ਜੰਤਰ-ਮੰਤਰ ਦਾ ਦੌਰਾ ਕਰਨ ਗਏ, ਜਿਥੇ 22 ਜੁਲਾਈ ਨੂੰ ਤਿੰਨ ਖੇਤ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਅਜੇ ਤੱਕ ਸੰਸਦ ਦੇ ਨੇੜੇ ਇਕੱਠਾ ਹੋਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਹੈ।

delhi govt grants permission  farmers  protest at jantar mantar tomorrow

ਹੋਰ ਪੜ੍ਹੋ:CBSE 12th Result 2021 : ਸੀ.ਬੀ.ਐੱਸ.ਈ. ਨੇ ਵਧਾਈ ਬਾਰ੍ਹਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰਨ ਦੀ ਤਰੀਕ

ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਨੇ ਕਿਸਾਨਾਂ ਦੇ ਸਾਹਮਣੇ ਕੁੱਝ ਨਿਯਮ ਅਤੇ ਸ਼ਰਤਾਂ ਰੱਖੀਆਂ ਹਨ। ਜੇਕਰ ਇਹ ਪੂਰੀਆਂ ਹੋ ਜਾਂਦੀਆਂ ਹਨ ਤਾਂ ਕਰੀਬ 200 ਦੇ ਆਸਪਾਸ ਕਿਸਾਨ ਕੱਲ ਬੱਸਾਂ ਦੇ ਜ਼ਰੀਏ ਜੰਤਰ – ਮੰਤਰ ਆਉਣਗੇ ਅਤੇ ਜੰਤਰ – ਮੰਤਰ ਉੱਤੇ ਹੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਗੇ।

ਜਾਣਕਾਰੀ ਮੁਤਾਬਕ ਕਿਸਾਨ ਸਵੇਰੇ 11.30 ਵਜੇ ਜੰਤਰ-ਮੰਤਰ ਪਹੁੰਚਣਗੇ। ਉਨ੍ਹਾਂ ਨੂੰ ਜੰਤਰ ਮੰਤਰ ਵਿਖੇ ਚਰਚ ਵਾਲੇ ਪਾਸੇ ਸ਼ਾਂਤੀ ਨਾਲ ਬਿਠਾਇਆ ਜਾਵੇਗਾ। ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੀਆਂ ਜਾਣਗੀਆਂ।

ਕਿਸਾਨ ਯੂਨੀਅਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਜੰਤਰ ਮੰਤਰ ਵਿਖੇ ‘ਕਿਸਾਨ ਸੰਸਦ’ ਦਾ ਆਯੋਜਨ ਕੀਤਾ ਜਾਵੇਗਾ। 22 ਜੁਲਾਈ ਤੋਂ ਸਿੰਘੂ ਸਰਹੱਦ ਤੋਂ 200 ਪ੍ਰਦਰਸ਼ਨਕਾਰੀ ਹਰ ਰੋਜ਼ ਉੱਥੇ ਪਹੁੰਚਣਗੇ।

-PTC News