Advertisment

ਵੱਡੀ ਖ਼ਬਰ ! Delhi-NCR 'ਚ ਲੱਗ ਸਕਦੈ 2 ਦਿਨ ਦਾ ਮੁਕੰਮਲ ਲਾਕਡਾਊਨ , ਜਾਣੋਂ ਵਜ੍ਹਾ

author-image
Shanker Badra
Updated On
New Update
ਵੱਡੀ ਖ਼ਬਰ !  Delhi-NCR 'ਚ ਲੱਗ ਸਕਦੈ 2 ਦਿਨ ਦਾ ਮੁਕੰਮਲ ਲਾਕਡਾਊਨ , ਜਾਣੋਂ ਵਜ੍ਹਾ
Advertisment
ਨਵੀਂ ਦਿੱਲੀ : ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸ਼ਨੀਵਾਰ ਨੂੰ ਸੁਪਰੀਮ ਕੋਰਟ 'ਚ ਪ੍ਰਦੂਸ਼ਣ ਦੇ ਮੁੱਦੇ 'ਤੇ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਰਕਾਰ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਤੁਰੰਤ ਉਪਾਅ ਵਜੋਂ ਦੋ ਦਿਨ ਦਾ ਲਾਕਡਾਊਨ ਲਗਾਉਣ ਦੀ ਵੀ ਸਲਾਹ ਦਿੱਤੀ ਹੈ। publive-image ਵੱਡੀ ਖ਼ਬਰ ! Delhi-NCR 'ਚ ਲੱਗ ਸਕਦੈ 2 ਦਿਨ ਦਾ ਮੁਕੰਮਲ ਲਾਕਡਾਊਨ , ਜਾਣੋਂ ਵਜ੍ਹਾ ਇਸ ਦੌਰਾਨ ਚੀਫ਼ ਜਸਟਿਸ ਐਨਵੀ ਰਮੰਨਾ ਨੇ ਕਿਹਾ, ਮੈਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਪਰਾਲੀ ਸਾੜਨ ਦਾ ਪ੍ਰਦੂਸ਼ਣ 'ਤੇ ਕਿੰਨਾ ਅਸਰ ਪੈਂਦਾ ਹੈ ਅਤੇ ਬਾਕੀ ਪਟਾਕਿਆਂ, ਵਾਹਨਾਂ, ਧੂੜ ਅਤੇ ਉਸਾਰੀ ਦਾ ਯੋਗਦਾਨ ਹੈ। ਤੁਸੀਂ ਸਾਨੂੰ ਦੱਸੋ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਫੌਰੀ ਉਪਾਅ ਕੀ ਹਨ। ਸੀਜੇਆਈ ਨੇ ਕਿਹਾ, ਜੇ ਹੋ ਸਕੇ ਤਾਂ ਦਿੱਲੀ 'ਚ 2 ਦਿਨ ਦਾ ਲੌਕਡਾਊਨ ਲਗਾ ਦਿਓ। ਸੁਪਰੀਮ ਕੋਰਟ 'ਚ ਸੁਣਵਾਈ ਸੋਮਵਾਰ ਸਵੇਰੇ 10:30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
Advertisment
publive-image ਵੱਡੀ ਖ਼ਬਰ ! Delhi-NCR 'ਚ ਲੱਗ ਸਕਦੈ 2 ਦਿਨ ਦਾ ਮੁਕੰਮਲ ਲਾਕਡਾਊਨ , ਜਾਣੋਂ ਵਜ੍ਹਾ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ ਸੀਜੇਆਈ ਨੇ ਕੇਂਦਰ ਨੂੰ ਕਿਹਾ ਕਿ ਤੁਹਾਡਾ ਅਜਿਹਾ ਵਿਸ਼ਵਾਸ ਹੈ ਕਿ ਪੂਰੇ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਹੈ। ਪਟਾਕਿਆਂ ਅਤੇ ਵਾਹਨਾਂ ਦੇ ਪ੍ਰਦੂਸ਼ਣ ਵੱਲ ਧਿਆਨ ਕਿਉਂ ਨਹੀਂ ਦਿੱਤਾ। ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਰਾਹੁਲ ਮਹਿਰਾ ਨੇ ਹਲਫ਼ਨਾਮੇ ਵਿੱਚ ਦੇਰੀ ਲਈ ਬੈਂਚ ਤੋਂ ਮੁਆਫ਼ੀ ਮੰਗੀ। ਇਸ 'ਤੇ ਸੀਜੇਆਈ ਨੇ ਕਿਹਾ, ''ਕੋਈ ਗੱਲ ਨਹੀਂ। ਘੱਟੋ-ਘੱਟ ਕੁਝ ਸੋਚਾ ਤਾਂ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀ ਤਰਫੋਂ ਐਸਜੀ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਵਿਸਥਾਰ ਹਲਫ਼ਨਾਮਾ ਵੀ ਦਾਖ਼ਲ ਕਰ ਦਿੱਤਾ ਹੈ। publive-image ਵੱਡੀ ਖ਼ਬਰ ! Delhi-NCR 'ਚ ਲੱਗ ਸਕਦੈ 2 ਦਿਨ ਦਾ ਮੁਕੰਮਲ ਲਾਕਡਾਊਨ , ਜਾਣੋਂ ਵਜ੍ਹਾ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ 'ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਵਕੀਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਬਹੁਤ ਖ਼ਰਾਬ ਹੋ ਗਿਆ ਹੈ। ਲੋਕ ਮਾਸਕ ਪਾ ਕੇ ਘਰਾਂ ਵਿੱਚ ਬੈਠੇ ਹਨ। ਕੇਂਦਰ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਹਨ ? publive-image ਵੱਡੀ ਖ਼ਬਰ ! Delhi-NCR 'ਚ ਲੱਗ ਸਕਦੈ 2 ਦਿਨ ਦਾ ਮੁਕੰਮਲ ਲਾਕਡਾਊਨ , ਜਾਣੋਂ ਵਜ੍ਹਾ ਸੀਜੇਆਈ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਪਰਾਲੀ ਨੂੰ ਲੈ ਕੇ ਕੀ ਕਦਮ ਚੁੱਕਿਆ ਗਿਆ ਹੈ ? ਇਸ 'ਤੇ ਕੇਂਦਰ ਦੀ ਤਰਫੋਂ ਚਾਰਟ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਵਿੱਚ ਸੁਪਰੀਮ ਕੋਰਟ ਨੂੰ ਪ੍ਰਦੂਸ਼ਣ ਸਬੰਧੀ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਗਈ। ਅਦਾਲਤ ਨੇ ਸਾਲੀਸਿਟਰ ਜਨਰਲ ਤੋਂ ਪਰਾਲੀ ਨੂੰ ਹਟਾਉਣ ਅਤੇ ਸਬਸਿਡੀ ਬਾਰੇ ਜਾਣਕਾਰੀ ਮੰਗੀ ਹੈ। ਆਖ਼ਰ ਕਿਸਾਨਾਂ ਦਾ ਕੀ ਨੁਕਸਾਨ ਹੈ ? -PTCNews publive-image-
supreme-court delhi-ncr delhi-news lockdown-in-delhi delhi-lockdown-news delhis-air-quality-crisis
Advertisment

Stay updated with the latest news headlines.

Follow us:
Advertisment