Fri, Apr 26, 2024
Whatsapp

169 ਦਿਨਾਂ ਬਾਅਦ ਅੱਜ ਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ

Written by  Shanker Badra -- September 07th 2020 04:26 PM
169 ਦਿਨਾਂ ਬਾਅਦ ਅੱਜ ਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ

169 ਦਿਨਾਂ ਬਾਅਦ ਅੱਜ ਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ

169 ਦਿਨਾਂ ਬਾਅਦ ਅੱਜ ਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ:ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੇਸ਼ ਦੀਆਂ ਠੱਪ ਹੋਈਆਂ ਸੇਵਾਂਵਾਂ ਮੂੜ੍ਹ ਤੋਂ ਚਾਲੂ ਹੋ ਰਹੀਆਂ ਹਨ , ਜਿਨ੍ਹਾਂ 'ਚ ਪਿਛਲੇ ਕਰੀਬ 6 ਮਹੀਨੇ ਤੋਂ ਬੰਦ ਮੈਟਰੋ ਸੇਵਾ ਵੀ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਦਿੱਲੀ ਮੈਟਰੋ ਤੋਂ ਇਲਾਵਾ ਹੁਣ ਨੋਇਡਾ, ਚੇਨਈ, ਬੈਂਗਲੁਰੂ, ਕੋਚੀ, ਹੈਦਰਾਬਾਦ, ਜੈਪੁਰ, ਲਖਨਊ ਅਤੇ ਅਹਿਮਦਾਬਾਦ ਦੇ ਲੋਕ ਵੀ ਮੈਟਰੋ ਦੀ ਸਵਾਰੀ ਕਰ ਸਕਣਗੇ। ਉੱਥੇ ਹੀ ਕੋਲਕਾਤਾ 'ਚ 8 ਸਤੰਬਰ ਤੋਂ ਸੇਵਾ ਸ਼ੁਰੂ ਹੋਵੇਗੀ। ਦੱਸ ਦੀਏ ਕਿ ਦਿੱਲੀ 'ਚ ਕਰੀਬ 169 ਦਿਨਾਂ ਬਾਅਦ ਮੈਟਰੋ ਸੇਵਾ ਸ਼ੁਰੂ ਹੋਈ ਹੈ। ਜੇ ਮੈਟਰੋ ਦੀਆਂ ਸੇਵਾਵਾਂ ਦੀ ਗੱਲ ਕਰੀਏ ਤਾਂ ਪਹਿਲੇ ਪੜਾਅ 'ਚ ਸਵੇਰੇ 7 ਵਜੇ ਦਿੱਲੀ ਮੈਟਰੋ ਦੀਆਂ ਸੇਵਾਵਾਂ ਰੈਪਿਡ ਮੈਟਰੋ, ਗੁਰੂਗ੍ਰਾਮ ਸਮੇਤ ਯੈਲੋ ਲਾਈਨ 'ਤੇ ਸਮੇਂਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਵਿਚਾਲੇ ਬਹਾਲ ਕਰ ਦਿੱਤੀ ਗਈ। ਅਨਲੌਕ-4 ਵਿਚ ਕੇਂਦਰ ਸਰਕਾਰ ਨੇ 7 ਸਤੰਬਰ ਤੋਂ ਮੈਟਰੋ ਸੇਵਾ ਸ਼ੂਰ ਕਰਨ ਦਾ ਐਲਾਨ ਕੀਤਾ ਸੀ। [caption id="attachment_429144" align="aligncenter" width="300"] 169 ਦਿਨਾਂ ਬਾਅਦ ਅੱਜਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ[/caption] ਸਖ਼ਤ ਹਿਦਾਇਤਾਂ ਤਹਿਤ ਮਿਲੀ ਮਨਜ਼ੂਰੀ : ਜਿਵੇਂ ਕਿ ਮੈਟਰੋ ਸ਼ੁਰੂ ਤਾਂ ਕਰ ਦਿਤੀ ਗਈ ਹੈ ਪਰ ਇਸ ਦੇ ਲਈ ਸਖਤ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਬੇਹੱਦ ਲਾਜ਼ਮੀ ਹੈ। ਸਫ਼ਰ ਦੌਰਾਨ ਯਾਤਰੀਆਂ ਨੂੰ ਮਾਸਕ ਪਹਿਨਣ ਵਰਗੀਆਂ ਕਈ ਸ਼ਰਤਾਂ ਮੰਨਣੀਆਂ ਪੈਣਗੀਆਂ। ਇਸ ਦੇ ਨਾਲ-ਨਾਲ ਸਮਾਜਿਕ ਦੂਰੀ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਯਾਤਰੀ ਸਿਰਫ ਸਮਾਰਟ ਕਾਰਡ ਤੋਂ ਹੀ ਯਾਤਰਾ ਕਰ ਸਕਦੇ ਹਨ। ਨਕਦੀ ਰਹਿਤ ਲੈਣ-ਦੇਣ ਨਹੀਂ ਹੋਵੇਗਾ। ਇਸ ਲਈ ਆਨਲਾਈਨ ਟਰਾਂਸਜੈਕਸ਼ਨ ਲਾਜ਼ਮੀ ਹੈ। ਇਸ ਦੇ ਨਾਲ ਹੀ ਕੰਟੇਨਮੈਂਟ ਜ਼ੋਨ ਵਿਚ ਆਉਣ ਵਾਲੇ ਮੈਟਰੋ ਸਟੇਸ਼ਨ ਬੰਦ ਹੀ ਰਹਿਣਗੇ। ਯਾਨੀ ਕਿ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਵਧੇਰੇ ਹੈ ਉਥੇ ਅੱਜ ਵੀ ਟ੍ਰੇਨਾਂ ਨਹੀਂ ਚੱਲਣਗੀਆਂ। ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ : [caption id="attachment_429143" align="aligncenter" width="300"] 169 ਦਿਨਾਂ ਬਾਅਦ ਅੱਜਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ[/caption] ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਮੁਤਾਬਕ ਸਟੇਸ਼ਨ ਅੰਦਰ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਮੈਟਰੋ ਸਟੇਸ਼ਨਾਂ 'ਚ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਐਂਟਰੀ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਮਾਸਕ ਲਿਆਉਣਾ ਭੁੱਲ ਗਿਆ ਹੈ ਤਾਂ ਸਟੇਸ਼ਨ ਤੋਂ ਮਾਸਕ ਖਰੀਦ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਬੀਮਾਰ ਜਾਂ ਜਿਸ 'ਚ ਵਾਇਰਸ ਦੇ ਹਲਕੇ ਲੱਛਣ ਹਨ ਤਾਂ ਉਸ ਨੂੰ ਵੀ ਐਂਟਰੀ ਨਹੀਂ ਮਿਲੇਗੀ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਸ 'ਤੇ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਬਣਦਾ ਜੁਰਮਾਨਾ ਲਾਇਆ ਜਾਵੇਗਾ। [caption id="attachment_429142" align="aligncenter" width="300"] 169 ਦਿਨਾਂ ਬਾਅਦ ਅੱਜਪਟੜੀ 'ਤੇ ਦੌੜੀ ਮੈਟਰੋ , ਦਿੱਲੀ-ਲਖਨਊ 'ਚ ਸੇਵਾ ਬਹਾਲ[/caption] ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ : ਯਾਤਰੀਆਂ ਨੂੰ ਘੱਟ ਸਮਾਨ ਨਾਲ ਯਾਤਰਾ ਕਰਨ ਦੀ ਅਪੀਲ ਯਾਤਰੀ ਹੈਂਡ ਸੈਨੇਟਾਈਜ਼ਰ ਦੀ 30 ਐੱਮ.ਐੱਮ. ਦੀ ਛੋਟੀ ਬੋਤਲ ਹੀ ਰੱਖ ਸਕਣਗੇ। ਰੁੱਝੇ ਹੋਏ ਸਮੇਂ 'ਚ ਭੀੜ ਤੋਂ ਬਚਣ ਲਈ ਦਫ਼ਤਰ ਦੇ ਸਮੇਂ ਨੂੰ ਐਡਜਸਟ ਕਰੋ । ਮੈਟਰੋ ਸਟੇਸ਼ਨਾਂ 'ਤੇ ਐਂਟਰੀ ਸਮੇਂ ਥਰਮਲ ਸਕ੍ਰੀਨਿੰਗ ਜ਼ਰੂਰ ਕਰਵਾਓ। ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਜ਼ਰੂਰ ਕਰੋ। -PTCNews


Top News view more...

Latest News view more...