ਹੋਰ ਖਬਰਾਂ

ਇੱਕ ਵਾਰ ਫਿਰ ਮਹਿੰਗਾ ਹੋਇਆ ਪੈਟਰੋਲ, ਜਾਣੋ ਅੱਜ ਦੇ ਰੇਟ

By Jashan A -- July 16, 2019 8:07 pm -- Updated:Feb 15, 2021

ਇੱਕ ਵਾਰ ਫਿਰ ਮਹਿੰਗਾ ਹੋਇਆ ਪੈਟਰੋਲ, ਜਾਣੋ ਅੱਜ ਦੇ ਰੇਟ,ਨਵੀਂ ਦਿੱਲੀ: ਪੈਟਰੋਲ ਦੀ ਕੀਮਤਾਂ 'ਚ ਅੱਜ ਇੱਕ ਵਾਰ ਫਿਰ ਤੋਂ ਤੇਜ਼ੀ ਦੇਖੀ ਗਈ ਜਦੋਂ ਕਿ ਡੀਜ਼ਲ ਦੀ ਕੀਮਤ ਪਿਛਲੇ ਚਾਰ ਦਿਨਾਂ ਤੋਂ ਸਥਿਰ ਹੈ। ਪੈਟਰੋਲ ਦੀਆਂ ਕੀਮਤਾਂ 'ਚ 6 ਪੈਸੇ ਦਾ ਵਾਧਾ ਹੋਇਆ ਹੈ, ਜਿਸ ਕਾਰਨ ਦਿੱਲੀ 'ਚ ਪੈਟਰੋਲ ਦੀ ਕੀਮਤ 73.27 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਮੁੰਬਈ 'ਚ ਇਹ 78.88 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 75.65 ਰੁਪਏ ਪ੍ਰਤੀ ਲੀਟਰ, ਹਰਿਆਣਾ 'ਚ 73.08 ਰੁਪਏ ਪ੍ਰਤੀ ਲੀਟਰ, ਹਿਮਾਚਲ ਪ੍ਰਦੇਸ਼ 'ਚ 72.09 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 76.09 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਹੋਰ ਪੜ੍ਹੋ:ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਖੁਸ਼ਖ਼ਬਰੀ,ਦਿੱਤਾ ਇਹ ਤੋਹਫ਼ਾ

ਉੱਧਰ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਡੀਜ਼ਲ 66.24 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 69.43 ਰੁਪਏ, ਕੋਲਕਾਤਾ 'ਚ 68.31 ਰੁਪਏ, ਹਰਿਆਣਾ 'ਚ 65.45 ਰੁਪਏ, ਹਿਮਾਚਲ ਪ੍ਰਦੇਸ਼ 'ਚ 64.25 ਰੁਪਏ ਅਤੇ ਚੇਨਈ 'ਚ 69.96 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

-PTC News

  • Share