ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਤੀ ਚਿਤਾਵਨੀ, ਜਲਦ ਹਟਾਇਆ ਜਾਵੇ ਧਰਨਾ

By Jagroop Kaur - February 22, 2021 5:02 pm

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਰਡਰਾਂ 'ਤੇ ਡਟੇ ਹੋਏ ਹਨ , ਜਿੰਨਾ ਨੂੰ ਹਟਾਉਣ ਲਈ ਕੇਂਦਰ ਅਤੇ ਪੁਲਿਸ ਵੱਲੋਂ ਬਹੁਤ ਤਰ੍ਹਾਂ ਦੇ ਹੱਥ ਕੰਡੇ ਆਪਣੇ ਗਏ ਪਰ ਕਿਸਾਨ ਆਪਣੇ ਫੈਸਲੇ 'ਤੇ ਅੱਟਲ ਰਹੇ , ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੰਬਾ ਖਿੱਚਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 89 ਦਿਨ ਹੋ ਚੁਕੇ ਹਨ।

Amid farmers protest against farm laws 2020, police issued warning to vacate the protest site at Tikri border or else face legal proceedings.

Also Read | Delhi Police releases photos of 20 more people in connection with Red Fort violence

ਉਥੇ ਹੀ ਹੁਣ ਇਕ ਵਾਰ ਮੁੜ ਤੋਂ ਦਿਲੀ ਪੁਲਿਸ ਨੇ ਬਾਰਡਰਾਂ ਉਤੇ ਧਰਨਾ ਦੇ ਰਹੇ ਕਿਸਾਨਾਂ ਖਿਲਾਫ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਿਹਾ ਹੈ। ਇਸ ਸਬੰਧੀ ਪੁਲਿਸ ਨੇ ਚਿਤਾਵਨੀ ਬੋਰਡ ਲਗਾ ਦਿੱਤੇ ਹਨ। ਪੁਲਿਸ ਨੇ ਧਰਨੇ ਨੂੰ ਗੈਰ ਕਾਨੂੰਨੀ ਦੱਸਿਆ ਹੈ।

Amid farmers protest against farm laws 2020, police issued warning to vacate the protest site at Tikri border or else face legal proceedings.

ਪੜ੍ਹੋ ਹੋਰ ਖ਼ਬਰਾਂ : ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ 24 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ

ਬੋਰਡਾਂ ਉਤੇ ਦਿੱਤੀ ਚਿਤਾਵਨੀ ਵਿਚ ਆਖਿਆ ਗਿਆ ਹੈ ਕਿ ਧਰਨਾ ਗੈਰ ਕਾਨੂੰਨੀ ਹੈ ਤੇ ਇਸ ਨੂੰ ਜਲਦੀ ਤੋਂ ਜਲਦੀ ਚੁੱਕ ਲਿਆ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੁਲਿਸ ਜੋ ਮਰਜ਼ੀ ਕਰ ਲਵੇ ਅਸੀਂ ਉਦੋਂ ਤੱਕ ਵਾਪਿਸ ਨਹੀਂ ਜਾਵਾਂਗੇ ਜਦ ਤੱਕ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ,

ਉਥੇ ਹੀ  ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਿਸਾਨਾਂ ਨੂੰ ਉਹਨਾਂ ਨੂੰ ਧਰਨੇ ਤੋਂ ਹਟਾਉਣ ਦੇ ਲਈ ਪੁਲਿਸ ਵੱਲੋਂ ਬਲ ਦਾ ਇਸਤਮਲ ਕੀਤਾ ਗਿਆ ਸੀ ਪਰ ਕਿਸਾਨ ਤੇ ਸਮਰਥਕ ਆਪਣੀ ਜਗ੍ਹਾ ਤੋਂ ਜ਼ਰਾ ਨਹੀਂ ਹਟੇ ਅਤੇ ਅੱਜ ਤੱਕ ਆਪਣੀ ਜ਼ਿਦ 'ਤੇ ਬਜਿਦ ਹਨ

adv-img
adv-img