Fri, Apr 26, 2024
Whatsapp

ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤ ,4 ਜ਼ਖਮੀ

Written by  Shanker Badra -- December 15th 2019 01:53 PM -- Updated: December 15th 2019 01:54 PM
ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤ ,4 ਜ਼ਖਮੀ

ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤ ,4 ਜ਼ਖਮੀ

ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤ ,4 ਜ਼ਖਮੀ:ਨਵੀਂ ਦਿੱਲੀ :  ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਇੱਕ ਘਰ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 3 ਔਰਤਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਵਿੱਚ ਤਿੰਨ ਬੱਚਿਆਂ ਸਮੇਤ 6 ਲੋਕਾਂ ਨੂੰ ਬਚਾ ਲਿਆ ਗਿਆ ਹੈ। [caption id="attachment_369604" align="aligncenter" width="300"]Delhi Shalimar Bagh fire breaks out in house , 3 women dead, 4 injured ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤਾਂ ,4 ਜ਼ਖਮੀ[/caption] ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੱਗ ਨਾਲ ਗੰਭੀਰ ਰੂਪ ਵਿੱਚ ਸੜ ਚੁੱਕੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਿੱਥੇ ਕਿਰਨ (60), ਸੋਮਵਤੀ (57) ਅਤੇ ਕਮਤਾਦੇਵੀ (75) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹਾਈ। [caption id="attachment_369605" align="aligncenter" width="300"]Delhi Shalimar Bagh fire breaks out in house , 3 women dead, 4 injured ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤਾਂ ,4 ਜ਼ਖਮੀ[/caption] ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਵਮਸ਼ਿਕਾ (14), ਅਕਸ਼ਿਤ (15), ਇਨਾ (27) ਅਤੇ ਲਾਜਵੰਤੀ (68) ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਰਾਤ 8 ਵਜੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। [caption id="attachment_369606" align="aligncenter" width="300"]Delhi Shalimar Bagh fire breaks out in house , 3 women dead, 4 injured ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਘਰ 'ਚ ਲੱਗੀ ਭਿਆਨਕ ਅੱਗ , 3 ਔਰਤਾਂ ਦੀ ਮੌਤਾਂ ,4 ਜ਼ਖਮੀ[/caption] ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਦਿੱਲੀ ਦੀ ਅਨਾਜ ਮੰਡੀ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗੀ ਸੀ। ਇਸ ਵਿਚ 43 ਲੋਕਾਂ ਦੀ ਮੌਤ ਹੋ ਗਈ। ਇਸ ਫੈਕਟਰੀ ਵਿੱਚ ਪਲਾਸਟਿਕ ਦਾ ਸਮਾਨ, ਖਿਡੌਣੇ, ਸਕੂਲ ਬੈਗ ਬਣਾਏ ਗਏ ਸਨ। -PTCNews


Top News view more...

Latest News view more...