ਮੁੱਖ ਖਬਰਾਂ

ਧਰਮਵੀਰ ਗਾਂਧੀ ਨੇ ਟੋਲ ਪਲਾਜ਼ੇ ਬੰਦ ਕਰਵਾਉਣ ਦਾ ਸਿਹਰਾ ਲੈਣ 'ਤੇ 'ਆਪ' ਸਰਕਾਰ ਨੂੰ ਘੇਰਿਆ

By Ravinder Singh -- September 04, 2022 9:10 pm

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਧੂਰੀ ਵਿਖੇ ਧੂਰੀ ਲੁਧਿਆਣਾ ਰੋਡ ਉਪਰ ਸਥਿਤ ਟੋਲ ਪਲਾਜ਼ਿਆਂ ਨੂੰ ਬੰਦ ਕਰਵਾਉਣ ਬਾਰੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਗਵੰਤ ਸਿੰਘ ਮਾਨ ਦੇ ਇਸ ਕੰਮ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ।

ਧਰਮਵੀਰ ਗਾਂਧੀ ਨੇ ਟੋਲ ਪਲਾਜ਼ੇ ਬੰਦ ਕਰਵਾਉਣ ਦਾ ਸਿਹਰਾ ਲੈਣ 'ਤੇ 'ਆਪ' ਸਰਕਾਰ ਨੂੰ ਘੇਰਿਆਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਕਈ ਹਾਈਵੇਅ ਸਟੇਟ ਹਾਈਵੇਅ ਤੇ ਨੈਸ਼ਨਲ ਹਾਈਵੇਅ ਬਿਲਟ ਅਪਰੇਟ ਐਂਡ ਟਰਾਂਸਫਰ ਯਾਨੀ ਕਿ (BOT)ਬੀ ਓ ਟੀ ਦੇ ਤਹਿਤ ਬਣੇ ਹਨ। ਜੋ ਕਿ ਇਕ ਮਿੱਥੀ ਮਿਆਦ ਅਧੀਨ ਹੁੰਦੇ ਹਨ। ਧੂਰੀ ਲੁਧਿਆਣੇ ਵਾਲਾ ਟੋਲ ਪਲਾਜ਼ਾ ਵਿੱਚ ਸੱਤ ਸਾਲ ਲਈ ਬੀਓਟੀ ਉਤੇ ਦਿੱਤਾ ਗਿਆ ਸੀ ਤੇ ਜਿਸ ਦੀ ਮਿਆਦ ਅੱਜ ਅੱਧੀ ਰਾਤੀਂ ਖਤਮ ਹੋ ਰਹੀ ਹੈ। ਇਸ ਤਰੀਕੇ ਦੇ ਨਾਲ ਆਉਂਦੇ ਵਰ੍ਹਿਆਂ ਵਿੱਚ ਵੀ ਪੰਜਾਬ ਦੀਆਂ ਕਈ ਸੜਕਾਂ ਟੋਲ ਪਲਾਜ਼ਿਆਂ ਤੋਂ ਮੁਕਤ ਹੋ ਜਾਣਗੇ। ਡਾ. ਗਾਂਧੀ ਨੇ ਅੱਗੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਪੰਜਾਬ ਵਰਕਸ ਡਿਪਾਰਟਮੈਂਟ ਮਤਲਬ ਕਿ ਪੀਡਬਲਯੂਡੀ ਦੀ ਅਧਿਕਾਰਤ ਵੈੱਬਸਾਈਟ ਉੱਤੇ ਉਪਲੱਬਧ ਹੈ ਜਿਸਨੂੰ ਕੋਈ ਵੀ ਵਿਅਕਤੀ ਵੇਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਮਾਗਮ ਕਰਵਾ ਕੇ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਸਿਆਸੀ ਲਾਹਾ ਪੁੱਜ ਸਕੇ।

ਧਰਮਵੀਰ ਗਾਂਧੀ ਨੇ ਟੋਲ ਪਲਾਜ਼ੇ ਬੰਦ ਕਰਵਾਉਣ ਦਾ ਸਿਹਰਾ ਲੈਣ 'ਤੇ 'ਆਪ' ਸਰਕਾਰ ਨੂੰ ਘੇਰਿਆਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ। ਸਮਾਂ ਨਾ ਦੇਣ ਉਤੇ 50 ਕਰੋੜ ਦਾ ਮੁਆਵਜ਼ਾ ਮੰਗਿਆ ਗਿਆ ਸੀ ਪਰ ਉਨ੍ਹਾਂ ਨੇ ਟੋਲ ਕੰਪਨੀ ਦੀਆਂ ਦੋਵੇਂ ਮੰਗਾਂ ਠੁਕਰਾ ਕੇ ਦੋਵੇਂ ਟੋਲ ਬੰਦ ਕਰ ਦਿੱਤੇ ਹਨ। ਜਦਕਿ ਇਹ ਦੋਵੇਂ ਟੋਲ ਅੱਜ ਰਾਤ ਤੋਂ ਬੰਦ ਹੋਣ ਜਾਣੇ ਸਨ। ਇਸ ਸਬੰਧੀ ਪੀਡਬਲਯੂ ਦੀ ਅਧਿਕਾਰਤ ਵੈਬਸਾਈਟ ਉਤੇ ਵੀ ਜਾਣਕਾਰੀ ਮੁਹੱਈਆ ਹੈ।

-PTC News

ਇਹ ਵੀ ਪੜ੍ਹੋ : ਸਰਕਾਰੀ ਫਾਈਲ ਕਵਰ ਰਾਹੀਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਕੀਤਾ ਜਾਵੇਗਾ ਜਾਗਰੂਕ: ਮੀਤ ਹੇਅਰ

  • Share