ਇਹ ਕੰਪਨੀ ਨੌਕਰੀ ਦੇ ਨਾਲ-ਨਾਲ ਦੇ ਰਹੀ ਹੈ ਦੀਵਾਲੀ ‘ਤੇ 20 ਦਿਨ ਦੀ ਛੁੱਟੀ ਤੇ ਮਕਾਨ, ਕਾਰ ਅਤੇ ਹਫਤੇ ‘ਚ 5 ਦਿਨ ਦਾ ਫਰੀ ਖਾਣਾ, ਇੰਝ ਕਰੋ ਅਪਲਾਈ

ਇਹ ਕੰਪਨੀ ਨੌਕਰੀ ਦੇ ਨਾਲ-ਨਾਲ ਦੇ ਰਹੀ ਹੈ ਦੀਵਾਲੀ ‘ਤੇ 20 ਦਿਨ ਦੀ ਛੁੱਟੀ ਤੇ ਮਕਾਨ, ਕਾਰ ਅਤੇ ਹਫਤੇ ‘ਚ 5 ਦਿਨ ਦਾ ਫਰੀ ਖਾਣਾ, ਇੰਝ ਕਰੋ ਅਪਲਾਈ,ਆਪਣੀ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਰ ਸਾਲ ਦੀਵਾਲੀ ‘ਤੇ ਧਮਾਕੇਦਾਰ ਬੋਨਸ ਦੇਣ ਵਾਲੀ ਕੰਪਨੀ ਦੇ ਮਾਲਕ ਅੱਜ ਆਪਣਾ ਜਨਮਦਿਨ ਮਨ੍ਹਾ ਰਹੇ ਹਨ। ਉਹ ਅੱਜ 57 ਸਾਲ ਦੇ ਹੋ ਗਏ ਹਨ।

cmਇਸ ਕੰਪਨੀ ਦਾ ਨਾਮ ਕ੍ਰਿਸ਼ਨ ਡਾਇਮੰਡ ਹੈ। ਇਹ ਉਹ ਹੀ ਕੰਪਨੀ ਹੈ ਜੋ ਪਹਿਲੀ ਵਾਰ ਕਰਮਚਾਰੀਆਂ ਨੂੰ ਮਕਾਨ, ਕਾਰ ਅਤੇ ਜਿਊਲਰੀ ਦੇਣ ਤੋਂ ਬਾਅਦ ਸੁਰਖੀਆਂ ‘ਚ ਆਈ ਸੀ। ਇਹ ਅਜਿਹੀ ਕੰਪਨੀ ਬਣ ਚੁੱਕੀ ਹੈ ਕਿ ਜਿਸ ‘ਚ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ।

ਹੋਰ ਪੜ੍ਹੋ:ਏਅਰਟੈੱਲ ਕੰਪਨੀ ਨੇ ਆਪਣੇ ਗਾਹਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

ਜੇਕਰ ਤੁਸੀ ਵੀ ਇਸ ਕੰਪਨੀ ‘ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦਾ ਹੈ। ਉਂਝ ਕੰਪਨੀ ‘ਚ ਨੌਕਰੀ ਲਈ 10ਵੀ ਅਤੇ 12ਵੀ ਦੇ ਲੋਕ ਵੀ ਅਪਲਾਈ ਕਰ ਸਕਦੇ ਹਨ।ਇੱਥੇ ਅਪਲਾਈ ਕਰਨ ਲਈ ਤੁਹਾਡੇ ਕੋਲ ਕੰਪਨੀ ‘ਚ ਕੰਮ ਕਰਣ ਵਾਲੇ ਲਗਭਗ 8000 ਵਰਕਰਾਂ ਵਿੱਚੋਂ ਕਿਸੇ ਇੱਕ ਦਾ ਰਿਫਰੈਂਸ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਰਿਫਰੈਂਸ ਨਹੀਂ ਹੈ ਤਾਂ ਅਪਲਾਈ ਨਹੀਂ ਕਰ ਸਕੋਗੇ।

ਕੰਪਨੀ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ:
1. ਹਰ ਸਾਲ ਵਰਕਰ ਨੂੰ 1 ਲੱਖ ਰੁਪਏ ਦਾ ਮੈਡੀਕਲ
2 . ਹਰ ਸਾਲ ਦੋ ਫਰੀ ਯੂਨੀਫਾਰਮ, ਹੈਲਮੇਟ ਮਿਲਦਾ ਹੈ।
3 . ਕ੍ਰਿਕੇਟ ਗਰਾਉਂਡ , ਸਵਿਮਿੰਗ ਪੂਲ, ਜਿਮ , ਯੋਗਾ ਸੈਸ਼ਨ ਵੀ ਦਿੱਤੇ ਜਾਂਦੇ ਹਨ।
4 . ਵਰਕਰਾਂ ਦੇ ਬੱਚਿਆਂ ਦੀ ਸਕੂਲ ਫੀਸ ਦੇ ਨਾਲ ਕਿਤਾਬਾਂ ਦਾ ਖਰਚ ਵੀ ਕੰਪਨੀ ਦਿੰਦੀ ਹੈ।
5 . ਮੰਡੇ ਟੂ ਫਰਾਈਡੇ ਫਰੀ ਲੰਚ ਮਿਲਦਾ ਹੈ।ਉਥੇ ਹੀ, ਸ਼ਨੀਵਾਰ ਟਿਫਿਨ ਡੇ ਹੁੰਦਾ ਹੈ।
7 . ਨਵਰਾਤਰੇ, ਹੋਲੀ ਸਮੇਤ ਸਾਰੇ ਫੈਸਟੀਵਲ ਦੀ ਛੁੱਟੀ। ਦਿਵਾਲੀ ਉੱਤੇ ਸਾਰਿਆਂ ਨੂੰ 20 ਦਿਨ ਦੀ ਛੁੱਟੀ।

-PTC News