ਹਸਪਤਾਲ ਤੋਂ ਚੋਰੀ ਕਰ ਕੇ 14 ਲੱਖ 'ਚ ਵੇਚਿਆ ਸੀ ਬੱਚਾ, ਮਹਿਲਾ ਡਾਕਟਰ ਗ੍ਰਿਫਤਾਰ
ਬੇਂਗਲੁਰੂ: ਬੇਂਗਲੁਰੂ ਦੇ ਬੀਬੀਐੱਮਪੀ ਹਸਪਤਾਲ ਤੋਂ ਬੀਤੇ ਸਾਲ ਇੱਕ ਨਵਜਾਤ ਬੱਚੇ ਦੇ ਚੋਰੀ ਹੋਣ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ ਵਿਚ ਬੇਂਗਲੁਰੂ ਪੁਲਿਸ ਨੇ ਇੱਕ ਮਹਿਲਾ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਬੱਚੇ ਨੂੰ ਚੋਰੀ ਕਰ ਕੇ ਇੱਕ ਜੋੜੇ ਨੂੰ 14.5 ਲੱਖ ਰੁਪਏ ਵਿਚ ਵੇਚਿਆ ਸੀ।
ਪੜੋ ਹੋਰ ਖਬਰਾ: 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ
ਗ੍ਰਿਫਤਾਰ ਕੀਤੀ ਗਈ ਡਾਕਟਰ ਰਸ਼ਮੀ ਸ਼ਸ਼ਿਕੁਮਾਰ ਇੱਕ ਨਿੱਜੀ ਹਸਪਤਾਲ ਵਿਚ ਬੱਚਾ ਰੋਗ ਮਾਹਰ ਦੇ ਤੌਰ ਕੰਮ ਕਰਦੀ ਸੀ। ਬੇਂਗਲੁਰੂ ਦੱਖਣ ਪੁਲਿਸ ਮੁਤਾਬਕ ਰਸ਼ਮੀ ਨੇ ਹਸਪਤਾਲ ਤੋਂ ਨਵਜਾਤ ਨੂੰ ਚੋਰੀ ਕੀਤਾ ਸੀ ਅਤੇ ਉਸ ਪਤੀ-ਪਤਨੀ ਨੂੰ ਵੇਚਿਆ ਸੀ, ਜੋ ਉਸ ਤੋਂ ਬੱਚੇ ਦੇ ਜਨਮ ਨੂੰ ਲੈ ਕੇ ਇਲਾਜ ਕਰਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਰਸ਼ਮੀ ਨੇ ਪਤੀ-ਪਤਨੀ ਕੋਲੋਂ 14.5 ਲੱਖ ਰੁਪਏ ਦੀ ਰਕਮ ਲਈ ਸੀ ਅਤੇ ਮਈ, 2020 ਵਿਚ ਸੈਰੋਗੇਸੀ ਦੇ ਰਾਹੀਂ ਬੱਚੇ ਦੇ ਜਨਮ ਦਾ ਬਚਨ ਕੀਤਾ ਸੀ।
ਪੜੋ ਹੋਰ ਖਬਰਾ: DCGI ਨੇ ਭਾਰਤ ‘ਚ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤਾ ਨੋਟਿਸ
ਬੇਂਗਲੁਰੂ ਦੱਖਣ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਬੱਚੇ ਦੇ ਬੀਤੇ ਸਾਲ ਮਈ ਵਿਚ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵਜਾਤ ਬੱਚਾ ਹੁਸਨ ਬਾਨੋ ਅਤੇ ਨਾਵੇਦ ਦਾ ਸੀ। ਬੱਚੇ ਦੀ ਚੋਰੀ ਤੋਂ ਬਾਅਦ ਦੋਵਾਂ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਸੀ ਅਤੇ ਉਸ ਤੋਂ ਬਾਅਦ 20 ਪੁਲਸਕਰਮੀਆਂ ਦੀ ਇੱਕ ਟੀਮ ਦਾ ਗਠਨ ਮਾਮਲੇ ਦੀ ਜਾਂਚ ਲਈ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰ ਦੀ ਫੋਨ ਕਾਲਸ ਅਤੇ ਹਸਪਤਾਲ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਣ ਦੇ ਬਾਅਦ ਉਸ ਤੱਕ ਪੁੱਜਣ ਵਿਚ ਸਫਲਤਾ ਮਿਲੀ। ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਅਸੀਂ ਸ਼ੱਕੀ ਲੋਕਾਂ ਦੀ ਇੱਕ ਲਿਸਟ ਤਿਆਰ ਕੀਤੀ ਸੀ। ਇਸ ਵਿੱਚ ਦੋਸ਼ੀ ਡਾਕਟਰ ਵੀ ਸ਼ਾਮਿਲ ਸੀ।
ਪੜੋ ਹੋਰ ਖਬਰਾ: ਕਸ਼ਮੀਰ ‘ਤੇ ਪਾਕਿ ਵੱਲ ਦਾ ਬਿਆਨ ਦੇ ਫਸੇ UN ਪ੍ਰਧਾਨ, ਮੁੜ ਦੇਣੀ ਪਈ ਸਫਾਈ
-PTC News