ਮੁੱਖ ਖਬਰਾਂ

NCB ਨੇ ਫ਼ਿਲਮ ਅਭਿਨੇਤਾ ਅਰਜੁਨ ਰਾਮਪਾਲ ਨੂੰ ਮੁੜ ਭੇਜਿਆ ਸੰਮਨ, ਭਲਕੇ ਹੋਵੇਗੀ ਪੁੱਛਗਿੱਛ

By Shanker Badra -- December 15, 2020 7:12 pm -- Updated:Feb 15, 2021

NCB ਨੇ ਫ਼ਿਲਮ ਅਭਿਨੇਤਾ ਅਰਜੁਨ ਰਾਮਪਾਲ ਨੂੰ ਮੁੜ ਭੇਜਿਆ ਸੰਮਨ, ਭਲਕੇ ਹੋਵੇਗੀ ਪੁੱਛਗਿੱਛ:ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੂੰ ਡਰੱਗਸ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਦੂਜੀ ਵਾਰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਰਜੁਨ ਰਾਮਪਾਲ ਨੂੰ 16 ਦਸੰਬਰ ਨੂੰ ਸਵੇਰੇ 11 ਵਜੇ ਐੱਨ.ਸੀ.ਬੀ. ਸਾਹਮਣੇਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਅਰਜੁਨ ਰਾਮਪਾਲ ਤੋਂ ਐਨਸੀਬੀ ਨੇ 13 ਨਵੰਬਰ ਨੂੰ ਪੁੱਛਗਿੱਛ ਕੀਤੀ ਸੀ।

Drugs case: Arjun Rampal summoned again by the Narcotics Control Bureau NCB ਨੇ ਫ਼ਿਲਮ ਅਭਿਨੇਤਾ ਅਰਜੁਨ ਰਾਮਪਾਲ ਨੂੰ ਮੁੜ ਭੇਜਿਆਸੰਮਨ, ਭਲਕੇ ਹੋਵੇਗੀ ਪੁੱਛਗਿੱਛ

ਇਸ ਤੋਂ ਪਹਿਲਾਂ ਐਨਸੀਬੀ ਟੀਮ ਨੇ ਅਰਜੁਨ ਰਾਮਪਾਲ ਦੇ ਮੁੰਬਈ ਸਥਿਤ ਘਰ ਅਤੇ ਵੱਖ-ਵੱਖ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਜਿਸ ਤੋਂ ਬਾਅਦ ਅਰਜੁਨ ਰਾਮਪਾਲ ਤੇ ਉਸ ਦੀ ਗ੍ਰਲਫ੍ਰੇਂਡ Gabriela Demetriades ਨੂੰ ਐਨਸੀਬੀ ਨੇ ਸੰਮਨ ਜਾਰੀ ਕੀਤੇ ਸਨ। 11 ਨਵੰਬਰ ਨੂੰ ਦੋਵਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

Drugs case: Arjun Rampal summoned again by the Narcotics Control Bureau NCB ਨੇ ਫ਼ਿਲਮ ਅਭਿਨੇਤਾ ਅਰਜੁਨ ਰਾਮਪਾਲ ਨੂੰ ਮੁੜ ਭੇਜਿਆਸੰਮਨ, ਭਲਕੇ ਹੋਵੇਗੀ ਪੁੱਛਗਿੱਛ

ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਡਰੱਗਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਨੇ ਕਿਹਾ ਸੀ ਕਿ ਐਨਸੀਬੀ ਨੂੰ ਵੀ ਯਕੀਨ ਹੋ ਗਿਆ ਕਿ ਮੇਰਾ ਇਨ੍ਹਾਂ ਮਾਮਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਐਨਸੀਬੀ ਨੇ ਫਿਰ ਤੋਂ ਅਰਜੁਨ ਰਾਮਪਾਲ ਨੂੰ ਸੰਮਨ ਜਾਰੀ ਕਰ ਇਹ ਸਾਫ ਕਰ ਦਿੱਤਾ ਹੈ ਕਿ ਅਜੇ ਜਾਂਚ ਕਮੇਟੀ ਅਰਜੁਨ ਰਾਮਪਾਲ ਦੇ ਮਾਮਲੇ 'ਚ ਸੰਤੁਸ਼ਟ ਨਹੀਂ ਹੈ।

Drugs case: Arjun Rampal summoned again by the Narcotics Control Bureau NCB ਨੇ ਫ਼ਿਲਮ ਅਭਿਨੇਤਾ ਅਰਜੁਨ ਰਾਮਪਾਲ ਨੂੰ ਮੁੜ ਭੇਜਿਆਸੰਮਨ, ਭਲਕੇ ਹੋਵੇਗੀ ਪੁੱਛਗਿੱਛ

ਦੱਸ ਦੇਈਏ ਕਿ ਸੁਸ਼ਾਂਤ ਰਾਜਪੂਤ ਮਾਮਲੇ 'ਚ ਐਨਸੀਬੀ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਐਨਸੀਬੀ ਨੇ ਅਦਾਕਾਰਾ ਰਿਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਇਸ ਮਾਮਲੇ 'ਚ ਕਈ ਹਸਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ, ਰਕੁਲ ਪ੍ਰੀਤ ਤੇ ਸਾਰਾ ਅਲੀ ਖਾਨ ਤੋਂ ਵੀ ਐਨਸੀਬੀ ਦੀ ਟੀਮ ਨੇ ਪੁੱਛਗਿੱਛ ਕੀਤੀ ਸੀ।
-PTCNews