ਜੰਮੂ -ਕਸ਼ਮੀਰ ਦੇ ਕਟੜਾ ਅਤੇ ਮੇਰਠ 'ਚ ਦਿਨ ਚੜ੍ਹਦਿਆਂ ਹੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨਵੀਂ ਦਿੱਲੀ : ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ -ਕਸ਼ਮੀਰ ਦੇ ਕਟੜਾ ਅਤੇ ਮੇਰਠ ਵਿੱਚ ਵੀਰਵਾਰ ਸਵੇਰੇ -ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਦੋਵਾਂ ਥਾਵਾਂ 'ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਚੰਗੀ ਗੱਲ ਇਹ ਹੈ ਕਿ ਭੂਚਾਲ ਵਿੱਚ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਪੜ੍ਹੋ ਹੋਰ ਖ਼ਬਰਾਂ : ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ
ਜੰਮੂ -ਕਸ਼ਮੀਰ ਦੇ ਕਟੜਾ ਅਤੇ ਮੇਰਠ 'ਚ ਦਿਨ ਚੜ੍ਹਦਿਆਂ ਹੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਜਾਣਕਾਰੀ ਅਨੁਸਾਰ ਕਟੜਾ 'ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਮਾਪੀ ਗਈ ਹੈ, ਜਦੋਂ ਕਿ ਮੇਰਠ ਵਿੱਚ ਇਸਦੀ ਤੀਬਰਤਾ 2.7 ਸੀ। ਜਿਵੇਂ ਹੀ ਲੋਕਾਂ ਨੂੰ ਧਰਤੀ ਦੇ ਹਿੱਲਣ ਦਾ ਅਹਿਸਾਸ ਹੋਇਆ, ਹਰ ਕੋਈ ਬਾਹਰ ਨੂੰ ਭੱਜ ਗਿਆ। ਭੂਚਾਲ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਸੀ।
ਜੰਮੂ -ਕਸ਼ਮੀਰ ਦੇ ਕਟੜਾ ਅਤੇ ਮੇਰਠ 'ਚ ਦਿਨ ਚੜ੍ਹਦਿਆਂ ਹੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਕਟਰਾ ਵਿੱਚ ਸਵੇਰੇ 5: 8 ਵਜੇ ਭੂਚਾਲ ਆਇਆ। ਇਸ ਦੀ ਡੂੰਘਾਈ 5 ਕਿਲੋਮੀਟਰ ਸੀ। ਇਸ ਦੇ ਨਾਲ ਹੀ ਮੇਰਠ ਵਿੱਚ ਸਵੇਰੇ 7.03 ਵਜੇ ਭੂਚਾਲ ਦੇ ਝਟਕੇ ਆਏ ਅਤੇ ਇਸਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਸੀ।
ਜੰਮੂ -ਕਸ਼ਮੀਰ ਦੇ ਕਟੜਾ ਅਤੇ ਮੇਰਠ 'ਚ ਦਿਨ ਚੜ੍ਹਦਿਆਂ ਹੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਹਾਲਾਂਕਿ ਇਸ ਭੂਚਾਲ ਨਾਲ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਅਗਸਤ ਮਹੀਨੇ ਵਿੱਚ ਹੁਣ ਤੱਕ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦਰਅਸਲ, 4 ਅਗਸਤ ਨੂੰ ਜੰਮੂ -ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
-PTCNews