ਦੇਸ਼ ਦੇ ਆਰਥਿਕ ਹਾਲਾਤਾਂ ਨੂੰ ਲੈ ਕੇ ਬੋਲੇ ਡਾ. ਮਨਮੋਹਨ ਸਿੰਘ, ਕਿਹਾ- ਮੋਦੀ ਸਰਕਾਰ ਦੀਆਂ ਗਲਤੀਆਂ ਕਾਰਨ ਆਈ ਮੰਦੀ

By Jashan A - September 01, 2019 3:09 pm

ਦੇਸ਼ ਦੇ ਆਰਥਿਕ ਹਾਲਾਤਾਂ ਨੂੰ ਲੈ ਕੇ ਬੋਲੇ ਡਾ. ਮਨਮੋਹਨ ਸਿੰਘ, ਕਿਹਾ- ਮੋਦੀ ਸਰਕਾਰ ਦੀਆਂ ਗਲਤੀਆਂ ਕਾਰਨ ਆਈ ਮੰਦੀ,ਨਵੀਂ ਦਿੱਲੀ: ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਆਰਥਿਕ ਵਾਧਾ ਦਰ ਘਟ ਕੇ ਪੰਜ ਫੀਸਦੀ 'ਤੇ ਆਉਣ ਦੇ ਦੌਰਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਆਰਥਿਕ ਹਾਲਾਤ 'ਬਹੁਤ ਚਿੰਤਾਜਨਕ' ਹਨ ਅਤੇ ਇਹ ਨਰਮੀ ਮੋਦੀ ਸਰਕਾਰ ਦੇ ਤਮਾਮ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਤੇਜੀ ਤੋਂ ਵਿਕਾਸ ਦਰ ਦੀ ਸੰਭਾਵਨਾ ਹੈ, ਪਰ ਮੋਦੀ ਸਰਕਾਰ ਦੇ ਪ੍ਰਬੰਧਨ ਦੀ ਵਜ੍ਹਾ ਨਾਲ ਮੰਦੀ ਆਈ ਹੈ।ਉਨ੍ਹਾਂ ਨੇ ਕਿਹਾ ਕਿ ਇਹ ਚਿੰਤਤ ਕਰਨ ਵਾਲਾ ਹੈ ਕਿ ਮੈਨਿਉਫੈਕਚਰਿੰਗ ਸੈਕਟਰ ਵਿੱਚ ਗਰੋਥ ਰੇਟ 0.6 ਫੀਸਦੀ 'ਤੇ ਲੜਖੜਾ ਰਹੀ ਹੈ।

ਹੋਰ ਪੜ੍ਹੋ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਕੱਲ ਪਹੁੰਚਣਗੀਆਂ ਅੰਮ੍ਰਿਤਸਰ

https://twitter.com/ani_digital/status/1168037815709356037?s=20

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਾਡੀ ਅਰਥਵਿਵਸਥਾ ਨੋਟਬੰਦੀ ਅਤੇ ਜਲਦਬਾਜ਼ੀ 'ਚ ਜੀ.ਐੱਸ.ਟੀ. ਲਾਗੂ ਕਰਨ ਦੀ ਗਲਤੀ ਤੋਂ ਵੀ ਉਭਰ ਨਹੀਂ ਪਾਈ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਪਹਿਲੀ ਤੀਮਾਹੀ ਵਿੱਚ ਆਈ ਜੀਡੀਪੀ ਦੀ ਦਰ 5 ਫੀਸਦੀ ਉੱਤੇ ਸਿਮਟ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਦੇਸ਼ ਇੱਕ ਵੱਡੀ ਮੰਦੀ ਦੇ ਵੱਲ ਜਾ ਰਿਹਾ ਹੈ, ਹਾਲਾਂਕਿ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਗਏ ਹਨ ਲੇਕਿਨ ਇਨ੍ਹਾਂ ਨੂੰ ਨਾਕਾਫੀ ਦੱਸਿਆ ਜਾ ਰਿਹਾ ਹੈ।

-PTC News

adv-img
adv-img