ਮੁੱਖ ਖਬਰਾਂ

ਏਲਾਂਤੇ ਮਾਲ ਦਾ ਨਾਂ ਬਦਲ ਕੇ 'Nexus ਏਲਾਂਤੇ' ਕੀਤਾ

By Ravinder Singh -- June 09, 2022 12:13 pm -- Updated:June 09, 2022 12:14 pm

ਚੰਡੀਗੜ੍ਹ : 13 ਵੱਡੇ ਸ਼ਹਿਰਾਂ ਵਿੱਚ ਗ੍ਰੇਡ ਏ ਸ਼ਾਪਿੰਗ ਸੈਂਟਰਾਂ ਦੇ ਨਾਲ ਭਾਰਤ ਦੇ ਸਭ ਤੋਂ ਵੱਡੇ ਰਿਟੇਲ ਪਲੇਟਫਾਰਮ ਨੈਕਸਸ ਮਾਲਜ਼ ਨੇ ਆਪਣੇ ਬ੍ਰਾਂਡ ਨੂੰ ਵੱਖਰੀ ਪਛਾਣ ਦੇਣ ਤਹਿਤ ਆਪਣੀਆਂ 17 ਜਾਇਦਾਦਾਂ ਵਿੱਚ ਇਕਸਾਰਤਾ ਲਿਆਉਣ ਦੀ ਮੁਹਿੰਮ ਛੇੜੀ ਹੋਈ ਹੈ। ਇਹ ਭਾਰਤ ਵਿੱਚ ਸੰਗਠਿਤ ਰਿਟੇਲ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀਆਂ ਵਿੱਚੋਂ ਇੱਕ ਹੈ ਤੇ ਗਾਹਕਾਂ ਨੂੰ ਪਹਿਲ ਦੇਣ ਲਈ ਨੈਕਸਸ ਮਾਲਜ਼ ਨੇ ਪਹਿਲਕਦਮੀ ਕੀਤੀ ਹੈ। ਇਸ ਤਬਦੀਲੀ ਤਹਿਤ Elante Mall ਦਾ ਨਾਮ ਬਦਲ ਕੇ Nexus Elante ਕਰ ਦਿੱਤਾ ਗਿਾ ਹੈ।

ਏਲਾਂਤੇ ਮਾਲ ਦਾ ਨਾਂ ਬਦਲ ਕੇ 'Nexus ਏਲਾਂਤੇ' ਕੀਤਾਬ੍ਰਾਂਡ ਨੂੰ ਪਛਾਣ ਦੇਣ ਲਈ Nexus Malls ਪਲੇਟਫਾਰਮ ਦੇ ਕਰਮਚਾਰੀਆਂ, ਰਿਟੇਲਰਾਂ ਤੇ ਖ਼ਰੀਦਦਾਰਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਇਸਦੀ ਜਾਗਰੂਕਤਾ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਵਾਂ ਲੋਗੋ ਆਧੁਨਿਕ ਮੌਜੂਦਾ ਅਤੇ ਭਵਿੱਖ ਦੇ ਗਾਹਕਾਂ ਨਾਲ ਬਿਹਤਰ ਢੰਗ ਨਾਲ ਜੁੜਨ ਦੇ Nexus Malls ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਲੋਗੋ ਦਾ ਹਰ ਇੱਕ ਰੰਗ ਵੱਖ-ਵੱਖ ਭਾਵਨਾਵਾਂ ਤੇ ਸੰਕਲਪਾਂ ਨੂੰ ਦਰਸਾਉਂਦਾ ਹੈ ਜਿਸ ਵਿੱਚ ਖੁਸ਼ੀ, ਉਤਸ਼ਾਹ, ਤਾਜ਼ਗੀ ਆਦਿ ਸ਼ਾਮਲ ਹੈ।

ਏਲਾਂਤੇ ਮਾਲ ਦਾ ਨਾਂ ਬਦਲ ਕੇ 'Nexus ਏਲਾਂਤੇ' ਕੀਤਾਇਸ ਮੌਕੇ 'ਤੇ ਬੋਲਦੇ ਹੋਏ ਨੈਕਸਸ ਮਾਲਜ਼ ਦੇ ਸੀਈਓ ਦਲੀਪ ਸਹਿਗਲ ਨੇ ਕਿਹਾ ਨਵੀਂ ਪਛਾਣ ਦੇ ਵਾਅਦੇ ਤਹਿਤ ਅਸੀਂ ਸਭ ਕੁਝ ਨਵਾਂ ਕਰ ਰਹੇ ਹਾਂ। ਖਪਤਕਾਰ ਇਸ ਤੋਂ ਇਲਾਵਾ ਰੀਬ੍ਰਾਂਡਿੰਗ ਵਧੇਰੇ ਕਰਾਸ ਫੰਕਸ਼ਨਲ ਤਾਲਮੇਲ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ। ਸਨਅਤ ਮਹਾਮਾਰੀ ਦੀ ਤਾਲਾਬੰਦੀ ਦੌਰਾਨ ਕਾਫੀ ਪ੍ਰਭਾਵਿਤ ਹੋਈ ਸੀ। ਇਸ ਨੇ ਨੈਕਸਸ ਮਾਲਜ਼ ਨੂੰ ਆਪਣੀ ਵਪਾਰਕ ਰਣਨੀਤੀ ਉਤੇ ਤੇਜ਼ੀ ਨਾਲ ਮੁੜ ਵਿਚਾਰ ਕਰਨ ਅਤੇ ਰੁਕਾਵਟਾਂ ਨੂੰ ਘੱਟ ਕਰਨ ਅਤੇ ਭਾਰਤੀ ਕਾਰੋਬਾਰ ਮਾਲਕਾਂ ਅਤੇ ਖਰੀਦਦਾਰਾਂ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਨਵੀਨਤਾਕਾਰੀ ਤਰੀਕੇ ਲੱਭਣ ਲਈ ਉਤਸ਼ਾਹਿਤ ਕੀਤਾ ਹੈ।

ਏਲਾਂਤੇ ਮਾਲ ਦਾ ਨਾਂ ਬਦਲ ਕੇ 'Nexus ਏਲਾਂਤੇ' ਕੀਤਾਖਰੀਦਦਾਰਾਂ ਨਾਲ ਬਿਹਤਰ ਢੰਗ ਨਾਲ ਜੁੜਨ ਲਈ Nexus Malls ਨੇ ਮਈ 2022 ਵਿੱਚ ਦੱਖਣੀ ਭਾਰਤ ਤੋਂ ਸ਼ੁਰੂ ਹੋਣ ਵਾਲੀਆਂ ਆਪਣੀਆਂ ਪ੍ਰਚੂਨ ਸੰਪਤੀਆਂ ਨੂੰ ਰੀਬ੍ਰਾਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਰੀਬ੍ਰਾਂਡਿੰਗ ਦੀ ਸ਼ੁਰੂਆਤ ਅਗਲੇ ਕੁਝ ਮਹੀਨਿਆਂ ਵਿੱਚ ਦੇਸ਼ ਭਰ ਵਿੱਚ Nexus ਮਾਲ ਦੇ ਗਾਹਕਾਂ ਨੂੰ ਜੋੜਨ ਲਈ ਕਈ ਦਿਲਚਸਪ ਪਹਿਲਕਦਮੀ ਕਰੇਗਾ।


ਇਹ ਵੀ ਪੜ੍ਹੋ : ਤੇਲ ਵਾਲੇ ਟੈਂਕਰ ਨੂੰ ਲੱਗੀ ਭਿਆਨਕ ਅੱਗ, ਕੋਲ ਖੜ੍ਹੀ ਗੱਡੀ ਵੀ ਸੜੀ

  • Share