Fri, Apr 26, 2024
Whatsapp

ENG Vs NZ: ਪੰਜਵਾਂ ਟੀ20 ਮੈਚ ਰਿਹਾ ਰੋਮਾਂਚਕ, Superover 'ਚ ਇੰਗਲੈਂਡ ਨੇ ਹਾਸਲ ਕੀਤੀ ਜਿੱਤ

Written by  Jashan A -- November 10th 2019 12:41 PM
ENG Vs NZ: ਪੰਜਵਾਂ ਟੀ20 ਮੈਚ ਰਿਹਾ ਰੋਮਾਂਚਕ, Superover 'ਚ ਇੰਗਲੈਂਡ ਨੇ ਹਾਸਲ ਕੀਤੀ ਜਿੱਤ

ENG Vs NZ: ਪੰਜਵਾਂ ਟੀ20 ਮੈਚ ਰਿਹਾ ਰੋਮਾਂਚਕ, Superover 'ਚ ਇੰਗਲੈਂਡ ਨੇ ਹਾਸਲ ਕੀਤੀ ਜਿੱਤ

ENG Vs NZ: ਪੰਜਵਾਂ ਟੀ20 ਮੈਚ ਰਿਹਾ ਰੋਮਾਂਚਕ, Superover 'ਚ ਇੰਗਲੈਂਡ ਨੇ ਹਾਸਲ ਕੀਤੀ ਜਿੱਤ,ਨਵੀਂ ਦਿੱਲੀ: ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਆਕਲੈਂਡ 'ਚ ਖੇਡਿਆ ਗਿਆ ਪੰਜਵਾਂ ਟੀ20 ਮੈਚ ਕਾਫੀ ਰੋਮਾਂਚਕ ਰਿਹਾ। ਜਿਸ ਦੌਰਾਨ ਇੱਕ ਵਾਰ ਫਿਰ ਨਿਊਜ਼ੀਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਜਿਸ ਦੌਰਾਨ ਇੰਗਲੈਂਡ ਵਿਰੋਧੀ ਟੀਮ ਨੂੰ 3-2 ਨਾਲ ਹਰਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ। https://twitter.com/ICC/status/1193397321414918144?s=20 ਮੀਂਹ ਕਾਰਨ 11-11 ਓਵਰਾਂ ਦੇ ਇਸ ਮੈਚ ਵਿੱਚ ਦੋਵਾਂ ਦੇਸ਼ਾਂ ਦੇ ਬੱਲੇਬਾਜ਼ਾਂ ਨੇ ਦੌੜਾਂ ਦੀ ਵਰਖਾ ਜਾਰੀ ਰੱਖੀ। ਜਿਸ ਕਾਰਨ ਨਿਊਜ਼ੀਲੈਂਡ ਨੇ 11 ਓਵਰਾਂ ਵਿੱਚ 146 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਇਸ ਦੇ ਜਵਾਬ 'ਚ ਇੰਗਲੈਂਡ ਨੇ 146 ਦੌੜਾਂ ਬਣਾਈਆਂ ਅਤੇ ਮੈਚ ਬਰਾਬਰ ਕਰ ਦਿੱਤਾ। ਜਿਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ। ਹੋਰ ਪੜ੍ਹੋ: ਜਲੰਧਰ ਪੁਲਿਸ ਵੱਲੋਂ ਫਰਜ਼ੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ https://twitter.com/ICC/status/1193411766103019520?s=20 ਸੁਪਰ ਓਵਰ 'ਚ ਇੰਗਲੈਂਡ ਲਈ ਬੱਲੇਬਾਜ਼ੀ ਕਰਨ ਆਏ ਜੌਨੀ ਬੇਅਰਸਟੋ ਅਤੇ ਈਯਨ ਮੋਰਗਨ ਨੇ 17 ਦੌੜਾਂ ਬਣਾਈਆਂ। ਇਸ ਤੋਂ ਬਾਅਦ, 18 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਾਰਟਿਨ ਗੁਪਟਿਲ ਅਤੇ ਟੀਮ ਸਿਫ਼ਰਟ ਸਿਰਫ 8 ਦੌੜਾਂ ਹੀ ਬਣਾ ਸਕੇ ਅਤੇ ਇੰਗਲੈਂਡ ਸੁਪਰ ਓਵਰ ਨਾਲ ਜਿੱਤ ਗਿਆ। -PTC News


Top News view more...

Latest News view more...