Sun, Apr 28, 2024
Whatsapp

ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ , ਡਰਾਈਵਰ ਗ੍ਰਿਫ਼ਤਾਰ

Written by  Shanker Badra -- October 23rd 2019 07:32 PM
ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ , ਡਰਾਈਵਰ ਗ੍ਰਿਫ਼ਤਾਰ

ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ , ਡਰਾਈਵਰ ਗ੍ਰਿਫ਼ਤਾਰ

ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ , ਡਰਾਈਵਰ ਗ੍ਰਿਫ਼ਤਾਰ:ਲੰਡਨ : ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਮਿਲੀ ਹੈ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ ਕਤਲ ਦੇ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਟਰੱਕ ਬੁਲਗਾਰੀਆ ਤੋਂ ਆਇਆ ਸੀ ਅਤੇ ਇਸ ਨੇ ਸ਼ਨੀਵਾਰ ਨੂੰ ਵੇਲਜ਼ ਦੇ ਹੋਲੀਹੇਡ ਤੋਂ ਬ੍ਰਿਟੇਨ 'ਚ ਪ੍ਰਵੇਸ਼ ਕੀਤਾ ਸੀ। [caption id="attachment_352837" align="aligncenter" width="300"]England 39 bodies found in back truck in southeastern , suspect arrested ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ , ਡਰਾਈਵਰ ਗ੍ਰਿਫ਼ਤਾਰ[/caption] ਇੰਗਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ 'ਚ 38 ਨੌਜਵਾਨ ਅਤੇ ਇੱਕ ਨਾਬਾਲਗ ਸ਼ਾਮਲ ਹੈ।ਪੁਲਿਸ ਨੇ ਦੱਸਿਆ ਕਿ ਇੱਕ ਉਨ੍ਹਾਂ ਨੂੰ ਇੱਕ ਐਂਬੂਲੈਂਸ ਸਰਵਿਸ ਤੋਂ ਕਾਲ ਆਈ ਸੀ ਕਿ ਇੱਕ ਪਾਰਕ ਕੋਲ ਖੜ੍ਹੇ ਟਰੱਕ 'ਚ ਕਈ ਲਾਸ਼ਾਂ ਪਈਆਂ ਹਨ । ਮ੍ਰਿਤਕਾਂ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। [caption id="attachment_352838" align="aligncenter" width="300"]England 39 bodies found in back truck in southeastern , suspect arrested ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ , ਡਰਾਈਵਰ ਗ੍ਰਿਫ਼ਤਾਰ[/caption] ਇਸ ਦੌਰਾਨ ਮੁੱਖ ਸੁਪਰਡੈਂਟ ਐਂਡਰਿਊ ਮਰੀਨਰ ਨੇ ਕਿਹਾ ਕਿ ਇਹ ਇਕ ਦੁਖਦਾਈ ਘਟਨਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਜਾਰੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ। -PTCNews


Top News view more...

Latest News view more...