Fri, Apr 26, 2024
Whatsapp

ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲੈਣ ਲਈ ਵਾਤਾਵਰਣ ਮੰਤਰਾਲਾ ਕੇਂਦਰੀ ਟੀਮ ਭੇਜੇਗਾ:ਸੁਖਬੀਰ ਬਾਦਲ

Written by  Shanker Badra -- May 22nd 2018 05:43 PM
ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲੈਣ ਲਈ ਵਾਤਾਵਰਣ ਮੰਤਰਾਲਾ ਕੇਂਦਰੀ ਟੀਮ ਭੇਜੇਗਾ:ਸੁਖਬੀਰ ਬਾਦਲ

ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲੈਣ ਲਈ ਵਾਤਾਵਰਣ ਮੰਤਰਾਲਾ ਕੇਂਦਰੀ ਟੀਮ ਭੇਜੇਗਾ:ਸੁਖਬੀਰ ਬਾਦਲ

ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲੈਣ ਲਈ ਵਾਤਾਵਰਣ ਮੰਤਰਾਲਾ ਕੇਂਦਰੀ ਟੀਮ ਭੇਜੇਗਾ:ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਵਾਤਾਰਵਰਣ ਮੰਤਰਾਲੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਖੰਡ ਮਿਲ ਵੱਲੋਂ ਬਿਆਸ ਦਰਿਆ ਵਿਚ ਉਦਯੋਗਿਕ ਰਹਿੰਦ ਖੂੰਹਦ ਛੱਡਣ ਨਾਲ ਨੁਕਸਾਨੇ ਗਏ ਵਾਤਾਵਰਣ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਨਿਯੁਕਤ ਕਰ ਦਿੱਤੀ ਹੈ। ਉਹਨਾਂ ਵੱਲੋਂ ਇਸ ਸੰਬੰਧੀ ਕੀਤੀ ਅਪੀਲ ਮਗਰੋਂ ਹੋਈ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਇੱਕ ਕੇਂਦਰੀ ਟੀਮ ਵਾਤਾਵਰਣ ਦੀ ਕੀਤੀ ਇਸ ਤਬਾਹੀ ਦੀ ਮੌਕੇ ਉੱਤੇ ਜਾਂਚ ਕਰੇਗੀ,ਜਿਸ ਨਾਲ ਹਜ਼ਾਰਾਂ ਟਨ ਮੱਛੀਆਂ ਮਰ ਗਈਆਂ ਹਨ ਅਤੇ ਮਾਲਵਾ ਖੇਤਰ ਨੂੰ ਜਾਂਦਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ।ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਜਾਂਚ ਸਰਨਾ ਪਰਿਵਾਰ ਨੂੰ ਸਿਕੰਜੇ ਵਿਚ ਲਵੇਗੀ ਅਤੇ ਉਹਨਾਂ ਖ਼ਿਲਾਫ ਅਪਰਾਧਿਕ ਕਾਰਵਾਈ ਦਾ ਰਾਹ ਖੁੱਲ੍ਹੇਗਾ ,ਜਿਸ ਮਗਰੋਂ ਉਹਨਾਂ ਦੀ ਗਿਰਫਤਾਰੀ ਅਤੇ ਫਿਰ ਢੁੱਕਵੀਂ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਸੰਬੰਧੀ ਕੇਂਦਰੀ ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਕੱਲ ਚਿੱਠੀ ਲਿਖਣ ਵਾਲੇ ਸ.ਬਾਦਲ ਨੇ ਕਿਹਾ ਕਿ ਚੱਢਾ ਸ਼ੂਗਰ ਮਿੱਲ/ਡਿਸਟਿੱਲਰੀ ਦੇ ਮਾਲਕਾਂ ਅਤੇ ਡਾਇਰੈਕਟਰਾਂ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ,ਜਿਹਨਾਂ ਨੇ ਜਾਣ ਬੁੱਝ ਕੇ ਬਿਆਸ ਦਰਿਆ ਵਿਚ ਜ਼ਹਿਰਾਂ ਘੋਲੀਆਂ ਹਨ।ਉਹਨਾਂ ਕਿਹਾ ਕਿ ਜਦੋਂ ਇਕ ਵਾਰੀ ਇਹ ਕਾਰਵਾਈ ਹੋ ਗਈ ਤਾਂ ਮਨੁੱਖ ਜਾਤੀ ਖ਼ਿਲਾਫ ਕੀਤੇ ਅਪਰਾਧਾਂ ਲਈ ਸਰਨਾ ਪਰਿਵਾਰ ਨੂੰ ਸਜ਼ਾ ਦਿੱਤੀ ਜਾਵੇਗੀ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਪਾਣੀ ਦੇ ਜੀਵ ਜੰਤੂਆਂ ਅਤੇ ਬਿਆਸ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਰਨਾ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਵਿਚ ਉਹਨਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਤਰੇ ਵਿਚ ਪਾਇਆ ਹੈ,ਜਿਹੜੇ ਪਾਣੀ ਦੀ ਸਪਲਾਈ ਵਾਸਤੇ ਦਰਿਆ ਉੱਤੇ ਨਿਰਭਰ ਕਰਦੇ ਹਨ।ਉਹਨਾਂ ਕਿਹਾ ਕਿ ਅਜਿਹਾ ਪ੍ਰਦੂਸ਼ਨ ਮਾਲਵਾ ਖੇਤਰ ਵਿਚ ਕੈਂਸਰ ਦੇ ਕੇਸਾਂ ਵਿਚ ਵਾਧਾ ਕਰ ਸਕਦਾ ਹੈ ਅਤੇ ਉੱਥੋਂ ਦੇ ਲੋਕਾਂ ਉੱਤ ਅਕਹਿ ਮੁਸੀਬਤਾਂ ਦਾ ਪਹਾੜ ਸੁੱਟ ਸਕਦਾ ਹੈ।ਉਹਨਾਂ ਕਿਹਾ ਕਿ ਅਸੀਂ ਕੇਂਦਰੀ ਟੀਮ ਨੂੰ ਬੇਨਤੀ ਕਰਦੇ ਹਾਂ ਕਿ ਪੀੜਤ ਲੋਕਾਂ ਲਈ ਭਾਰੀ ਮੁਆਵਜ਼ੇ ਦੀ ਸਿਫਾਰਿਸ਼ ਕਰੇ,ਲੋੜ ਪੈਣ 'ਤੇ ਜਿਸ ਦੀ ਵਸੂਲੀ ਖੰਡ ਮਿਲ/ਡਿਸਟਿੱਲਰੀ ਨੂੰ ਬੰਦ ਕਰਕੇ ਅਤੇ ਇਸ ਦੀ ਨੀਲਾਮੀ ਕਰਕੇ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪੁਸ਼ਤਪਨਾਹੀ ਕਰਨ ਤੋਂ ਰੋਕਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਜ਼ਿੰਮੇਵਾਰ ਹੁੰਦੀ ਹੈ,ਆਪਣੇ ਚਹੇਤਿਆਂ ਦੀ ਭਲਾਈ ਲਈ ਨਹੀਂ,ਜਿਵੇਂ ਕਿ ਸਰਨਾ ਪਰਿਵਾਰ ਦੇ ਮਾਮਲੇ ਵਿਚ ਹੋ ਰਿਹਾ ਹੈ।ਉਹਨਾਂ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਸਰਨਾ ਪਰਿਵਾਰ ਖ਼ਿਲਾਫ ਢੁੱਕਵੀਂ ਕਾਰਵਾਈ ਨਹੀਂ ਕਰਦੀ ਹੈ ਤਾਂ ਸਰਨਾ ਪਰਿਵਾਰ ਵੱਲੋਂ ਕੀਤੀ ਤਬਾਹੀ ਦਾ ਸ਼ਿਕਾਰ ਹੋਏ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਸੀਂ ਕਾਨੂੰਨੀ ਰਸਤੇ ਤਲਾਸ਼ਾਂਗੇ। -PTCNews


Top News view more...

Latest News view more...