Fri, Apr 26, 2024
Whatsapp

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਫੂਕੀਆਂ ਡਿਗਰੀਆਂ ਦੀਆਂ ਕਾਪੀਆਂ

Written by  Jagroop Kaur -- January 07th 2021 07:07 PM -- Updated: January 07th 2021 07:08 PM
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਫੂਕੀਆਂ ਡਿਗਰੀਆਂ ਦੀਆਂ ਕਾਪੀਆਂ

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਫੂਕੀਆਂ ਡਿਗਰੀਆਂ ਦੀਆਂ ਕਾਪੀਆਂ

ਸੰਗਰੂਰ , 7 ਜਨਵਰੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਚੌਥੇ ਦਿਨ ਡੀ ਸੀ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆ ਈ.ਟੀ.ਟੀ. ਦੇ ਸਰਟੀਫਿਕੇਟਾਂ ਦੀਆਂ ਕਾਪੀਆਂ ਤੇ ਕਿਤੇ ਹੋਰ ਟੈੱਟ ਪਾਸ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਪੜ੍ਹੋ ਹੋਰ ਖ਼ਬਰਾਂ : ਦਿੱਲੀ ‘ਚ ਮੌਸਮ ਦਾ ਵਿਗੜਿਆ ਮਿਜਾਜ਼, ਤੇਜ਼ ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ, ਨਿਰਮਲ ਜ਼ੀਰਾ, ਜਰਨੈਲ ਸੰਗਰੂਰ, ਮਨੀ ਸੰਗਰੂਰ ਨੇ ਕਿਹਾ ਕਿ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਪੋਸਟਾਂ ਦੇ ਉੱਪਰ ਪੰਜਾਬ ਸਰਕਾਰ ਬੀ.ਐਡ. ਦੇ ਉਮੀਦਵਾਰਾਂ ਨੂੰ ਭਰਤੀ ਕਰਕੇ ਈਟੀਟੀ ਪਾਸ ਨਾਲ ਖਿਲਵਾੜ ਕਰ ਰਹੀ ਹੈ । ਜਦੋਂ ਈਟੀਟੀ ਕਰਨ ਤੋਂ ਬਾਅਦ ਭਰਤੀ ਲਈ ਟੈਸਟ ਲਾਜ਼ਮੀ ਰੱਖਿਆ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਆਪਣੇ ਕੁਝ ਖਾਸ ਚਹੇਤਿਆਂ ਨੂੰ ਪੋਸਟਾਂ ਵਿੱਚ ਰੱਖਣ ਲਈ ਉਨ੍ਹਾਂ ਉਮੀਦਵਾਰਾਂ ਨੂੰ ਟੈੱਟ ਤੋਂ ਵੀ ਛੋਟ ਦਿੱਤੀ ਗਈ ਜਿਸ ਕਾਰਨ ਈਟੀਟੀ ਟੈੱਟ ਦਾ ਵਜੂਦ ਹੀ ਨਹੀਂ ਰਿਹਾ । ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਨੂੰ ਲੈ ਕੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਦਾ ਵੱਡਾ ਬਿਆਨ , ਕਿਹਾ ਰਿਲਾਇੰਸ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਲਈ ਅੱਜ ਬੇਰੁਜ਼ਗਾਰ ਅਧਿਆਪਕ ਆਪਣੀ ਈਟੀਟੀ ਤੇ ਟੈਟ ਦੇ ਸਰਟੀਫਿਕੇਟਾਂ ਦੀਆਂ ਕਾਪੀਆਂ ਫੂਕਣ ਲਈ ਮਜਬੂਰ ਹੋਏ । ਇਸ ਮੌਕੇ ਮੌਜੂਦ ਸਾਥੀ ਰਾਜ ਸੁਖਵਿੰਦਰ ਗੁਰਸਦਾਸਪੁਰ, ਗੋਬਿੰਦ ਜਲੰਧਰ, ਨਰਿੰਦਰ ਪਾਲ ਸੰਗਰੂਰ, ਗਗਨ ਸੰਗਰੂਰ, ਸੋਨੀਆ ਪਟਿਆਲਾ, ਸਰਬਜੀਤ ਕੌਰ ਲੁਧਿਆਣਾ, ਲਵਦੀਪ ਬਠਿੰਡਾ ਤੇ ਪੀਟੀਆਈ ਦੇ ਸੁਰਜੀਤ ਸਿੰਘ ਬਠਿੰਡਾ ਆਦਿ ਮੌਜੂਦ ਸਨ


Top News view more...

Latest News view more...