Sun, Jul 13, 2025
Whatsapp

ਬੀਬੀ ਜਗੀਰ ਕੌਰ ਵੱਲੋਂ ਚੰਡੀਗੜ੍ਹ ਯੂੁਨਿਟ ਦਾ ਵਿਸਥਾਰ

Reported by:  PTC News Desk  Edited by:  Riya Bawa -- December 01st 2021 05:46 PM
ਬੀਬੀ ਜਗੀਰ ਕੌਰ ਵੱਲੋਂ ਚੰਡੀਗੜ੍ਹ ਯੂੁਨਿਟ ਦਾ ਵਿਸਥਾਰ

ਬੀਬੀ ਜਗੀਰ ਕੌਰ ਵੱਲੋਂ ਚੰਡੀਗੜ੍ਹ ਯੂੁਨਿਟ ਦਾ ਵਿਸਥਾਰ

ਚੰਡੀਗੜ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦੀ ਚੰਡੀਗੜ੍ਹ ਯੂਨਿਟ ਦੀ ਪ੍ਰਧਾਨ ਬੀਬੀ ਸਤਵੰਤ ਕੌਰ ਜੌਹਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੇ ਚੰਡੀਗੜ੍ਹ ਯੂਨਿਟ ਦਾ ਵਿਸਥਾਰ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੀਆਂ ਸੀਨੀਅਰ ਆਗੂਆਂ ਬੀਬੀ ਹਰਜਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ ਅਤੇ ਚੰਡੀਗੜ੍ਹ ਯੂਨਿਟ ਦੀ ਸਾਬਕਾ ਪ੍ਰਧਾਨ ਬੀਬੀ ਰਜਿੰਦਰ ਕੌਰ ਵੀਨਾ ਮੱਕੜ ਨੂੰ ਚੰਡੀਗੜ੍ਹ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਜਿਹਨਾਂ ਬਾਕੀ ਸੀਨੀਅਰ ਬੀਬੀਆਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :- ਸੀਨੀਅਰ ਮੀਤ ਪ੍ਰਧਾਨ:- ਬੀਬੀ ਮਨਜੀਤ ਕੌਰ ਸੈਕਟਰ-43। ਮੀਤ ਪ੍ਰਧਾਨ:- ਬੀਬੀ ਪਰਮਜੀਤ ਕੌਰ ਸੈਕਟਰ-44, ਬੀਬੀ ਰੀਨਾ ਮਹਾਜਨ ਸੈਕਟਰ-63, ਬੀਬੀ ਪ੍ਰਕਾਸ਼ ਕੌਰ ਸੈਕਟਰ-40 ਅਤੇ ਬੀਬੀ ਤਰਨਜੀਤ ਕੌਰ ਦੇ ਨਾਮ ਸ਼ਾਮਲ ਹਨ। ਜਨਰਲ ਸਕੱਤਰ:- ਬੀਬੀ ਜਸਵੰਤ ਕੌਰ ਸੈਕਟਰ-35, ਬੀਬੀ ਪਰਮਜੀਤ ਕੌਰ ਮਨੀਮਾਜਰਾ, ਬੀਬੀ ਪਵਨਦੀਪ ਕੌਰ ਅਤੇ ਬੀਬੀ  ਪਰਮਿੰਦਰਪਾਲ ਕੌਰ ਦੇ ਨਾਮ ਸ਼ਾਮਲ ਹਨ। ਪ੍ਰਧਾਨ ਆਈ.ਟੀ ਵਿੰਗ:- ਬੀਬੀ ਸੁਨੀਤਾ ਕੁਮਾਰੀ। ਜਨਰਲ ਸਕੱਤਰ ਆਈ.ਟੀ ਵਿੰਗ ਬੀਬੀ ਸੁਨੀਲ ਰਾਣੀ ਸੈਕਟਰ-41 ਸੰਯੁਕਤ ਸਕੱਤਰ:- ਬੀਬੀ ਕਰਮਜੀਤ ਕੌਰ ਮਨੀਮਾਜਰਾ। ਜਥੇਬੰਦਕ ਸਕੱਤਰ:- ਬੀਬੀ ਹਰਕੇਸ਼ ਕੌਰ ਸਹੋਤਾ ਸਰਕਲ ਪ੍ਰਧਾਨ:- ਬੀਬੀ ਰਣਦੀਪ ਕੌਰ ਖੁੱਡਾ ਅਲੀਸ਼ੇਰ, ਬੀਬੀ ਜਸਪਾਲ ਕੌਰ ਮਨੀਮਾਜਰਾ ਅਤੇ  ਬੀਬੀ ਸੁਖਵਿੰਦਰ ਕੌਰ ਬੜੈਲ ਦੇ ਨਾਮ ਸ਼ਾਮਲ ਹਨ। ਸੈਕਟਰ ਪ੍ਰਧਾਨ:- ਬੀਬੀ ਸਰਬਜੀਤ ਕੌਰ ਬੜੈਲ, ਬੀਬੀ ਨਿਰਮਲ ਕੌਰ ਮਨੀਮਾਜਰਾ, ਬੀਬੀ ਮਨਜੀਤ ਕੌਰ ਸੈਕਟਰ- 37 ਅਤੇ ਬੀਬੀ ਸੁਖਵਿੰਦਰ ਕੌਰ ਧਨਾਸ ਦੇ ਨਾਮ ਸਾਮਲ ਹਨ। -PTC News


Top News view more...

Latest News view more...

PTC NETWORK
PTC NETWORK