Sun, Apr 28, 2024
Whatsapp

ਇਕ ਵਾਰ ਫਿਰ Down ਹੋਈ Facebook, ਯੂਜ਼ਰਜ਼ ਨੂੰ ਝੱਲਣੀ ਪਈ ਪ੍ਰੇਸ਼ਾਨੀ

Written by  Jashan A -- June 06th 2019 07:42 PM -- Updated: June 06th 2019 07:43 PM
ਇਕ ਵਾਰ ਫਿਰ Down ਹੋਈ Facebook, ਯੂਜ਼ਰਜ਼ ਨੂੰ ਝੱਲਣੀ ਪਈ ਪ੍ਰੇਸ਼ਾਨੀ

ਇਕ ਵਾਰ ਫਿਰ Down ਹੋਈ Facebook, ਯੂਜ਼ਰਜ਼ ਨੂੰ ਝੱਲਣੀ ਪਈ ਪ੍ਰੇਸ਼ਾਨੀ

ਇਕ ਵਾਰ ਫਿਰ Down ਹੋਈ Facebook, ਯੂਜ਼ਰਜ਼ ਨੂੰ ਝੱਲਣੀ ਪਈ ਪ੍ਰੇਸ਼ਾਨੀ,ਦੁਨੀਆ ਭਰ 'ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਸਾਈਟ Facebook ਗਲੋਬਲੀ ਡਾਊਨ ਹੋ ਗਈ ਸੀ। ਜਿਸ ਕਾਰਨ ਯੂਜ਼ਰਜ਼ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਯੂਕੇ ਦੇ ਯੂਜ਼ਰਜ਼ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਮਿਲੀ ਹੈ। ਫਿਲਹਾਲ ਅਜੇ ਤੱਕ ਫੇਸਬੁੱਕ ਡਾਊਨ ਹੋਣ ਦੇ ਕੋਈ ਪੁਖ਼ਤਾ ਕਾਰਨ ਨਹੀਂ ਪਤਾ ਚੱਲੇ। ਯੂਜਰਜ਼ ਦਾ ਕਹਿਣਾ ਹੈ ਕਿ ਫੇਸਬੁੱਕ ਦਾ ਇਸਤੇਮਾਲ ਕਰ ਕੇ ਦੇਖਿਆ ਤਾਂ ਸਾਨੂੰ ਵੀ ਲੋਡਿੰਗ ਅਤੇ ਸਟੇਟਸ ਅੱਪਲੋਡ ਕਰਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੋਰ ਪੜ੍ਹੋ:ਖੇਡਦੇ-ਖੇਡਦੇ ਬਰਫ ‘ਚ ਧਸੀ ਮਾਸੂਮ, ਵੀਡੀਓ ਦੇਖ ਉੱਡ ਜਾਣਗੇ ਹੋਸ਼ (ਵੀਡੀਓ) ਇਸ ਤੋਂ ਪਹਿਲਾਂ ਮਾਰਚ 'ਚ ਵੀ ਫੇਸਬੁੱਕ, ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ਐਕਸੈੱਸ ਕਰਨ 'ਚ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। -PTC News


Top News view more...

Latest News view more...