Fri, Apr 26, 2024
Whatsapp

ਜਾਅਲੀ ਪੱਤਰਕਾਰ ਬਣ ਕੇ ਸੜਕਾਂ 'ਤੇ ਮਾਰਦਾ ਸੀ ਹੂਟਰ , ਪੁਲਿਸ ਨੇ ਕੀਤਾ ਗ੍ਰਿਫ਼ਤਾਰ

Written by  Kaveri Joshi -- April 07th 2020 03:14 PM -- Updated: April 07th 2020 03:29 PM
ਜਾਅਲੀ ਪੱਤਰਕਾਰ ਬਣ ਕੇ ਸੜਕਾਂ 'ਤੇ ਮਾਰਦਾ ਸੀ ਹੂਟਰ , ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਜਾਅਲੀ ਪੱਤਰਕਾਰ ਬਣ ਕੇ ਸੜਕਾਂ 'ਤੇ ਮਾਰਦਾ ਸੀ ਹੂਟਰ , ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨਾਭਾ: ਜਾਅਲੀ ਪੱਤਰਕਾਰ ਬਣ ਕੇ ਸੜਕਾਂ 'ਤੇ ਮਾਰਦਾ ਸੀ ਹੂਟਰ , ਪੁਲਿਸ ਨੇ ਕੀਤਾ ਗ੍ਰਿਫ਼ਤਾਰ: ਜਿੱਥੇ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਇਸ ਸੰਕਟ 'ਚ ਆਪਣਾ ਫਰਜ਼ ਬਾਖ਼ੂਬੀ ਅਦਾ ਕਰ ਰਹੇ ਹਨ , ਉੱਥੇ ਹੀ ਕੁਝ ਦੋਸ਼ੀ ਲੋਕ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਚੰਗੇ 'ਤੇ ਸੱਚੇ ਇਮਾਨਦਾਰ ਪੱਤਰਕਾਰਾਂ ਦੀ ਛਵੀ ਖਰਾਬ ਕਰਨ 'ਚ ਲੱਗੇ ਹੋਏ ਹਨ। ਅਜਿਹੇ ਹੀ ਇੱਕ ਜਾਅਲੀ ਪੱਤਰਕਾਰ ਬਣਕੇ ਲੋਕਾਂ 'ਚ ਆਪਣੀ ਫੋਕੀ ਧਾਕ ਜਮਾਂ ਰਹੇ ਵਿਅਕਤੀ ਨੂੰ ਨਾਭਾ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। https://media.ptcnews.tv/wp-content/uploads/2020/04/7eecba13-7812-44c7-ac1e-fc09b6f9407c.jpg ਮਿਲੀ ਜਾਣਕਾਰੀ ਅਨੁਸਾਰ ਭੁਪੇਸ਼ ਬੰਸਲ ਨਾਮਕ ਵਿਅਕਤੀ ਜਾਅਲੀ ਪੱਤਰਕਾਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ , ਜਿਸਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਸ 'ਤੇ 188 ਅਤੇ ਹੋਰ ਵਿਭਿੰਨ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ । ਉਕਤ ਵਿਅਕਤੀ ਯੂਥ ਕਾਂਗਰਸ ਦਾ ਆਗੂ ਦੱਸਿਆ ਜਾ ਰਿਹਾ ਹੈ। https://media.ptcnews.tv/wp-content/uploads/2020/04/542b60f9-a0c7-48e5-8675-8ac5d2a7cfad.jpg ਗੌਰਤਲਬ ਹੈ ਕਿ ਦੋਸ਼ੀ ਭੁਪੇਸ਼ ਬੰਸਲ ਕਰਫ਼ਿਊ ਦੇ ਦੌਰਾਨ ਕਾਰ 'ਚ ਸਵਾਰ ਹੋ ਕੇ ਸੜਕਾਂ 'ਤੇ ਹੂਟਰ ਮਾਰ ਕੇ ਲੋਕਾਂ 'ਤੇ ਆਪਣੀ ਫੋਕੀ ਟੌਹਰ ਬਣਾਉਂਦਾ ਸੀ ਅਤੇ ਬੇਮਤਲਬ ਲੋਕਾਂ ਨੂੰ ਡਰਾਉਂਦਾ ਸੀ , ਜਿਸਨੂੰ ਨਾਭਾ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਸਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਸਦੀ ਕਾਰ ਵੀ ਆਪਣੇ ਕਬਜ਼ੇ 'ਚ ਲੈ ਲਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਬਾਰੇ ਗ਼ਲਤ ਅਫ਼ਵਾਹਾਂ ਅਤੇ ਅਜਿਹੇ ਜ਼ੁਰਮ ਕਰਨ ਵਾਲਿਆਂ ਪ੍ਰਤੀ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਅਜਿਹੇ 'ਚ ਸਾਹਮਣੇ ਆ ਰਹੇ ਇਸ ਤਰ੍ਹਾਂ ਮਾਮਲਿਆਂ ਤੋਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ।


Top News view more...

Latest News view more...