ਪੰਜਾਬ

ਰੇਹੜੀ ਲਾ ਕੇ ਗੁਜ਼ਾਰਾ ਕਰਨ ਵਾਲਾ ਪਰਿਵਾਰ ਹੋਇਆ ਮਾਲਾਮਾਲ, ਨਿਕਲਿਆ ਲੱਖਾਂ 'ਚ ਲੋਟਰੀ ਦਾ ਇਨਾਮ

By Riya Bawa -- July 13, 2022 12:24 pm -- Updated:July 13, 2022 3:19 pm

ਅੰਮ੍ਰਿਤਸਰ: ਅੰਮ੍ਰਿਤਸਰ 'ਚ ਸਿਰਫ਼ 100 ਰੁਪਏ ਦੀ ਟਿਕਟ ਖਰੀਦਣ ਵਾਲੇ ਪਰਿਵਾਰ ਦੀ ਕਿਸਮਤ ਅਚਾਨਕ ਚਮਕ ਗਈ। ਬਹੁਤ ਸਾਰੇ ਕਈ ਲੋਕ ਹਨ ਜੋ 100 , 200, 30 ਰੁਪਏ ਦੀ ਟਿਕਟ ਖਰੀਦ ਕੇ ਅਮੀਰ ਹੋ ਗਏ। ਇਕ ਅਜਿਹੀ ਹੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਛੋਟੀ ਬੱਚੀ ਹਰਸਿਮਰਨ ਕੌਰ ਪੁੱਤਰੀ ਜੈਮਲ ਸਿੰਘ ਵੱਲੋਂ 100 ਰੁਪਏ ਦੀ ਟਿਕਟ ਖਰੀਦਣ ਦੇ ਬਾਅਦ ਉਸਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।

 Lottery

ਦੱਸ ਦੇਈਏ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਛੋਟੀ ਬੱਚੀ ਹਰਸਿਮਰਨ ਕੌਰ ਪੁੱਤਰੀ ਜੈਮਲ ਸਿੰਘ ਵੱਲੋ 100 ਰੁਪਏ ਦੀ ਟਿਕਟ ਖਰੀਦਣ ਦੇ ਬਾਅਦ ਉਸਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਜਿਸ ਨਾਲ ਪਰਿਵਾਰ ਦੇ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਛੋਟੀ ਬੱਚੀ ਹਰਸਿਮਰਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਸਰਦਾਰ ਜੈਮਲ ਸਿੰਘ ਰੋਜ਼ਾਨਾ ਪਾਤਸ਼ਾਹੀ( ਨੌਵੀਂ ਬਾਬਾ ਬਕਾਲਾ ਸਾਹਿਬ ) ਦੇ ਬਾਹਰ ਵਾਰ ਸਟਾਲ ਲਗਾ ਕੇ ਸਮਾਨ ਵੇਚਦੇ ਹਨ।

 Lottery Department)

ਇਹ ਵੀ ਪੜ੍ਹੋ: ਰੀਆ ਚੱਕਰਵਰਤੀ ਦੀਆਂ ਵਧੀਆ ਮੁਸ਼ਕਿਲਾਂ, ਡਰੱਗਸ ਸਪਲਾਈ ਕਰਨ ਦਾ ਲੱਗਾ ਇਲਜ਼ਾਮ

ਐਤਵਾਰ ਸਕੂਲੋਂ ਛੁੱਟੀ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਕੰਮ ਵਿਚ ਹੱਥ ਵਢਾਉਣ ਲਈ ਪਿਤਾ ਜੀ ਦੇ ਸਟਾਲ 'ਤੇ ਪਹੁੰਚੀ। ਕੁਝ ਸਮੇਂ ਬਾਅਦ ਇਕ ਵਿਅਕਤੀ ਉਨ੍ਹਾਂ ਦੇ ਸਟਾਲ ਤੇ ਆਉਂਦਾ ਹੈ ਅਤੇ ਉਨ੍ਹਾਂ ਦੇ ਪਿਤਾ ਜੀ ਨੂੰ ਲਾਟਰੀ ਪਾਉਣ ਲਈ ਕਹਿੰਦਾ ਹੈ ਪਹਿਲਾ ਉਸਦੇ ਪਿਤਾ ਜੀ ਵੱਲੋਂ ਲਾਟਰੀ ਪਾਉਣ ਤੋਂ ਮਨ੍ਹਾ ਕਰ ਦਿੱਤਾ। ਛੋਟੀ ਬੱਚੀ ਦੇ ਜਿੱਦ ਕਰਨ ਤੋਂ ਬਾਅਦ ਪਿਤਾ ਲਾਟਰੀ ਖਰੀਦਣ ਲਈ 100 ਰੁਪਏ ਦੇ ਦਿੰਦਾ ਹੈ। ਇਸ ਦੇ ਸਿੱਟੇ ਵਜੋਂ ਉਨ੍ਹਾਂ ਦਾ 10 ਲੱਖ ਦਾ ਇਨਾਮ ਨਿਕਲਿਆ ਹੈ ਅਤੇ ਇਸ ਨਾਲ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਰੇਹੜੀ ਲਾ ਕੇ ਗੁਜ਼ਾਰਾ ਕਰਨ ਵਾਲਾ ਪਰਿਵਾਰ ਹੋਇਆ ਮਾਲਾਮਾਲ, ਨਿਕਲਿਆ ਲੱਖਾਂ 'ਚ ਇਨਾਮ

(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ )

-PTC News

  • Share