ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਫਰੀਦਕੋਟ ਤੋਂ 5 ਮਹੀਨੇ ਦੀ ਬੱਚੀ ਦਾ ਮਿਲਿਆ ਭਰੂਣ

faridkot
ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਫਰੀਦਕੋਟ ਤੋਂ 5 ਮਹੀਨੇ ਦੀ ਬੱਚੀ ਦਾ ਮਿਲਿਆ ਭਰੂਣ

ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਫਰੀਦਕੋਟ ਤੋਂ 5 ਮਹੀਨੇ ਦੀ ਬੱਚੀ ਦਾ ਮਿਲਿਆ ਭਰੂਣ

ਫਰੀਦਕੋਟ: ਪੰਜਾਬ ਵਿੱਚ ਕੁਝ ਸਾਲ ਪਹਿਲਾ ਇੱਕ ਅਜਿਹਾ ਦੌਰ ਚੱਲਿਆ ਸੀ ਜਦੋ ਲੜਕੀਆਂ ਨੂੰ ਪੈਦਾ ਹੋਣ ਤੋਂ ਪਹਿਲਾ ਹੀ ਪੇਟ ਵਿੱਚ ਮਾਰ ਦਿੱਤਾ ਜਾਂਦਾ ਸੀ। ਹੁਣ ਤੱਕ ਅਨੇਕਾਂ ਹੀ ਲੜਕੀਆਂ ਨੂੰ ਜਨਮ ਲੈਣ ਤੋਂ ਪਹਿਲਾ ਹੀ ਦਿੱਤਾ ਗਿਆ ਹੈ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਸੀ।

faridkot
ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਫਰੀਦਕੋਟ ਤੋਂ 5 ਮਹੀਨੇ ਦੀ ਬੱਚੀ ਦਾ ਮਿਲਿਆ ਭਰੂਣ

ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਪਰ ਅਜਿਹੇ ਮਾਮਲੇ ਨਾ ਰੁਕੇ। ਅਜਿਹਾ ਇੱਕ ਹੋਰ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਫਰੀਦਕੋਟ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਸਰਮਸਾਰ ਹੋਈ।

ਹੋਰ ਪੜ੍ਹੋ: ਪਟਿਆਲਾ ਹਾਊਸ ਕੋਰਟ ਨੇ ਮਨਜੀਤ ਸਿੰਘ ਜੀ.ਕੇ ਖਿਲਾਫ ਐੱਫ.ਆਈ.ਆਰ ਦਰਜ ਕਰਨ ‘ਤੇ ਲਾਈ ਰੋਕ

ਦੱਸ ਦੇਈਏ ਕਿ ਫਰੀਦਕੋਟ ਵਿੱਚ 5 ਮਹੀਨਿਆਂ ਦੀ ਬੱਚੀ ਦਾ ਭਰੂਣ ਮਿਲਿਆ ਹੈ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਭੀੜਭਾੜ ਵਾਲੇ ਇਲਾਕੇ ਵਿੱਚ ਇਕ ਬੱਚੀ ਦਾ ਭਰੂਣ ਮਿਲਿਆ ਹੈ।

faridkot
ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਫਰੀਦਕੋਟ ਤੋਂ 5 ਮਹੀਨੇ ਦੀ ਬੱਚੀ ਦਾ ਮਿਲਿਆ ਭਰੂਣ

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਸਿਹਤ ਵਿਭਾਗ ਮੌਕੇ ਤੇ ਪੁਹੰਚੇ। ਪੁਲਿਸ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News