ਹੋਰ ਖਬਰਾਂ

ਫ਼ਰੀਦਕੋਟ 'ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ

By Shanker Badra -- July 31, 2019 1:07 pm -- Updated:Feb 15, 2021

ਫ਼ਰੀਦਕੋਟ 'ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ:ਫ਼ਰੀਦਕੋਟ : ਫ਼ਰੀਦਕੋਟ ਦੀ ਟੀਚਰ ਕਲੋਨੀ ‘ਚ ਬੀਤੀ ਰਾਤ ਇੱਕ ਘਰ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋ ਲੋਕ ਅੱਗ ਦੀ ਲਪੇਟ ਵਿੱਚ ਆ ਕੇ ਜ਼ਿੰਦੇ ਸੜ ਗਏ ਹਨ। ਇਸ ਮੌਕੇ ‘ਤੇ ਪਹੁੰਚੇ ਅੱਗ ਬੁਝਾਊ ਵਿਭਾਗ ਨੇ ਅੱਗ ‘ਤੇ ਕਾਬੂ ਪਾ ਲਿਆ ਪਰ ਉਦੋਂ ਤਕ ਦੋ ਲੋਕਾਂ ਨੂੰ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਘਰ ‘ਚ ਇੱਕ ਬਜੁਰਗ ਜੋੜਾ ਰਹਿੰਦਾ ਸੀ।

Faridkot Teacher colony Home fire ,Elderly couple dies ਫ਼ਰੀਦਕੋਟ 'ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਰਾਤ ਕਰੀਬ 2:30 ਵਜੇ ਮਾਸਟਰ ਸੁਰਜੀਤ ਸਿੰਘ ਦੇ ਘਰ ਨੂੰ ਅੱਗ ਲੱਗੀ ਵੇਖੀ ਅਤੇ ਫਾਇਰ ਬ੍ਰਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਉਹਨਾਂ ਦੱਸਿਆ ਕਿ ਇਸ ਮਕਾਨ ਵਿਚ ਮਾਸਟਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਰਹਿੰਦੇ ਸਨ।

Faridkot Teacher colony Home fire ,Elderly couple dies ਫ਼ਰੀਦਕੋਟ 'ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ

ਇਸ ਮੌਕੇ ਪਹੁੰਚੇ ਅੱਗ ਬੁਝਾਉ ਦਸਤੇ ਦੇ ਮੈਂਬਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੂੰ ਜਦੋਂ ਇਤਲਾਹ ਮਿਲੀ ਤਾਂ ਉਹ ਤੁਰੰਤ ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਅੱਗ ਲੱਗਣ ਨਾਲ ਮਕਾਨ ਦਾ ਇਕ ਕਮਰਾ ਪੂਰੀ ਤਰਾਂ ਸੜ ਗਿਆ ,ਜਿਸ ਵਿੱਚ 2 ਲੋਕ ਜਿੰਦਾ ਸੜੇ, ਉਹਨਾਂ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।

Faridkot Teacher colony Home fire ,Elderly couple dies ਫ਼ਰੀਦਕੋਟ 'ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

ਇਸ ਮੌਕੇ ਘਟਨਾ ਸਥਾਨ 'ਤੇ ਪਹੁੰਚੇ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਟੀਚਰ ਕਲੋਨੀ ਵਿਚ ਇਕ ਮਕਾਨ ਨੂੰ ਅੱਗ ਲੱਗਣ ਬਾਰੇ ਇਤਲਾਹ ਮਿਲੀ ਸੀ।ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ।
-PTCNews

  • Share