ਡੇਰੇ ‘ਚ ਇਕੱਲੇ ਰਹਿੰਦੇ ਬਜ਼ੁਰਗ ਦਾ ਦਰਦਨਾਕ ਕਤਲ, ਲੋਕਾਂ ‘ਚ ਸਹਿਮ

ਡੇਰੇ 'ਚ ਇਕੱਲੇ ਰਹਿੰਦੇ ਬਜ਼ੁਰਗ ਦਾ ਦਰਦਨਾਕ ਕਤਲ, ਲੋਕਾਂ 'ਚ ਸਹਿਮ

ਡੇਰੇ ‘ਚ ਇਕੱਲੇ ਰਹਿੰਦੇ ਬਜ਼ੁਰਗ ਦਾ ਦਰਦਨਾਕ ਕਤਲ, ਲੋਕਾਂ ‘ਚ ਸਹਿਮ:ਸ਼ਾਹਕੋਟ : ਮਲਸੀਆਂ ਨੇੜਲੇ ਪਿੰਡ ਰਾਈਵਾਲ ਤੋਂ ਸੀਚੇਵਾਲ ਰੋਡ ‘ਤੇ ਰਿਸ਼ੀ ਰਾਈਸ ਮਿੱਲਜ਼ ਦੇ ਸਾਹਮਣੇ ਖੇਤਾਂ ‘ਚ ਇੱਕ ਡੇਰੇ ‘ਤੇ ਇੱਕ ਕਿਸਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ‘ਤੇ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਚੌਕੀ ਮਲਸੀਆਂ ਦੀ ਟੀਮ ਨੇ ਸੀਨੀਅਰ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੇਰੇ ‘ਚ ਇਕੱਲੇ ਰਹਿੰਦੇ ਬਜ਼ੁਰਗ ਦਾ ਦਰਦਨਾਕ ਕਤਲ, ਲੋਕਾਂ ‘ਚ ਸਹਿਮ

ਮ੍ਰਿਤਕ ਕਿਸਾਨ ਦੀ ਪਛਾਣ ਹਰਬੰਸ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਮਾਲੂਪੁਰ ਵਜੋਂ ਹੋਈ ਹੈ। ਪੁਲਿਸ ਚੌਕੀ ਮਲਸੀਆਂ ਦੇ ਮੁਖੀ ਸੰਜੀਵਨ ਸਿੰਘ ਦੇ ਦੱਸਣ ਅਨੁਸਾਰ ਹਰਬੰਸ ਸਿੰਘ ਦਾ ਰਾਈਵਾਲ ਦੋਨਾ-ਸੀਚੇਵਾਲ ਰੋਡ ‘ਤੇ ਖੇਤਾਂ ‘ਚ ਡੇਰਾ ਹੈ। ਉਹ ਖੇਤਾਂ ‘ਚ ਇਕੱਲਾ ਰਹਿੰਦਾ ਸੀ, ਜਦ ਕਿ ਉਸ ਦਾ ਬਾਕੀ ਪਰਿਵਾਰ ਪਿੰਡ ‘ਚ ਰਹਿੰਦਾ ਸੀ।

ਡੇਰੇ ‘ਚ ਇਕੱਲੇ ਰਹਿੰਦੇ ਬਜ਼ੁਰਗ ਦਾ ਦਰਦਨਾਕ ਕਤਲ, ਲੋਕਾਂ ‘ਚ ਸਹਿਮ

ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਡੇਰੇ ‘ਤੇ ਰਹਿੰਦੇ ਹਰਬੰਸ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਹਰਬੰਸ ਸਿੰਘ ਦੇ ਬੇਟੇ ਲਹਿੰਬਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਕਰ ਰਹੀ ਅਤੇ ਛੇਤੀ ਹੀ ਕਾਤਲ ਸਲਾਖਾਂ ਪਿਛੇ ਹੋਣਗੇ। ਸ਼ਾਹਕੋਟ ਹਲਕੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਥਾਨਕ ਵਾਸੀਆਂ ਵਿੱਚ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨਾਂ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ, ਸੜਕ ਦੁਰਘਟਨਾਵਾਂ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੀਆਂ ਖ਼ਬਰਾਂ ਨਾਲ ਹਲਕਾ ਸ਼ਾਹਕੋਟ ਦਾ ਨਾਂਅ ਚਰਚਾਵਾਂ ਵਿੱਚ ਰਿਹਾ।
-PTCNews