ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ, ਘੇਰਾਂਗੇ ਨੱਢਾ ਦਾ ਰਾਹ,ਤੇ ਕਰਾਂਗੇ ਦਿੱਲੀ ਦਾ ਘਿਰਾਓ

By Jagroop Kaur - November 18, 2020 5:11 pm

ਚੰਡੀਗੜ੍ਹ : ਕਿਸਾਨੀ ਬਿੱਲਾਂ ਨੂੰ ਲੈਕੇ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਨਾਲ ਕਿਸਾਨ ਭਵਨ ਵਿਖੇ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ,ਕਿਸਾਨਾਂ ਵੱਲੋਂ ਪ੍ਰੇੱਸ ਕਾਨਫਰੰਸ ਕੀਤੀ ਗਈ ਜਿਥੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਆਖੀ। ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਜਦ ਤੱਕ ਕਿਸਾਨੀ ਬਿੱਲਾਂ 'ਚ ਸੁਧਾਰ ਨਹੀਂ ਕੀਤਾ ਜਾਂਦਾ ਉਥੋਂ ਤੱਕ ਇਹ ਸੰਘਰ਼ਸ਼ ਪਹਿਲਾਂ ਵਾਂਗ ਪੂਰੀ ਤਰਾਂ ਜਾਰੀ ਰਹੇਗਾ।

ਕਿਸਾਨ ਆਗੂ

ਕਿਸਾਨ ਆਗੂਆਂ ਨੇ ਕਿਹਾ ਕਿ 21 ਨਵੰਬਰ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਹੋਣਗੀਆਂ, ਇਸ ਦੇ ਨਾਲ ਹੀ 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਦੀ ਮੁਕੰਮਲ ਤਿਆਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੋਰਚਾ ਇੰਝ ਹੀ ਜਾਰੀ ਰਹੇਗਾ। ਭਾਰਤ ਸਰਕਾਰ ਦਾ ਪੰਜਾਬ ਪ੍ਰਤੀ ਅੜੀਅਲ ਵਤੀਰਾ ਕਤਈ ਬਰਦਾਸ਼ਤ ਨਹੀਂ ਹੋਵੇਗਾ।

ਉਥੇ ਹੀ ਇਸ ਮੌਕੇ ਕਿਸਾਨਾਂ ਕਿਹਾ ਕਿ ਜੇਕਰ ਸਰਕਾਰ ਮਾਲ ਗੱਡੀਆਂ ਚਲਾਵੇ ਤਾਂ ਕਿਸਾਨ ਯਾਤਰੀ ਗੱਡੀਆਂ ਚਲਾਉਣ ਬਾਰੇ ਵੀ ਵਿਚਾਰ ਕਰਨ ਲਈ ਤਿਆਰ ਹਨ। ਸੰਯੁਕਤ ਕਿਸਾਨ ਮੋਰਚਾ ਸਮੂਹ ਦੇਸ਼ ਦੇ ਕਿਸਾਨਾਂ ਦਾ ਬਣਾਇਆ ਗਿਆ ਮੋਰਚਾ ਹੈ ਜਿਸ ਨੂੰ ਲੋਕਾਂ ਵੱਲੋਂ ਇਕ ਅੰਦੋਲਨ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਮੀਟਿੰਗ 19 ਨਵੰਬਰ ਨੂੰ ਚੰਡੀਗੜ੍ਹ 'ਚ ਕਰਨ ਦੀ ਗੱਲ ਆਖੀ ਹੈ। ਕਿਸਾਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਸੰਕਟ ਵਿਚ ਫਸਾਇਆ ਗਿਆ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਭਾਵੇਂ ਹੀ ਉਹਨਾਂ ਨੂੰ ਪੁਲੀਸ ਜਿਥੇ ਵੀ ਰੋਕਿਆ ਉਥੇ ਹੀ ਅਣਮਿਥੇ ਸਮੇ ਦੇ ਧਰਨੇ ਲਾਏ ਜਾਣਗੇ। ਜੇ ਭਾਰਤ ਸਰਕਾਰ ਨੇ ਮੁੜ ਗੱਲਬਾਤ ਲਈ ਸੱਦਿਆ ਤਾਂ ਮਿਲਣ ਵੀ ਜਾਵਾਂਗੇ। ਮੰਤਰੀਆਂ ਨੇ ਬੰਦ ਕੀਤੀਆਂ ਉਪ ਮੰਡੀਆਂ ਮੁੜ ਖੋਲ੍ਹਣ ਦਾ ਭਰੋਸਾ ਦਿੱਤਾ।

ਇਸ ਦੇ ਨਾਲ ਹੀ ਮੰਤਰੀਆਂ ਨੇ ਭਰੋਸਾ ਦਿੱਤਾ ਕਿ ਪੰਜਾਬ ਵਿਚ ਬਣਦੀ ਯੂਰੀਆ ਵੰਡਣਗੇ ,ਜੇਕਰ ਜੇ ਪੀ ਨੱਢਾ ਪੰਜਾਬ ਵਿਚ ਆਏ ਤਾਂ ਕਿਸਾਨ ਉਨ੍ਹਾਂ ਦਾ ਘਿਰਾਓ ਕਰਨਗੇ।

adv-img
adv-img