Fri, Apr 26, 2024
Whatsapp

Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈ ਕੌਮੀ ਕਿਸਾਨ ਦਿਵਸ

Written by  Shanker Badra -- December 23rd 2020 10:47 AM -- Updated: December 23rd 2020 11:37 AM
Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈ ਕੌਮੀ ਕਿਸਾਨ ਦਿਵਸ

Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈ ਕੌਮੀ ਕਿਸਾਨ ਦਿਵਸ

Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈ ਕੌਮੀ ਕਿਸਾਨ ਦਿਵਸ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 28ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਕਿਸਾਨਾਂ ਨੇ ਹੁਣ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਹੈ। [caption id="attachment_460163" align="aligncenter" width="277"]Farmers’ Day 2020: Know Why Birth Anniversary of Chaudhary Charan Singh is Celebrated as Kisan Diwas Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈਕੌਮੀਕਿਸਾਨ ਦਿਵਸ[/caption] ਇਸ ਦਰਮਿਆਨ ਅੱਜ ਪੂਰੇ ਦੇਸ਼ 'ਚ ਕੌਮੀ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਅੱਜ ਉਹ ਇਕ ਟਾਇਮ ਦਾ ਖਾਣਾ ਨਹੀਂ ਖਾਣਗੇ। ਕਿਸਾਨ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਅੱਜ ਪੂਰੇ ਦੇਸ਼ ਦੇ ਲੋਕ ਉਨ੍ਹਾਂ ਦੇ ਸਮਰਥਨ 'ਚ ਇਕ ਵੇਲੇ ਦਾ ਭੋਜਨ ਨਾ ਕਰਨ। ਇਸ ਦੇ ਨਾਲ ਹੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ 'ਤੇ ਇਕ ਅਹਿਮ ਬੈਠਕ ਕੀਤੀ ਜਾਵੇਗੀ, ਜਿਸ 'ਚ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਭੇਜੇ ਗਏ ਸੱਦੇ 'ਤੇ ਵਿਚਾਰ ਕੀਤਾ ਜਾਵੇਗਾ। [caption id="attachment_460161" align="aligncenter" width="300"]Farmers’ Day 2020: Know Why Birth Anniversary of Chaudhary Charan Singh is Celebrated as Kisan Diwas Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈਕੌਮੀਕਿਸਾਨ ਦਿਵਸ[/caption] ਦਰਅਸਲ 'ਚ ਕਿਸਾਨ ਦਿਵਸ ਹਰ ਸਾਲ 23 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ। ਚੌਧਰੀ ਚਰਨ ਸਿੰਘ ਦੇਸ਼ ਦੇ ਅਜਿਹੇ ਕਿਸਾਨ ਲੀਡਰ ਸਨ, ਜਿੰਨ੍ਹਾਂ ਦੇਸ਼ ਦੀ ਸੰਸਦ 'ਚ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਸੀ। ਇਹੀ ਕਾਰਨ ਹੈ ਕਿ ਸਰਕਾਰ ਨੇ ਸਾਲ 2001 'ਚ ਉਨ੍ਹਾਂ ਦੇ ਜਨਮ ਦਿਹਾੜੇ ਨੂੰ 'ਰਾਸ਼ਟਰੀ ਕਿਸਾਨ ਦਿਹਾੜੇ' ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ। [caption id="attachment_460162" align="aligncenter" width="300"]Farmers’ Day 2020: Know Why Birth Anniversary of Chaudhary Charan Singh is Celebrated as Kisan Diwas Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈਕੌਮੀਕਿਸਾਨ ਦਿਵਸ[/caption] Chaudhary Charan Singh : ਚੌਧਰੀ ਚਰਨ ਸਿੰਘ ਦਾ ਜਨਮ 23 ਦਸੰਬਰ, 1902 ਨੂੰ ਪੱਛਮੀ ਯੂਪੀ ਦੇ ਹਾਪੁੜ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਚੌਧਰੀ ਮੀਰ ਸਿੰਘ ਸੀ। ਜਦੋਂ ਉਨ੍ਹਾਂ ਦਾ ਪਰਿਵਾਰ ਜਾਨੀ ਇਲਾਕੇ 'ਚ ਜਾ ਕੇ ਵੱਸ ਗਿਆ ਸੀ ਤਾਂਚੌਧਰੀ ਚਰਨ ਸਿੰਘ ਉਸ ਸਮੇਂ ਛੋਟੇ ਹੀ ਸਨ। ਉਨ੍ਹਾਂ ਆਗਰਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਤੇ ਫਿਰ ਗਾਜੀਆਬਾਦ 'ਚ ਕੁਝ ਸਮੇਂ ਲਈ ਵਕਾਲਤ ਕੀਤੀ। ਉਹ ਮਹਾਤਮਾ ਗਾਂਧੀ ਤੋਂ ਕਾਫੀ ਪ੍ਰਭਾਵਿਤ ਸਨ। [caption id="attachment_460159" align="aligncenter" width="300"]Farmers’ Day 2020: Know Why Birth Anniversary of Chaudhary Charan Singh is Celebrated as Kisan Diwas Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈਕੌਮੀਕਿਸਾਨ ਦਿਵਸ[/caption] Farmers’ Day 2020 :ਉਨ੍ਹਾਂ ਗਾਜ਼ੀਆਬਾਦ 'ਚ ਕਾਂਗਰਸ ਕਮੇਟੀ ਬਣਾਈ। ਜਦੋਂ ਮਹਾਤਮਾ ਗਾਂਧੀ ਨੇ ਨਮਕ ਬਣਾਉਣ ਲਈ ਡਾਂਡੀ ਮਾਰਚ ਕੱਢਿਆ ਉਦੋਂ ਚਰਨ ਸਿੰਘ ਨੇ ਵੀ ਹਿੰਡਨ 'ਚ ਨਮਕ ਕਾਨੂੰਨ ਤੋੜਿਆ। ਇਸ ਲਈ ਉਨ੍ਹਾਂ ਛੇ ਮਹੀਨਿਆਂ ਦੀ ਜੇਲ੍ਹ ਹੋਈ ਪਰ ਜੇਲ੍ਹ ਤੋਂ ਨਿੱਕਲਦਿਆਂ ਹੀ ਉਹ ਫਿਰ ਤੋਂ ਦੇਸ਼ ਦੀ ਸੇਵਾ 'ਚ ਲੱਗ ਗਏ। ਉਹ ਯੂਪੀ ਦੇ ਮੁੱਖ ਮੰਤਰੀ ਵੀ ਰਹੇ ਤੇ ਇਸ ਦੌਰਾਨ ਉਨ੍ਹਾਂ ਕਈ ਮਹੱਤਵਪੂਰਨ ਕੰਮ ਕੀਤੇ। [caption id="attachment_460158" align="aligncenter" width="300"]Farmers’ Day 2020: Know Why Birth Anniversary of Chaudhary Charan Singh is Celebrated as Kisan Diwas Kisan Diwas 2020 : ਜਾਣੋਂ ਅੱਜ ਦੇ ਦਿਨ ਹੀ ਕਿਉਂ ਮਨਾਇਆ ਜਾਂਦਾ ਹੈਕੌਮੀਕਿਸਾਨ ਦਿਵਸ[/caption] Farmers’ Day 2020 : ਉਨ੍ਹਾਂ ਦੀ ਬਦੌਲਤ ਹੀ ਕਿਸਾਨ ਸਹੀ ਮਾਇਨਿਆਂ 'ਚ ਆਜ਼ਾਦ ਹੋ ਸਕੇ। ਉਨ੍ਹਾਂ ਜ਼ਮੀਂਦਾਰੀ ਰੱਦ ਕਰਕੇ ਕਿਸਾਨਾਂ ਦੇ ਹਿੱਤ 'ਚ ਲੇਖਪਾਲ ਅਹੁਦਾ ਬਣਾਇਆ। ਬਾਅਦ 'ਚ ਉਹ ਪ੍ਰਧਾਨ ਮੰਤਰੀ ਬਣੇ ਤੇ ਫਿਰ ਪ੍ਰਧਾਨ ਮੰਤਰੀ ਬਣਕੇ ਦੇਸ਼ ਦੀ ਸੇਵਾ ਕੀਤੀ।ਚਰਨ ਸਿੰਘ 28 ਜੁਲਾਈ, 1979 ਤੋਂ ਲੈਕੇ 14 ਜਨਵਰੀ, 1980 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਜਿਸ ਕਰਕੇ ਅੱਜ ਚੌਧਰੀ ਚਰਨ ਸਿੰਘ ਦੇ ਜਨਮ ਦਿਹਾੜੇ ਨੂੰ 'ਰਾਸ਼ਟਰੀ ਕਿਸਾਨ ਦਿਹਾੜੇ' ਦੇ ਰੂਪ 'ਚ ਮਨਾਇਆ ਜਾਂਦਾ ਹੈ। National Farmers Day 2020 , Chaudhary Charan Singh , National Farmers Day today -PTCNews


Top News view more...

Latest News view more...