Fri, Apr 26, 2024
Whatsapp

ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਵੱਲੋਂ ਕੱਢਿਆ ਜਾ ਰਿਹੈ Tractor March:ਆਦਮਪੁਰ

Written by  Shanker Badra -- January 07th 2021 12:54 PM
ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਵੱਲੋਂ ਕੱਢਿਆ ਜਾ ਰਿਹੈ Tractor March:ਆਦਮਪੁਰ

ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਵੱਲੋਂ ਕੱਢਿਆ ਜਾ ਰਿਹੈ Tractor March:ਆਦਮਪੁਰ

ਆਦਮਪੁਰ: ਕਿਸਾਨਾਂ ਵੱਲੋਂ ਜਿੱਥੇ ਅੱਜ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਤੇ ਕੇ.ਐਮ.ਪੀ ਐਕਸਪ੍ਰੈਸ ਵੇਅ 'ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ,ਓਥੇ ਹੀ ਪੰਜਾਬ ਦੇ ਵੱਖ -ਵੱਖ ਸ਼ਹਿਰਾਂ ਵਿੱਚ ਅੱਜ ਕਿਸਾਨਾਂ ਵੱਲੋਂਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਟਰੈਕਟਰਾਂ 'ਤੇ ਸਵਾਰ ਹੋ ਕੇ ਮੋਦੀ ਸਰਕਾਰ ਨੂੰ ਬਿਪਤਾ ਪਾ ਰਹੇ ਹਨ। ਕਿਸਾਨ ਇਸ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਦੱਸ ਰਹੇ ਹਨ। [caption id="attachment_464152" align="aligncenter" width="300"]Farmers' protest । Farmers Tractor March Today । Kisan Andolan । Tractor March News ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਵੱਲੋਂ ਕੱਢਿਆ ਜਾ ਰਿਹੈ Tractor March[/caption] ਪੜ੍ਹੋ ਹੋਰ ਖ਼ਬਰਾਂ : ਕੰਗਨਾ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਦਾ ਦਿਲਜੀਤ ਨੇ ਇੰਝ ਦਿੱਤਾ ਮੂੰਹ ਤੋੜ ਜਵਾਬ  Farmers Tractor March : ਦੇਸ਼ ਦਾ ਅੰਨਦਾਤਾ ਅੱਜ ਦੇਸ਼ ਦੀਆਂ ਸੜਕਾਂ 'ਤੇ ਉਤਰਿਆ ਹੈ। ਇਸ ਦੌਰਾਨਆਦਮਪੁਰ ਦੀਆਂ ਸੜਕਾਂ 'ਤੇ ਵੀ ਕਿਸਾਨੀ ਝੰਡੇ ਵਾਲੇ 300 ਟਰੈਕਟਰ ਦਿਖਾਈ ਦੇ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਹੌਂਸਲੇ ਵੀ ਬੁਲੰਦ ਦੇਖੇ ਜਾ ਰਹੇ ਹਨ। ਆਦਮਪੁਰ ਵਿਖੇ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਕੇਂਦਰ ਦਾ ਇਹ ਅੜੀਅਲ ਰਵੱਈਆਂ ਕਿਸਾਨਾ ਦੇ ਹੌਸਲੇ ਹੋਰ ਵੀ ਬੁਲੰਦ ਕਰ ਰਿਹਾ ਹੈ। [caption id="attachment_464153" align="aligncenter" width="300"]Farmers' protest । Farmers Tractor March Today । Kisan Andolan । Tractor March News ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਵੱਲੋਂ ਕੱਢਿਆ ਜਾ ਰਿਹੈ Tractor March[/caption] Farmers Tractor March : ਦਰਅਸਲ 'ਚ ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਟਰੈਕਟਰ ਪਰੇਡ ਕੱਢੀ ਜਾਵੇਗੀ। ਇਸ ਨੂੰ 'ਟਰੈਕਟਰ ਕਿਸਾਨ ਪਰੇਡ' ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਅੰਦੋਲਨ ਨੂੰ ਤੇਜ਼ ਕਰਨ ਲਈ, ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ 6 ਜਨਵਰੀ ਤੋਂ 20 ਜਨਵਰੀ ਤੱਕ "ਦੇਸ਼ ਜਾਗ੍ਰਿਤੀ ਪਦਰਵਾੜਾ"ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਵਿਚ ਦੇਸ਼ ਦੇ ਹਰ ਜ਼ਿਲ੍ਹੇ ਵਿਚ ਧਰਨਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ। [caption id="attachment_464150" align="aligncenter" width="300"]Farmers' protest । Farmers Tractor March Today । Kisan Andolan । Tractor March News ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਵੱਲੋਂ ਕੱਢਿਆ ਜਾ ਰਿਹੈ Tractor March[/caption] ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂ ਸਕੂਲ ਖੋਲ੍ਹਣ ਦਾ ਕੀਤਾ ਐਲਾਨ Kisan Andolan : ਕਿਸਾਨ ਨੁਮਾਇੰਦਿਆਂ ਨੇ ਕਿਹਾ ਕਿ 9 ਜਨਵਰੀ ਨੂੰ ਚੌਧਰੀ ਛੋਟੂ ਰਾਮ ਦੀ ਜੈਯੰਤੀ 'ਤੇ , ਕਿਸਾਨਾਂ ਦੇ ਮਸੀਹਾ, ਉਨ੍ਹਾਂ ਦੇ ਯਾਦ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ। Farmers' protest । Farmers Tractor March Today । Kisan Andolan । Tractor March News -PTCNews


Top News view more...

Latest News view more...