Tue, Jun 17, 2025
Whatsapp

ਚੰਡੀਗੜ੍ਹ 'ਚ ਭਾਜਪਾ ਨੇਤਾਵਾਂ ਨੂੰ ਮੀਟਿੰਗ ਕਰਨੀ ਪਈ ਮਹਿੰਗੀ , ਕਿਸਾਨਾਂ ਨੇ BJP ਨੇਤਾਵਾਂ ਨੂੰ ਪਾਇਆ ਘੇਰਾ

Reported by:  PTC News Desk  Edited by:  Shanker Badra -- July 17th 2021 01:43 PM
ਚੰਡੀਗੜ੍ਹ 'ਚ ਭਾਜਪਾ ਨੇਤਾਵਾਂ ਨੂੰ ਮੀਟਿੰਗ ਕਰਨੀ ਪਈ ਮਹਿੰਗੀ , ਕਿਸਾਨਾਂ ਨੇ BJP ਨੇਤਾਵਾਂ ਨੂੰ ਪਾਇਆ ਘੇਰਾ

ਚੰਡੀਗੜ੍ਹ 'ਚ ਭਾਜਪਾ ਨੇਤਾਵਾਂ ਨੂੰ ਮੀਟਿੰਗ ਕਰਨੀ ਪਈ ਮਹਿੰਗੀ , ਕਿਸਾਨਾਂ ਨੇ BJP ਨੇਤਾਵਾਂ ਨੂੰ ਪਾਇਆ ਘੇਰਾ

ਚੰਡੀਗੜ੍ਹ : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਦੇਸ਼ ਭਰ 'ਚ ਜਗ੍ਹਾ -ਜਗ੍ਹਾ ਭਾਜਪਾ ਆਗੂਆਂ ਦੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਪਹੁੰਚੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਹੈ। ਇਸ ਮੌਕੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਣਾਅ ਵਾਲੀ ਸਥਿਤੀ ਵੀ ਬਣੀ ਹੋਈ ਹੈ। [caption id="attachment_515648" align="aligncenter" width="300"] ਚੰਡੀਗੜ੍ਹ 'ਚ ਭਾਜਪਾ ਨੇਤਾਵਾਂ ਨੂੰ ਮੀਟਿੰਗ ਕਰਨੀ ਪਈ ਮਹਿੰਗੀ , ਕਿਸਾਨਾਂ ਨੇ BJP ਨੇਤਾਵਾਂ ਨੂੰ ਪਾਇਆ ਘੇਰਾ[/caption] ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ ਜਾਣਕਾਰੀ ਅਨੁਸਾਰ ਚੰਡੀਗੜ੍ਹ 'ਚ ਅੱਜ ਭਾਜਪਾ ਆਗੂ ਮੀਟਿੰਗ ਕਰਨ ਲਈ ਪਹੁੰਚੇ ਸਨ। ਜਦੋਂ ਇਸ ਗੱਲ ਦੀ ਭਿਣਕ ਕਿਸਾਨਾਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਮੀਟਿੰਗ ਵਾਲੀ ਜਗ੍ਹਾ 'ਤੇ ਪਹੁੰਚ ਗਏ ਤੇ ਭਾਜਪਾ ਆਗੂਆਂ ਨੂੰ ਘੇਰਾ ਪਾ ਲਿਆ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਓਥੇ ਪੁਲਿਸ ਪਹੁੰਚੀ ਹੈ। ਕਿਸਾਨਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ ਹੈ। [caption id="attachment_515650" align="aligncenter" width="300"] ਚੰਡੀਗੜ੍ਹ 'ਚ ਭਾਜਪਾ ਨੇਤਾਵਾਂ ਨੂੰ ਮੀਟਿੰਗ ਕਰਨੀ ਪਈ ਮਹਿੰਗੀ , ਕਿਸਾਨਾਂ ਨੇ BJP ਨੇਤਾਵਾਂ ਨੂੰ ਪਾਇਆ ਘੇਰਾ[/caption] ਇਸ ਮੌਕੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਬੀਜੇਪੀ ਨੇਤਾਵਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਹਨ। ਇੱਕ ਮਹਿਲਾ ਆਗੂ ਨੂੰ ਗੱਡੀ ਦਰੜਦੀ ਹੋਈ ਅੱਗੇ ਨਿਕਲ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਭਾਜਪਾ ਆਗੂਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੁਝ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਹੈ। ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਸੈਕਟਰ -31 ਦੀ ਚੌਂਕੀ ਲਿਆਂਦਾ ਗਿਆ ਹੈ। [caption id="attachment_515651" align="aligncenter" width="300"] ਚੰਡੀਗੜ੍ਹ 'ਚ ਭਾਜਪਾ ਨੇਤਾਵਾਂ ਨੂੰ ਮੀਟਿੰਗ ਕਰਨੀ ਪਈ ਮਹਿੰਗੀ , ਕਿਸਾਨਾਂ ਨੇ BJP ਨੇਤਾਵਾਂ ਨੂੰ ਪਾਇਆ ਘੇਰਾ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਓਧਰ ਦੂਜੇ ਪਾਸੇ ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰਨ ’ਤੇ ਕਿਸਾਨਾਂ ਉੱਪਰ ਦੇਸ਼ਧ੍ਰੋਹ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜੇ ਜਾਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਪੁਲਿਸ ਕਪਤਾਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ। -PTCNews


Top News view more...

Latest News view more...

PTC NETWORK