Fri, Apr 26, 2024
Whatsapp

ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ

Written by  Shanker Badra -- December 11th 2020 10:21 AM
ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ

ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ

ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ 16ਵੇਂ ਦਿਨ ਵੀ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਢ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਸਰਕਾਰ ਖਿਲਾਫ਼ ਡਟੇ ਹੋਏ ਹਨ। ਕਿਸਾਨਾਂ ਦੇ ਇਸ ਸੰਘਰਸ਼ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਟਕਰਾਅ ਹੋਰ ਵਧ ਗਿਆ ਹੈ। [caption id="attachment_456868" align="aligncenter" width="300"]Farmers Protest : Kisan-Mazdoor Sangharsh Committee Jatha for Delhi Farm laws 2020 ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ[/caption] ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ ਟਰਾਲੀਆਂ ਦਾ ਜਥਾ ਅੱਜ ਦਿੱਲੀ ਲਈ ਰਵਾਨਾ ਹੋਇਆ ਹੈ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕੀਤੀ ਹੈ। ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਵੱਡਾ ਜਥਾਰਵਾਨਾ ਹੋਇਆ ਹੈ।ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਇਸ ਜਥੇ ਦੀ ਅਗਵਾਈ ਕਰ ਰਹੇ ਹਨ। ਸਰਵਣ ਸਿੰਘ ਪੰਧੇਰ ਮੁਤਾਬਕ ਅੰਮ੍ਰਿਤਸਰ ਤੋਂ ਸਰਹੱਦੀ ਜੋਨਾਂ ਦਾ ਜਥਾ ਰਵਾਨਾ ਹੋਵੇਗਾ। ਬਿਆਸ, ਤਰਨਾਤਰਨ , ਜਲੰਧਰ ਅਤੇ ਲੁਧਿਆਣਾ ਤੋਂ ਕਿਸਾਨਜਥੇ 'ਚ ਸ਼ਾਮੀਲ ਹੋਣਗੇ। [caption id="attachment_456871" align="aligncenter" width="300"]Farmers Protest : Kisan-Mazdoor Sangharsh Committee Jatha for Delhi Farm laws 2020 ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ[/caption] ਜਿਸ 'ਚ ਰਈਆ ਤੋਂ ਗੁਰਦਾਸਪੁਰ ਦਾ ਜਥਾ ਸ਼ਾਮਲ ਹੋਵੇਗਾ ,ਜਦਕਿ ਭੁਲੱਥ, ਜਲੰਧਰ ਤੇ ਦੋਰਾਹਾ ਤੋਂ ਕਾਫਲੇ 'ਚ ਜੱਥੇ ਸ਼ਾਮਲ ਹੋਣਗੇ। ਕਰੀਬ 700 ਟਰਾਲੀਆਂ ਦਾ ਕਾਫਲਾ ਸ਼ੰਭੂ ਬਾਰਡਰ ਹਰਿਆਣਾ ਰਾਹੀ ਦਿੱਲੀ ਵੱਲ ਕੂਚ ਕਰੇਗਾ। ਸਰਵਣ ਸਿੰਘ ਪੰਧੇਰਮੁਤਾਬਕ ਅੱਜ ਮਾਲਵੇ ਦੇ ਕਾਰਕੁੰਨਾਂ ਦੀ ਦਿੱਲੀ ਜਾਣ ਦੀ ਡਿਊਟੀ ਸੀ ਪਰ ਮਾਝੇ ਤੇ ਦੁਆਬੇ ਦੇ ਕਾਰਕੁੰਨ ਵੀ ਬਤੌਰ ਵਲੰਟੀਅਰ ਜਾਣਾ ਚਾਹੁੰਦੇ ਸਨ ਤੇ ਉਹ ਵੀ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀਦਾ ਅਗਲਾ ਜਥਾ 24 ਦਸੰਬਰ ਨੂੰ ਦਿੱਲੀ ਮੋਰਚੇ ਲਈ ਰਵਾਨਾ ਹੋਵੇਗਾ। [caption id="attachment_456872" align="aligncenter" width="300"]Farmers Protest : Kisan-Mazdoor Sangharsh Committee Jatha for Delhi Farm laws 2020 ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦਾ 200 ਤੋਂ ਵੱਧ ਟਰੈਕਟਰ -ਟਰਾਲੀਆਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ[/caption] ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਪੂਰੇ ਦੇਸ਼ 'ਚ ਅੰਦੋਲਨ ਤੇਜ਼ ਹੋਵੇਗਾ ਅਤੇ 12 ਦਸੰਬਰ ਤੋਂ ਪੂਰੇ ਦੇਸ਼ 'ਚ ਟੋਲ ਪਲਾਜ਼ੇ ਘੇਰੇ ਜਾਣਗੇ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੂਰੇ ਭਾਰਤ ਵਿੱਚ ਰੇਲਵੇ ਟਰੈਕ ਰੋਕੇ ਜਾਣਗੇ,ਜਿਸ ਦੀ ਤਰੀਖ ਜਲਦ ਐਲਾਨ ਹੋਵੇਗੀ। ਕਿਸਾਨਾਂ ਵੱਲੋਂ ਰੇਲਵੇ ਲਾਇਨਾਂ 'ਤੇ ਮੁੜ ਧਰਨੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹਨ। -PTCNews


Top News view more...

Latest News view more...