Fri, Apr 26, 2024
Whatsapp

ਪੁਲਿਸ ਨੇ ਬੰਧਕ ਬਣਾਏ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਪਤਨੀ ਸਮੇਤ ਦੋਸ਼ੀ ਢੇਰ

Written by  Jashan A -- January 31st 2020 12:09 PM -- Updated: January 31st 2020 12:12 PM
ਪੁਲਿਸ ਨੇ ਬੰਧਕ ਬਣਾਏ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਪਤਨੀ ਸਮੇਤ ਦੋਸ਼ੀ ਢੇਰ

ਪੁਲਿਸ ਨੇ ਬੰਧਕ ਬਣਾਏ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਪਤਨੀ ਸਮੇਤ ਦੋਸ਼ੀ ਢੇਰ

Farrukhabad Hostages Rescued:  ਉਤਰ ਪ੍ਰਦੇਸ਼ ਦੇ ਫਾਰੂਖਾਬਾਦ 'ਚ ਇੱਕ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਸੁਭਾਸ਼ ਬਾਥਮ ਨੂੰ ਪੁਲਿਸ ਨੇ ਮਾਰ ਮੁਕਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਭਾਸ਼ ਬਾਥਮ ਨੇ ਜਨਮ ਦਿਨ ਮਨਾਉਣ ਦੇ ਬਹਾਨੇ 15 ਬੱਚਿਆ ਨੂੰ ਆਪਣੇ ਘਰ ਬੁਲਾਇਆ ਤੇ ਉਹਨਾਂ ਨੂੰ ਬੰਧਕ ਬਣਾ ਲਿਆ। Farrukhabad Hostages Rescuedਇਸ ਘਟਨਾ ਦਾ ਪਤਾ ਲੱਗਦਿਆਂ ਬੱਚਿਆ ਨੂੰ ਛੁਡਵਾਉਣਾ ਗਏ ਪਿੰਡ ਵਾਸੀਆਂ ਨੂੰ ਉਸ ਵਿਅਕਤੀ ਵੱਲੋਂ ਧਮਕਾਇਆ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਹੋਰ ਪੜ੍ਹੋ:ਸਾਦਿਕ: ਚੜਦੀ ਸਵੇਰ ਔਰਤਾਂ ਦੇ ਝੁੰਡ ਨੇ ਕੱਪੜਿਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਤੀ ਲੱਖਾਂ ਦੀ ਚੋਰੀ Farrukhabad Hostages Rescuedਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਵਿਅਕਤੀ ਨੂੰ ਢੇਰ ਕਰ ਦਿੱਤਾ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਪਹਿਲ ਸਾਰੇ ਬੰਧਕ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ। ਇਸ ਦੌਰਾਨ ਪੁਲਸ ਨੇ ਦੇਰ ਰਾਤ ਦੋਸ਼ੀ ਸੁਭਾਸ਼ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ। ਉਥੇ ਹੀ ਸਥਾਨਕ ਲੋਕਾਂ ਵੱਲੋਂ ਬੱਚਿਆ ਨੂੰ ਬੰਧਕ ਬਣਾਉਣ ਵਾਲੇ ਵਿਅਕਤੀ ਦੀ ਪਤਨੀ ਨਾਲ ਕੁੱਟ ਮਾਰ ਕੀਤੀ ਗਈ। Farrukhabad Hostages Rescuedਮਿਲੀ ਜਾਣਕਾਰੀ ਦੇ ਅਨੁਸਾਰ ਔਰਤ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ। -PTC News


Top News view more...

Latest News view more...