ਸਰਹਿੰਦ ਪੁਲਿਸ ਵਲੋਂ ਤਲਾਸ਼ੀ ਦੌਰਾਨ 25 ਕਿੱਲੋਗ੍ਰਾਮ ਸੋਨਾ ਬਰਾਮਦ (ਤਸਵੀਰਾਂ)

fth
ਸਰਹਿੰਦ ਪੁਲਿਸ ਵਲੋਂ ਤਲਾਸ਼ੀ ਦੌਰਾਨ 25 ਕਿੱਲੋਗ੍ਰਾਮ ਸੋਨਾ ਬਰਾਮਦ (ਤਸਵੀਰਾਂ)

ਸਰਹਿੰਦ ਪੁਲਿਸ ਵਲੋਂ ਤਲਾਸ਼ੀ ਦੌਰਾਨ 25 ਕਿੱਲੋਗ੍ਰਾਮ ਸੋਨਾ ਬਰਾਮਦ (ਤਸਵੀਰਾਂ) ,ਸ੍ਰੀ ਫਤਹਿਗੜ੍ਹ ਸਾਹਿਬ: ਥਾਣਾ ਸਰਹਿੰਦ ਅਧੀਨ ਆਉਂਦੀ ਐਸ.ਐਸ.ਟੀ.(ਫਲਾਇੰਗ ਟੀਮ) ਵਲੋਂ ਬਾਹਰੀ ਪ੍ਰਦੇਸ਼ ਤੋਂ ਆ ਰਹੀ ਇੱਕ ਕੈਸ਼ ਵੈਨ ਵਰਗੀ ਕਾਰ ‘ਚੋਂ ਪੁਲਿਸ ਵੱਲੋਂ 25 ਕਿੱਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਪ੍ਰਸ਼ਾਂਤ ਗੋਇਲ ਤੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸਰਹਿੰਦ ਦੀ ਪੁਲਿਸ ਅਧੀਨ ਆਉਂਦੀ ਫਲਾਇੰਗ ਪੁਲਿਸ ਟੀਮ ਵੱਲੋਂ ਬਾਹਰੀ ਪ੍ਰਦੇਸ਼ ਤੋਂ ਆ ਰਹੀ ਇਕ ਕੈਸ਼ ਵੈਨ ਵਰਗੇ ਵਾਹਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 25 ਕਿਲੋਗਰਾਮ ਸੋਨਾ ਬਰਾਮਦ ਕੀਤਾ।

fth
ਸਰਹਿੰਦ ਪੁਲਿਸ ਵਲੋਂ ਤਲਾਸ਼ੀ ਦੌਰਾਨ 25 ਕਿੱਲੋਗ੍ਰਾਮ ਸੋਨਾ ਬਰਾਮਦ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਵਾਹਨ ‘ਚ ਸਵਾਰ ਵਿਅਕਤੀਆ ਨੂੰ ਸੀ.ਆਈ.ਏ. ਸਰਹਿੰਦ ਵਿਖੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਬੰਧਿਤ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।

ਹੋਰ ਪੜ੍ਹੋ:ਇੱਕ ਲੜਕੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਭੜਕੇ , ਹਸਪਤਾਲ ਦੇ ਬਾਹਰ ਲਗਾਇਆ ਧਰਨਾ

fth
ਸਰਹਿੰਦ ਪੁਲਿਸ ਵਲੋਂ ਤਲਾਸ਼ੀ ਦੌਰਾਨ 25 ਕਿੱਲੋਗ੍ਰਾਮ ਸੋਨਾ ਬਰਾਮਦ (ਤਸਵੀਰਾਂ)

ਉਨ੍ਹਾਂ ਬਰਾਮਦ ਹੋਏ ਸੋਨੇ ਦੇ ਕਾਗਜ਼ਾਤਾਂ ਬਾਰੇ ਦੱਸਿਆ ਕਿ ਬਿੱਲ ‘ਚ ਕਾਰ ਦਾ ਨੰਬਰ ਵੀ ਸਹੀ ਨਹੀਂ ਸੀ ਤੇ ਸ਼ਾਇਦ ਸੋਨੇ ਦਾ ਵਜ਼ਨ ਵੀ ਸਹੀ ਨਹੀਂ ਸੀ, ਇਸ ਤੋਂ ਇਲਾਵਾ ਹੋਰ ਕਈ ਵੇਰਵੇ ਉਸ ਬਿੱਲ ‘ਚ ਨਹੀਂ ਪਾਏ ਗਏ, ਜਿਸ ਤੇ ਸਬੰਧਿਤ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਕਤ ਵਾਹਨ ਨੂੰ ਅਗਲੀ ਕਾਰਵਾਈ ਤੱਕ ਲਈ ਸੀਲ ਕਰ ਦਿੱਤਾ ਹੈ।

-PTC News